ਫਾਜ਼ਿਲਕਾ : ਫਾਜ਼ਿਲਕਾ ਦੇ ਰੈੱਡ ਲਾਈਟ ਚੌਕ ਕੋਲ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਮਿੱਟੀ ਨਾਲ ਭਰੇ ਟਿੱਪਰ ਨੇ ਸਕੂਟਰੀ ਸਵਾਰ ਔਰਤਾਂ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਸਕੂਟੀ ਸਵਾਰ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਉਸ ਦੀ ਧੀ ਅਤੇ ਇਕ ਛੋਟਾ ਬੱਚਾ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਟਿੱਪਰ ਚਾਲਕ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ 'ਤੇ ਪਹੁੰਚੀ ਅਤੇ ਟਿੱਪਰ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ।ਪ੍ਰਤੱਖਦਰਸ਼ੀਆਂ ਮੁਤਾਬਕ ਰੈੱਡ ਲਾਈਟ ਚੌਕ ਵਿਚ ਟਿੱਪਰ ਚਾਲਕ ਦੀ ਲਾਪਰਵਾਹੀ ਕਰਕੇ ਇਹ ਹਾਦਸਾ ਵਾਪਰਿਆ ਹੈ। ਸਕੂਟਰੀ ਸਵਾਰ ਔਰਤ ਨੂੰ ਟੱਕਰ ਮਾਰਨ ਦੌਰਾਨ ਔਰਤ ਨੇ ਬੱਚੇ ਨੂੰ ਦੂਰ ਸੁੱਟ ਦਿੱਤਾ ਜਦਕਿ ਔਰਤ ਖੁਦ ਦਰਦਨਾਕ ਮੌਤ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਾਸੂਮ ਬੱਚੇ ਦੀ ਲੱਤ ਟੁੱਟ ਗਈ ਹੈ, ਜਦਕਿ ਕੁੜੀ ਵੀ ਜ਼ਖਮੀ ਹੋਈ ਹੈ। ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਅਤੇ ਮ੍ਰਿਤਕਾ ਦੀ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਟਿੱਪਰ ਚਾਲਕ ਰਾਜਕੁਮਾਰ ਨੇ ਦੱਸਿਆ ਕਿ ਉਹ ਮਿੱਟੀ ਨਾਲ ਭਰੇ ਟਿੱਪਰ ਨੂੰ ਲੈ ਕੇ ਹਾਈਵੇ ਤੋਂ ਖੇਤਾਂ ਵੱਲ ਜਾ ਰਿਹਾ ਸੀ। ਇਸ ਦੌਰਾਨ ਫਾਜ਼ਿਲਕਾ ਵਿਚ ਰੈੱਡ ਲਾਈਟ ਚੌਕ 'ਤੇ ਉਸ ਨੇ ਆਪਣਾ ਟਿੱਪਰ ਰੋਕ ਲਿਆ। ਜਿਵੇਂ ਹੀ ਲਾਈਟ ਹਰੀ ਹੋਈ, ਉਸ ਨੇ ਟਿੱਪਰ ਚਲਾਇਆ, ਅਚਾਨਕ ਗਲਤ ਸਾਈਡ ਤੋਂ ਆਈ ਸਕੂਟਰੀ ਸਵਾਰ ਔਰਤ ਟਿੱਪਰ ਨਾਲ ਟਕਰਾ ਗਈਆਂ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।
ਪੁਲਸ ਅਧਿਕਾਰੀ ਓਮਪ੍ਰਕਾਸ਼ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਮਿੱਟੀ ਨਾਲ ਭਰੇ ਟਿੱਪਰ ਲਗਾਤਾਰ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਹਾਲਾਂਕਿ ਇਸ ਲਈ ਪਿੰਡ ਦੇ ਲੋਕਾਂ ਵੱਲੋਂ ਵੀ ਧਰਨਾ ਪ੍ਰਦਰਸ਼ਨ ਕਰਕੇ ਪ੍ਰਸ਼ਾਸਨ ਤੋਂ ਇਨ੍ਹਾਂ ਨੂੰ ਰੋਕਣ ਦੀ ਮੰਗ ਕੀਤੀ ਗਈ ਪਰ ਪ੍ਰਸ਼ਾਸਨ ਇਸ ਨੂੰ ਲੈ ਕੇ ਗੰਭੀਰ ਨਹੀਂ ਲੱਗ ਰਿਹਾ, ਜਿਸ ਕਰਕੇ ਹਾਦਸਿਆਂ 'ਚ ਵਾਧਾ ਹੋ ਰਿਹਾ ਹੈ।
ਕਲਯੁੱਗੀ ਪੁੱਤ ਨੇ ਨੂੰਹ ਨਾਲ ਮਿਲ ਕੇ ਮਾਰਿਆ ਪਿਓ, ਕੁਦਰਤੀ ਮੌਤ ਦਾ ਦਿੱਤਾ ਰੂਪ, ਜਾਣੋ ਕਿਵੇਂ ਭਤੀਜੇ ਨੇ ਕੈਨੇਡਾ ਤੋਂ ਆ ਕੇ ਖੋਲ੍ਹਿਆ ਰਾਜ਼
ਪੰਜਾਬ ਬੰਦ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕੀ ਖੁੱਲ੍ਹੇਗਾ ਤੇ ਕੀ ਹੋਵੇਗਾ ਬੰਦ!
ਨਾਜ਼ਾਇਜ ਤਰੀਕੇ ਨਾਲ ਅਮਰੀਕਾ ਭੇਜਣ ’ਚ ਕੈਨੇਡਾ ਦੇ ਕਾਲਜ ਵੀ ਸ਼ਾਮਲ ? ED ਦੀ 250 ਦੇ ਕਰੀਬ ਕਾਲਜ਼ਾਂ ’ਤੇ ਨਜ਼ਰ