Paris Olympics: ਤੀਜਾ ਤਮਗਾ ਜਿੱਤਣ ਉਤਰੇਗੀ ਮਨੂ ਭਾਕਰ, ਜਾਣੋ ਭਾਰਤ ਓਲੰਪਿਕ ਦਾ ਅੱਜ ਦਾ ਸ਼ਡਿਊਲ
ਅੱਜ ਯਾਨੀ 03 ਅਗਸਤ ਨੂੰ ਪੈਰਿਸ ਵਿੱਚ ਚੱਲ ਰਹੇ ਓਲੰਪਿਕ 2024 ਦਾ 8ਵਾਂ ਦਿਨ ਹੋਵੇਗਾ। ਇਸ ਤੋਂ ਪਹਿਲਾਂ 7ਵੇਂ ਦਿਨ ਭਾਰਤ ਨੂੰ ਤੀਰਅੰਦਾਜ਼ੀ ਵਿੱਚ ਵੱਡੀ ਅਸਫਲਤਾ ਦਾ ਸਾਹਮਣਾ ਕਰਨਾ ਪਿਆ ਸੀ। ਤੀਰਅੰਦਾਜ਼ੀ ਵਿੱਚ ਧੀਰਜ ਬੋਮਦੇਵਾਰਾ ਅਤੇ ਅੰਕਿਤਾ ਭਗਤ ਦੀ ਮਿਕਸਡ ਟੀਮ ਕਾਂਸੀ ਤਮਗੇ ਦਾ ਮੁਕਾਬਲਾ ਹਾਰ ਗਈ ਸੀ। ਅੱਜ ਭਾਰਤ ਨੂੰ ਕੁੱਲ ਚਾਰ ਸੋਨ ਤਮਗੇ ਮਿਲਣ ਦੀ ਉਮੀਦ ਹੈ। ਮਨੂ ਭਾਕਰ ਸ਼ੂਟਿੰਗ 'ਚ ਪਹਿਲਾ ਗੋਲਡ ਲਿਆ ਸਕਦੀ ਹੈ।
ਮਨੂ ਭਾਕਰ ਇਸ ਓਲੰਪਿਕ ਵਿੱਚ ਹੁਣ ਤੱਕ 2 ਕਾਂਸੀ ਦੇ ਤਮਗੇ ਜਿੱਤ ਚੁੱਕੀ ਹੈ ਅਤੇ ਇਸ ਵਾਰ ਉਸ ਤੋਂ ਸੋਨ ਤਮਗੇ ਦੀ ਉਮੀਦ ਕੀਤੀ ਜਾ ਰਹੀ ਹੈ। ਮਨੂ 25 ਮੀਟਰ ਮਹਿਲਾ ਪਿਸਟਲ ਦੇ ਫਾਈਨਲ ਵਿੱਚ ਸੋਨ ਤਮਗਾ ਜਿੱਤਣਾ ਚਾਹੇਗੀ। ਮਨੂ ਦੁਪਹਿਰ 1 ਵਜੇ ਤੋਂ ਮੁਕਾਬਲੇ ਲਈ ਐਕਸ਼ਨ 'ਚ ਨਜ਼ਰ ਆਵੇਗੀ।
ਇਸ ਤੋਂ ਇਲਾਵਾ ਭਜਨ ਕੌਰ ਅਤੇ ਦੀਪਿਕਾ ਕੁਮਾਰੀ ਮਹਿਲਾਵਾਂ ਦੀ ਵਿਅਕਤੀਗਤ ਤੀਰਅੰਦਾਜ਼ੀ ਵਿੱਚ ਸੋਨ ਜਾਂ ਕਾਂਸੀ ਦੇ ਤਮਗੇ ਤੇ ਨਿਸ਼ਾਨਾ ਲਗਾ ਸਕਦੀਆਂ ਹਨ। ਹਾਲਾਂਕਿ ਮਹਿਲਾ ਭਾਰਤੀ ਤੀਰਅੰਦਾਜ਼ਾਂ ਨੂੰ ਸੋਨੇ ਜਾਂ ਕਾਂਸੀ ਦੇ ਤਮਗੇ ਲਈ ਪਹਿਲਾਂ ਕੁਆਲੀਫਾਈ ਕਰਨਾ ਹੋਵੇਗਾ। ਫਿਰ ਸਕੀਟ ਸ਼ੂਟਿੰਗ ਵਿੱਚ ਅਨੰਤਜੀਤ ਸਿੰਘ ਨਰੂਕਾ ਤੋਂ ਤੀਜੇ ਤਮਗੇ ਦੀ ਉਮੀਦ ਰਹੇਗੀ। ਜੇਕਰ ਅਨੰਤਜੀਤ ਸਿੰਘ ਪੁਰਸ਼ਾਂ ਦੀ ਸਕੀਟ ਦੇ ਫਾਈਨਲ ਵਿੱਚ ਕੁਆਲੀਫਾਈ ਕਰ ਲੈਂਦਾ ਹੈ ਤਾਂ ਉਹ ਮੈਡਲ ਲਿਆ ਸਕਦਾ ਹੈ। ਅਥਲੈਟਿਕਸ ਦੇ ਪੁਰਸ਼ ਸ਼ਾਟ ਪੁਟ ਵਿੱਚ ਤਜਿੰਦਰਪਾਲ ਸਿੰਘ ਤੂਰ ਤੋਂ ਬਾਕੀ ਦਿਨ ਦੇ ਚੌਥੇ ਤਮਗੇ ਦੀ ਉਮੀਦ ਕੀਤੀ ਜਾ ਸਕਦੀ ਹੈ। ਹਾਲਾਂਕਿ ਸੋਨ ਜਿੱਤਣ ਲਈ ਤਜਿੰਦਰਪਾਲ ਸਿੰਘ ਤੂਰ ਨੂੰ ਪਹਿਲਾਂ ਫਾਈਨਲ ਮੈਚ ਲਈ ਕੁਆਲੀਫਾਈ ਕਰਨਾ ਹੋਵੇਗਾ।
ਪੈਰਿਸ ਓਲੰਪਿਕ 'ਚ ਭਾਰਤ ਦਾ ਪ੍ਰੋਗਰਾਮ ਅੱਜ (03 ਅਗਸਤ)