'ਕਿਸਾਨਾਂ ਨੂੰ ਦਿੱਲੀ ਜਾਣ ਤੋਂ ਕੋਈ ਨਹੀਂ ਰੋਕਦਾ, ਸਰਕਾਰ ਨਾਲ ਗੱਲਬਾਤ ਦੇ ਰਸਤੇ ਹਮੇਸ਼ਾ ਖੁੱਲ੍ਹੇ''- ਰਵਨੀਤ ਬਿੱਟੂ
.jpg)
ਦੇਸ਼ ਦੇ ਕੇਂਦਰੀ ਫੂਡ ਪ੍ਰੋਸੈਸਿੰਗ, ਇੰਡਸਟਰੀ, ਰੇਲਵੇ ਦੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਖਿਆ ਕਿ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਦੀ ਬਿਹਤਰੀ ਲਈ ਉਨ੍ਹਾਂ ਦੀਆਂ ਕਣਕ, ਝੋਨੇ ਸਮੇਤ ਸਮੁੱਚੀਆਂ ਫ਼ਸਲਾਂ ਨੂੰ ਚੁੱਕਣ ਲਈ ਅਤੇ ਹੋਰ ਖਰਚਿਆਂ ’ਤੇ 1 ਲੱਖ ਕਰੋੜ ਰੁਪਏ ਖਰਚ ਕਰਦੀ ਹੈ।
ਇਸ ਨਾਲ ਮੋਦੀ ਸਰਕਾਰ ਨੇ ਕਣਕ, ਝੋਨੇ ਸਮੇਤ ਬਹੁਤ ਸਾਰੀਆਂ ਫਸਲਾਂ ’ਤੇ ਐੱਮ.ਐੱਸ.ਪੀ. ਵੀ ਦਿੱਤੀ ਹੋਈ ਹੈ, ਇਸ ਲਈ ਕਿਸਾਨਾਂ ਨੂੰ ਸਮਝਣਾ ਚਾਹੀਦਾ ਹੈ। ਰਵਨੀਤ ਬਿੱਟੂ ਇਥੇ ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਵੱਲੋਂ ਰੱਖਵਾਏ ਗਏ ਇਕ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਬਿੱਟੂ ਨੇ ਆਖਿਆ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਗੱਲਬਾਤ ਦੇ ਰਸਤੇ ਹਮੇਸ਼ਾ ਖੁੱਲ੍ਹੇ ਰੱਖੇ ਹਨ। ਕਿਸਾਨ ਜਦੋਂ ਮਰਜ਼ੀ ਆ ਕੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਗੱਲਬਾਤ ਕਰ ਸਕਦੇ ਹਨ। ਉਨ੍ਹਾਂ ਆਖਿਆ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਵੀ ਕੋਈ ਨਹੀਂ ਰੋਕਦਾ। ਹਾਲ ਹੀ ’ਚ ਕਿਸਾਨ ਨੇਤਾ ਸਾਰੇ ਦੇਸ਼ ਤੋਂ ਇਕੱਠੇ ਹੋ ਕੇ ਦਿੱਲੀ ਪੁੱਜੇ।
ਉਨ੍ਹਾਂ ਬਕਾਇਦਾ ਉੱਥੇ ਇਕ ਕਾਨਫਰੰਸ ਵੀ ਕੀਤੀ। ਕਾਨਫਰੰਸ ਤੋਂ ਬਾਅਦ ਸੰਸਦ ਭਵਨ ’ਚ ਵੀ ਕੁਝ ਨੇਤਾਵਾਂ ਨੂੰ ਮਿਲੇ ਪਰ ਕਿਸਾਨਾਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਜਿਨ੍ਹਾਂ ਨੇਤਾਵਾਂ ਦੇ ਉਹ ਪਿੱਛੇ ਲੱਗ ਰਹੇ ਹਨ, ਉਹ ਉਨ੍ਹਾਂ ਦਾ ਮਸਲਾ ਨਹੀਂ ਹੱਲ ਕਰਨਗੇ। ਕਿਸਾਨਾਂ ਦਾ ਮਸਲਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੱਲ ਕਰ ਰਹੇ ਹਨ। ਹਾਲ ਹੀ ’ਚ ਬਜਟ ’ਚ ਵੀ ਕਿਸਾਨਾਂ ਨੂੰ ਅਰਬਾਂ ਰੁਪਏ ਦੀਆਂ ਸੌਗਾਤਾਂ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਕਿਸਾਨੀ ਧਰਨੇ ਨਾਲ ਸਮੁੱਚਾ ਪੰਜਾਬ, ਹਰਿਆਣਾ, ਦਿੱਲੀ ਸਮੇਤ ਕਈ ਸੂਬਿਆਂ ਦਾ ਵਪਾਰ ਪ੍ਰਭਾਵਿਤ ਹੋ ਰਿਹਾ ਹੈ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਰਸਤਾ ਖੋਲ੍ਹਣ। ਕੇਂਦਰ ਸਰਕਾਰ ਹਮੇਸ਼ਾ ਕਿਸਾਨਾਂ ਦੇ ਹਿੱਤਾਂ ’ਚ ਵਿਚਰੀ ਹੈ। ਇਸ ਲਈ ਕੁਝ ਕਿਸਾਨ ਨੇਤਾ ਜੋ ਕਿ ਆਪਣੀ ਸਿਆਸੀ ਰੋਟੀਆਂ ਸੇਕ ਰਹੇ ਹਨ, ਉਨ੍ਹਾਂ ਨੂੰ ਦੇਸ਼ ਦੇ ਹਿੱਤ ਲਈ ਕੰਮ ਕਰਨਾ ਚਾਹੀਦਾ ਹੈ।
ਜੰਮਦੇ ਬੱਚੇ ਨੂੰ ਕਿਉਂ ਹੋ ਜਾਂਦਾ ਪੀਲੀਆ? ਜਾਣ ਲਓ ਇਹ ਕਿੰਨਾ ਖਤਰਨਾਕ
ਵੈਲੇਨਟਾਈਨ’ਜ਼ ਡੇਅ: ਸੁਕੇਸ਼ ਨੇ ਜੈਕਲਿਨ ਨੂੰ ਤੋਹਫ਼ੇ ’ਚ ਦਿੱਤਾ ਜੈੱਟ
ਨਿਗਮ ਦੀ ਮੀਟਿੰਗ ’ਚ ਵਿਕਾਸ ਬਾਰੇ ਚਰਚਾ