ਨਾਰੀਅਲ ਦਾ ਪਾਣੀ ਹੀ ਨਹੀਂ, ਮਲਾਈ ਵੀ ਹੈ ਸਿਹਤ ਲਈ ਸੁਪਰਫੂਡ, ਜਾਣੋ ਇਸ ਦੇ ਸ਼ਾਨਦਾਰ ਫ਼ਾਇਦੇ
ਅਸੀਂ ਸਾਰੇ ਜਾਣਦੇ ਹਾਂ ਕਿ ਨਾਰੀਅਲ ਦਾ ਪਾਣੀ ਸਿਹਤ ਲਈ ਕਿੰਨਾ ਲਾਭਕਾਰੀ ਹੁੰਦਾ ਹੈ, ਪਰ ਕੀ ਤੁਹਾਨੂੰ ਪਤਾ ਹੈ ਕਿ ਨਾਰੀਅਲ ਦੀ ਮਲਾਈ (Coconut Malai) ਵੀ ਕਿਸੇ ਸੁਪਰਫੂਡ ਤੋਂ ਘੱਟ ਨਹੀਂ? ਇਸ 'ਚ ਫਾਇਬਰ, ਹੈਲਦੀ ਫੈਟਸ, ਵਿਟਾਮਿਨ ਅਤੇ ਮਿਨਰਲਸ ਭਰਪੂਰ ਮਾਤਰਾ 'ਚ ਹੁੰਦੇ ਹਨ ਜੋ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਪਹੁੰਚਾਉਂਦੇ ਹਨ।ਨਾਰੀਅਲ ਦੀ ਮਲਾਈ ਪੇਟ ਲਈ ਇਕ ਕੁਦਰਤੀ ਟਾਨਿਕ ਵਾਂਗ ਕੰਮ ਕਰਦੀ ਹੈ। ਇਸ 'ਚ ਮੌਜੂਦ ਫਾਇਬਰ ਭੋਜਨ ਨੂੰ ਚੰਗੀ ਤਰ੍ਹਾਂ ਪਚਾਉਣ 'ਚ ਮਦਦ ਕਰਦਾ ਹੈ ਅਤੇ ਕਬਜ਼, ਐਸੀਡਿਟੀ ਅਤੇ ਗੈਸ ਦੀ ਸਮੱਸਿਆ ਤੋਂ ਰਾਹਤ ਦਿੰਦਾ ਹੈ। ਨਿਯਮਿਤ ਸੇਵਨ ਨਾਲ ਗਟ ਹੈਲਥ ਸੁਧਰਦੀ ਹੈ ਜਿਸ ਨਾਲ ਊਰਜਾ ਅਤੇ ਇਮਿਊਨਿਟੀ ਦੋਵੇਂ ਵਧਦੇ ਹਨ।ਨਾਰੀਅਲ ਦੀ ਮਲਾਈ 'ਚ ਮੌਜੂਦ ਹੈਲਦੀ ਫੈਟਸ ਸਰੀਰ 'ਚ ਚੰਗੇ ਕੋਲੇਸਟਰੋਲ (HDL) ਨੂੰ ਵਧਾਉਂਦੇ ਹਨ ਅਤੇ ਮਾੜੇ ਕੋਲੇਸਟਰੋਲ (LDL) ਨੂੰ ਘਟਾਉਂਦੇ ਹਨ। ਇਹ ਬਲਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਅਤੇ ਬਲੱਡ ਸਰਕੂਲੇਸ਼ਨ ਸੁਧਾਰਨ 'ਚ ਮਦਦ ਕਰਦੀ ਹੈ, ਜਿਸ ਨਾਲ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖਤਰਾ ਘਟਦਾ ਹੈ।ਡਾਇਬਟੀਜ਼ ਮਰੀਜ਼ਾਂ ਲਈ ਵੀ ਨਾਰੀਅਲ ਦੀ ਮਲਾਈ ਬਹੁਤ ਲਾਭਦਾਇਕ ਹੈ। ਇਹ ਭੋਜਨ ਨੂੰ ਹੌਲੀ-ਹੌਲੀ ਪਚਾਉਂਦੀ ਹੈ ਜਿਸ ਨਾਲ ਗਲੂਕੋਜ਼ ਹੌਲੀ ਰਫ਼ਤਾਰ ਨਾਲ ਸਰੀਰ 'ਚ ਸ਼ਾਮਲ ਹੁੰਦਾ ਹੈ ਅਤੇ ਬਲਡ ਸ਼ੂਗਰ ਸਥਿਰ ਰਹਿੰਦੀ ਹੈ। ਨਾਰੀਅਲ ਦੀ ਮਲਾਈ 'ਚ ਮੌਜੂਦ ਫੈਟਸ ਲੰਮੇ ਸਮੇਂ ਤੱਕ ਭੁੱਖ ਨਹੀਂ ਲੱਗਣ ਦਿੰਦੇ। ਇਸ ਨਾਲ ਅਨਹੈਲਦੀ ਸਨੈਕਿੰਗ ਤੋਂ ਬਚਾਅ ਹੁੰਦਾ ਹੈ ਅਤੇ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ, ਜੋ ਭਾਰ ਘਟਾਉਣ 'ਚ ਸਹਾਇਤਾ ਕਰਦਾ ਹੈ। ਨਾਰੀਅਲ ਦੀ ਮਲਾਈ 'ਚ ਐਂਟੀਆਕਸੀਡੈਂਟਸ ਅਤੇ ਹੈਲਦੀ ਫੈਟੀ ਐਸਿਡਸ ਹੁੰਦੇ ਹਨ ਜੋ ਸਰੀਰ ਨੂੰ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਦਿੰਦੇ ਹਨ। ਇਹ ਫ੍ਰੀ ਰੈਡਿਕਲਸ ਨੂੰ ਖਤਮ ਕਰਦੇ ਹਨ ਅਤੇ ਸਰੀਰ ਨੂੰ ਇਨਫੈਕਸ਼ਨ ਤੋਂ ਬਚਾਉਂਦੇ ਹਨ।ਡਾਕਟਰਾਂ ਦੇ ਅਨੁਸਾਰ, ਨਾਰੀਅਲ ਦੀ ਮਲਾਈ ਦਾ ਸੇਵਨ ਸੰਤੁਲਿਤ ਮਾਤਰਾ 'ਚ ਹੀ ਕਰਨਾ ਚਾਹੀਦਾ ਹੈ। ਜ਼ਿਆਦਾ ਖਾਣ ਨਾਲ ਭਾਰ ਵਧ ਸਕਦਾ ਹੈ। ਜਿਨ੍ਹਾਂ ਨੂੰ ਦਿਲ ਜਾਂ ਕੋਲੇਸਟਰੋਲ ਦੀ ਸਮੱਸਿਆ ਹੈ, ਉਹ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਇਸ ਦਾ ਸੇਵਨ ਕਰਨ।