PM Modi distributed appointment letters to 70 thousand newly appointed employees
ਇਸ ਮੌਕੇ ਆਯੋਜਿਤ ਇਕ ਪ੍ਰੋਗਰਾਮ ਨੂੰ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਰੁਜ਼ਗਾਰ ਮੇਲੇ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀਆਂ ਸਰਕਾਰਾਂ ਦੀ ਪਛਾਣ ਬਣ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਨਿੱਜੀ ਅਤੇ ਸਰਕਾਰੀ ਖੇਤਰ 'ਚ ਨੌਕਰੀਆਂ ਦੇ ਮੌਕੇ ਬਣ ਰਹੇ ਹਨ ਅਤੇ ਜਿਸ ਪੈਮਾਨੇ 'ਤੇ ਨੌਜਵਾਨਾਂ ਨੂੰ ਨੌਕਰੀ ਦਿੱਤੀ ਗਈ ਹੈ, ਉਹ 'ਸ਼ਾਨਦਾਰ' ਹੈ। ਉਨ੍ਹਾਂ ਕਿਹਾ,''ਸਰਕਾਰੀ ਨੌਕਰੀ ਕਰਨ ਦੇਣ ਵਾਲੀਆਂ ਮੁੱਖ ਸੰਸਥਾਵਾਂ- ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐੱਸ.ਸੀ.), ਕਰਮਚਾਰੀ ਚੋਣ ਕਮਿਸ਼ਨ (ਐੱਸ.ਐੱਸ.ਸੀ.) ਅਤੇ ਰੇਲਵੇ ਭਰਤੀ ਬੋਰਡ (ਆਰ.ਆਰ.ਬੀ.) ਨੇ ਪਹਿਲੇ ਦੇ ਮੁਕਾਬਲੇ ਜ਼ਿਆਦਾ ਨੌਜਵਾਨਾਂ ਨੂੰ ਨੌਕਰੀ ਦਿੱਤੀ ਹੈ। ਇਨ੍ਹਾਂ ਸੰਸਥਾਵਾਂ ਦਾ ਜ਼ੋਰ ਪ੍ਰੀਖਿਆ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸਰਲ ਬਣਾਉਣ 'ਤੇ ਵੀ ਰਿਹਾ ਹੈ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਲੈ ਕੇ ਜਿੰਨਾ ਵਿਸ਼ਵਾਸ ਅਤੇ ਉਸ ਦੀ ਅਰਥਵਿਵਸਥਾ 'ਤੇ ਜਿੰਨੇ ਭਰੋਸਾ ਅੱਜ ਹੈ, ਉਹ ਪਹਿਲਾਂ ਕਦੇ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਗਲੋਬਲ ਮੰਦੀ, ਕੋਰੋਨਾ ਮਹਾਮਾਰੀ ਅਤੇ ਯੂਕ੍ਰੇਨ-ਰੂਸ ਯੁੱਧ ਦੇ ਬਾਵਜੂਦ ਭਾਰਤ ਆਪਣੀ ਅਰਥਵਿਵਸਥਾ ਨੂੰ ਨਵੀਂ ਉੱਚਾਈ 'ਤੇ ਲਿਜਾ ਰਿਹਾ ਹੈ।