ਵਾਰਦਾਤ ਤੋਂ ਪੰਜ ਮਿੰਟ ਪਹਿਲਾਂ ਮੈਨੂੰ ਕਾਲ ਆਈ ਘਰ ਦੀ ਮਾਲਕਣ ਅਤੇ ਵਿਦੇਸ਼ 'ਚ ਰਹਿ ਰਹੇ NRI ਦੀ ਮਾਂ ਚਰਨਜੀਤ ਕੌਰ ਨੇ ਦੱਸਿਆ ਕਿ ਪਹਿਲਾਂ ਮੈਨੂੰ ਇੱਕ ਕਾਲ ਆਈ, ਪਰ ਮੈਂ ਨਹੀਂ ਚੁੱਕੀ। ਫਿਰ ਦੁਬਾਰਾ ਕਾਲ ਆਈ ਅਤੇ ਮੈਨੂੰ ਗਾਲਾਂ ਕੱਢੀਆਂ ਗਈਆਂ। ਚਰਨਜੀਤ ਕੌਰ ਨੇ ਕਿਹਾ ਕਿ ਮੈਂ ਉਸ ਵਿਅਕਤੀ ਨੂੰ ਕਿਹਾ, "ਬੇਟਾ, ਮੈਂ ਤਾਂ ਤੁਹਾਨੂੰ ਜਾਣਦੀ ਵੀ ਨਹੀਂ।" ਕਾਲ 'ਤੇ ਬੋਲ ਰਿਹਾ ਵਿਅਕਤੀ ਪੁੱਛਦਾ ਹੈ ਕਿ "ਕਾਕਾ ਸੰਧੂ ਕਿੱਥੇ ਹੈ?" ਜਿਸ 'ਤੇ ਚਰਨਜੀਤ ਕੌਰ ਨੇ ਜਵਾਬ ਦਿੱਤਾ ਕਿ "ਇੱਥੇ ਤਾਂ ਸਿਰਫ ਅਸੀਂ ਦੋ ਬੁਜ਼ੁਰਗ ਰਹਿੰਦੇ ਹਾਂ, ਹੋਰ ਕੋਈ ਨਹੀਂ।" ਇਸ ਤੋਂ ਬਾਅਦ ਉਸ ਵਿਅਕਤੀ ਨੇ ਧਮਕੀ ਦਿੱਤੀ, "ਪੰਜ ਮਿੰਟ ਬਾਅਦ ਵੇਖਣਾ ਤੁਹਾਡਾ ਕੀ ਬਣਦਾ ਹੈ!"