ਪਟਿਆਲਾ ਦੀ ਸਰਹੰਦ ਰੋਡ ਬਣੀ ਖੂੰਨੀ ਸੜਕ, ਕੰਮ ਵਿੱਚ ਤੇਜੀ ਦੇ ਹੁਕਮ ਕਰਨ ਭਗਵੰਤ ਸਿੰਘ ਮਾਨ
.jpg)
ਖਰੜ/ਪਟਿਆਲਾ (ਅਮਰਜੀਤ ਸਿੰਘ ਘੁੱਗਾ/ਪਰਮਿੰਦਰ): ਖਤਰੇ ਅਕਸਰ ਆਉਂਦੇ ਜਾਂਦੇ ਹਨ ਪਰ ਕੁਝ ਖਤਰਿਆਂ ਦਾ ਹੱਲ ਜਲਦੀ ਕੀਤਾ ਜਾਣਾ ਅਤਿ ਜਰੂਰੀ ਹੈ, ਪਟਿਆਲਾ ਤੋਂ ਸਰਹੰਦ ਵੱਲ ਜਾਣ ਵਾਲੀ ਸੜਕ ਕਈ ਵਾਰ ਖੂਨੀ ਖੇਡ ਖੇਡਦੀ ਹੀ ਰਹਿੰਦੀ ਹੈ, ਅਕਸਰ ਵੱਡੇ ਵੱਡੇ ਐਕਸੀਡੈਂਟ ਇਸ ਰੋਡ ਤੇ ਦੇਖੇ ਜਾਂਦੇ ਹਨ । ਪਹਿਲਾਂ ਕਈ ਸਰਕਾਰਾਂ ਪੰਜਾਬ ਵਿੱਚ ਆਈਆਂ ਤੇ ਅਲੋਪ ਹੋ ਗਈਆਂ ਪਰ ਕਿਸੀ ਵੀ ਮੁੱਖ ਮੰਤਰੀ ਜਾਂ ਮੰਤਰੀ ਨੇ ਇਸ ਸੜਕ ਦੀ ਸਾਰ ਹੀ ਨਹੀਂ ਲਈ, ਬੇਸ਼ੱਕ ਐਕਸੀਡੈਂਟ ਵਿੱਚ ਅਨੇਕਾ ਹੀ ਮਾਸੂਮ ਆਪਣੀ ਜਾਨ ਗੁਆ ਬੈਠੇ ।
ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਭਾਰਤ ਸਰਕਾਰ ਦੀ ਪਹਿਲ ਨਾਲ ਇਸ ਸੜਕ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਪਰੰਤੂ ਕਈ ਸਮਾਜਸੇਵੀ ਆ ਕੇ ਇਸ ਸੜਕ ਨੂੰ ਚੌੜਾ ਹੋਣ ਵਿੱਚ ਰੁਕਾਵਟਾਂ ਪਾਉਂਦੇ ਹੀ ਰਹੇ, ਪਰੰਤੂ ਸਰਕਾਰੀ ਆਦੇਸ਼ ਤੇ ਇਸ ਸੜਕ ਨੂੰ ਚੌੜਾ ਕਰਨ ਦਾ ਕੰਮ ਚਲ ਰਿਹਾ ਹੈ ਪ੍ਰੰਤੂ ਕੰਮ ਦੀ ਸਪੀਡ ਘੱਟ ਹੋਣ ਕਰਕੇ ਹੀ ਕੰਮ ਮੁਕੰਮਲ ਨਹੀਂ ਹੋ ਰਿਹਾ ਪਰੰਤੂ ਇਸ ਸੜਕ ਤੇ ਦਰਦਨਾਕ ਐਕਸੀਡੈਂਟ ਦੇ ਹਾਦਸਿਆਂ ਵਿੱਚ ਕਈ ਮਜ਼ਲੂਮ ਅਪਣੀਆਂ ਜਾਨਾ ਗੁਆ ਚੁੱਕੇ ਹਨ ਅੱਜਕਲ ਵੀ ਐਕਸੀਡੈਂਟ ਹੋਣ ਕਰਕੇ ਅਪਣੀਆਂ ਜਾਨਾ ਗੁਆ ਰਹੇ ਹਨ ।ਕਿਉਕਿ ਮੈ ਆਪਣੀ ਰਿਟਾਇਰਮੈਂਟ ਤੋ ਬਾਦ ਪੱਤਰਕਾਰ ਬਣਨ ਤੋਂ ਪਹਿਲਾਂ ਪੰਜਾਬ ਪੁਲਸ ਪਟਿਆਲਾ ਵਿੱਚ ਬਤੌਰ ਲਾਈਨ ਅਫ਼ਸਰ ਤਾਇਨਾਤ ਰਿਹਾ ਹਾਂ ਅਤੇ ਅਕਸਰ ਪਟਿਆਲਾ ਤੋਂ ਸਰਹੰਦ ਜਾਣ ਵਾਲੀ ਸੜਕ ਤੇ ਹੋਣ ਵਾਲੇ ਐਕਸੀਡੈਂਟਾਂ ਸਮੇਂ ਪਟਿਆਲਾ ਪੁਲਸ ਵਲੋ ਐਕਸੀਡੈਂਟ ਵਿੱਚ ਜਖਮੀ ਅਤੇ ਮਰਨ ਵਾਲੇ ਲੋਕਾਂ ਦੀ ਮਦੱਦ ਕਰਨ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਸੀ ।
ਦੁੱਧ ਪੀਂਦੇ ਸਮੇਂ ਕਰਦੇ ਹੋ ਗਲਤੀਆਂ ਤਾਂ ਹੋ ਜਾਓ ਸਾਵਧਾਨ! ਜਾਣੋ ਦੁੱਧ ਪੀਣ ਦਾ ਕੀ ਹੈ ਸਹੀ ਤਰੀਕਾ
'ਮੇਰੇ ਨਾਲ ਵੀ ਇਹੀ ਹੋਇਆ ਸੀ..' ਸੁਨੰਦਾ ਸ਼ਰਮਾ ਦੇ ਸਮਰਥਨ 'ਚ ਆਈ ਹਿਮਾਂਸ਼ੀ ਖੁਰਾਨਾ ਨੇ ਵੀ ਤੋੜੀ ਚੁੱਪੀ
ਤੰਬਾਕੂ ਵਾਲ਼ੇ ਖੋਖਿਆ ਤੇ ਬਿਕ ਰਹੇ ਭੰਗ ਦੇ ਗੋਲਿਆਂ ਨੂੰ ਬੈਨ ਕਰਨ ਸੰਬੰਧੀ ਐਸ ਐਸ ਪੀ ਪਟਿਆਲਾ ਨੂੰ ਦਿੱਤਾ ਮੰਗ ਪੱਤਰ- ਗੁਰਮੁੱਖ ਗੁਰੂ