ਸਬਜ਼ੀਆਂ ਪਕਾਉਂਦੇ ਸਮੇਂ ਪੌਸ਼ਟਿਕ ਤੱਤਾਂ ਦੀ ਸੰਭਾਲ
.jpg)
ਹੈਲਥ ਡੈਸਕ- ਠੀਕ ਤਰ੍ਹਾਂ ਨਾਲ ਨਾ ਬਣਾਏ ਗਏ ਖਾਣੇ ’ਚ ਵਿਟਾਮਿਨ, ਖਣਿਜ ਅਤੇ ਪ੍ਰੋਟੀਨ ਵਰਗੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਜੋ ਖਾਣਾ ਅਸੀਂ ਖਾਂਦੇ ਹਾਂ, ਇਸ ਨੂੰ ਬਣਾਉਣ ਲਈ ਨਿਸ਼ਚਿਤ ਪ੍ਰਕਿਰਿਆ ਤੋਂ ਲੰਘਣਾ ਪੈਂਦਾ ਹੈ ਪਰ ਇਸ ਪ੍ਰਕਿਰਿਆ ’ਚ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਖਾਣਾ ਬਣਾਉਣ ’ਚ ਪੌਸ਼ਟਿਕ ਤੱਤ ਘੱਟ ਤੋਂ ਘੱਟ ਨਸ਼ਟ ਹੋਣ। ਸਬਜ਼ੀਆਂ ਨੂੰ ਇਸ ਤਰ੍ਹਾਂ ਛਿੱਲੋ ਅਤੇ ਕੱਟੋ, ਜਿਸ ਨਾਲ ਉਨ੍ਹਾਂ ਦੇ ਪੌਸ਼ਟਿਕ ਤੱਤ ਨਸ਼ਟ ਨਾ ਹੋਣ। ਆਲੂ ਅਤੇ ਸੇਬ ਨੂੰ ਛਿੱਲਦੇ ਸਮੇਂ ਧਿਆਨ ਦਿਓ ਕਿ ਛਿਲਕਾ ਇੰਨਾ ਮੋਟਾ ਨਾ ਉਤਾਰੋ ਕਿ ਜਿਸ ਨਾਲ ਵੱਧ ਮਾਤਰਾ ’ਚ ਪੌਸ਼ਟਿਕ ਤੱਤ ਛਿਲਕਿਆਂ ਨਾਲ ਨਸ਼ਟ ਹੋ ਜਾਣ। ਸਬਜ਼ੀਆਂ ਨੂੰ ਕੱਟਣ ਤੋਂ ਪਹਿਲਾਂ ਧੋ ਲੈਣਾ ਚਾਹੀਦਾ ਹੈ। ਸਬਜ਼ੀ ਕੱਟਦੇ ਸਮੇਂ ਸਬਜ਼ੀ ਨੂੰ ਜ਼ਿਆਦਾ ਸਮੇਂ ਤਕ ਪਾਣੀ ’ਚ ਭਿਉਂ ਕੇ ਨਹੀਂ ਰੱਖਣਾ ਚਾਹੀਦਾ। ਸਬਜ਼ੀਆਂ ਦੇ ਛਿਲਕੇ ਘੱਟੋ-ਘੱਟ ਉਤਾਰਨੇ ਚਾਹੀਦੇ ਹਨ। ਸਾਗ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ’ਤੇ ਮਿੱਟੀ ਜ਼ਿਆਦਾ ਲੱਗੀ ਹੁੰਦੀ ਹੈ। ਇਨ੍ਹਾਂ ਨੂੰ ਪੱਤਿਆਂ ਸਮੇਤ ਧੋ ਕੇ ਪੱਤੇ ਚੁਣ ਕੇ ਕੱਟੋ ਜੋ ਪੱਤੇ ਸੜੇ ਹੋਏ ਅਤੇ ਪੀਲੇ ਹੋਣ, ਉਨ੍ਹਾਂ ਨੂੰ ਪਹਿਲਾਂ ਵੱਖ ਕਰ ਦਿਓ। ਸਬਜ਼ੀ ਉਬਾਲਦੇ ਸਮੇਂ ਵੀ ਧਿਆਨ ਰੱਖੋ ਕਿ ਪਾਣੀ ਦੀ ਮਾਤਰਾ ਓਨੀ ਹੀ ਪਾਓ, ਜਿੰਨੀ ਉਸ ਨੂੰ ਉਬਾਲਣ ਲਈ ਜ਼ਰੂਰੀ ਹੈ। ਵੱਧ ਪਾਣੀ ਪਾ ਕੇ ਸਬਜ਼ੀ ਉਬਾਲਣ ਨਾਲ ਅਤੇ ਵਾਧੂ ਪਾਣੀ ਡਿੱਗਣ ’ਤੇ ਉਸ ਦੇ ਸਾਰੇ ਪੌਸ਼ਟਿਕ ਤੱਤ ਉਸ ਪਾਣੀ ’ਚ ਵਹਿ ਕੇ ਨਸ਼ਟ ਹੋ ਜਾਣਗੇ।
ਲਾਭ
ਜ਼ਿਆਦਾ ਦੇਰ ਤਕ ਸਬਜ਼ੀਆਂ ਨੂੰ ਪਕਾਉਣ ਨਾਲ ਸਬਜ਼ੀਆਂ ’ਚ ਵਿਟਾਮਿਨ ‘ਸੀ’ ਨਸ਼ਟ ਹੋ ਜਾਂਦਾ ਹੈ। ਤਾਜ਼ੀ ਪੱਕੀ ਸਬਜ਼ੀ ਨੂੰ ਉਸ ਸਮੇਂ ਵਰਤੋਂ ’ਚ ਲਿਆਉਣ ਨਾਲ ਉਸ ’ਚ ਵਿਟਾਮਿਨ ਘੱਟ ਨਸ਼ਟ ਹੁੰਦੇ ਹਨ। ਫਰਿੱਜ਼ ’ਚ ਰੱਖੀ ਗਈ ਸਬਜ਼ੀ ਨੂੰ ਦੁਬਾਰਾ ਗਰਮ ਕੀਤਾ ਜਾਂਦਾ ਹੈ ਤਾਂ ਇਸ ਦੀ ਪੌਸ਼ਟਿਕਤਾ ਹੋਰ ਘੱਟ ਹੋ ਜਾਂਦੀ ਹੈ। ਉਂਝ ਵੀ ਫਰਿੱਜ਼ ’ਚ ਪੱਕਿਆ ਖਾਣਾ ਰੱਖਣ ਨਾਲ ਸਬਜ਼ੀਆਂ ’ਚ ਪੌਸ਼ਟਿਕਤਾ ਤੱਤ ਭਰਪੂਰ ਮਾਤਰਾ ’ਚ ਨਸ਼ਟ ਹੋ ਜਾਂਦੇ ਹਨ। ਜਿਹੜੀ ਖੁਰਾਕੀ ਤੇਲਾਂ ’ਚ ਅਸੀਂ ਭੋਜਨ ਬਣਾਉਂਦੇ ਹਾਂ, ਉਨ੍ਹਾਂ ਨੂੰ ਵਾਰ-ਵਾਰ ਗਰਮ ਕਰਨ ਨਾਲ ਉਨ੍ਹਾਂ ਦੇ ਵਿਟਾਮਿਨ ‘ਏ’ ਅਤੇ ‘ਡੀ’ ਕਾਫੀ ਮਾਤਰਾ ’ਚ ਨਸ਼ਟ ਹੋ ਜਾਂਦੇ ਹਨ, ਜਿਥੋਂ ਤਕ ਸੰਭਵ ਹੋ ਸਕੇ, ਖਾਣੇ ਨੂੰ ਵਾਰ-ਵਾਰ ਗਰਮ ਕਰਨ ਤੋਂ ਬਚਣਾ ਚਾਹੀਦਾ ਹੈ। ਦਾਲ-ਚੌਲ ਜਿਸ ਪਾਣੀ ’ਚ ਭਿਉਂ ਕੇ ਰੱਖੋ, ਉਸੇ ਪਾਣੀ ’ਚ ਉਨ੍ਹਾਂ ਨੂੰ ਪਕਾਉਣਾ ਚਾਹੀਦਾ ਹੈ।
ਚੀਜ਼
ਜਿੰਨਾ ਸੰਭਵ ਹੋ ਸਕੇ, ਵੱਧ ਧੋਣ, ਵੱਧ ਪਕਾਉਣ ਤੋਂ ਬਚਣਾ ਚਾਹੀਦਾ ਹੈ। ਘੱਟੋਂ ਘੱਟ ਤਾਜ਼ਾ ਪਕਾਇਆ ਗਿਆ ਭੋਜਨ ਉੱਤਮ ਹੁੰਦਾ ਹੈ। ਖੁਰਾਕੀ ਪਦਾਰਥਾਂ ’ਚ ਪੌਸ਼ਟਿਕ ਤੱਤਾਂ ਦੀ ਮਾਤਰਾ ਜਿੰਨੀ ਵੱਧ ਹੋਵੇਗੀ, ਸਾਡੇ ਭੋਜਨ ਲੈਣ ਦੀ ਜ਼ਰੂਰੀ ਮਾਤਰਾ ਵੀ ਘੱਟ ਹੋਵੇਗੀ। ਸਾਡਾ ਖਾਣਾ ਵੱਧ ਪੌਸ਼ਟਿਕ ਹੋਵੇਗਾ, ਓਨਾ ਹੀ ਸਾਡੇ ਸਿਹਤ ਲਈ ਲਾਭਕਾਰੀ ਹੋਵੇਗਾ। ਇਸ ਤਰ੍ਹਾਂ ਥੋੜ੍ਹੀ ਜਿਹੀ ਸਾਵਧਾਨੀ ਰੱਖ ਕੇ ਤੁਸੀਂ ਸਬਜ਼ੀਆਂ ਦੇ ਪੌਸ਼ਟਿਕ ਤੱਤ ਬਚਾ ਸਕਦੇ ਹੋ।
ਪੰਜਾਬ ਦੇ ਕਪੂਰਥਲਾ 'ਚ ਜਲੰਧਰ ਰੋਡ ਤੇ ਸਥਿਤ ਗੱਦਾ ਫੈਕਟਰੀ 'ਚ ਅੱਜ ਸਵੇਰੇ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਕਾਰਨ ਫੈਕਟਰੀ ਵਿੱਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਰਾਖ ਹੋ ਗਿਆ। ਅੱਗ ਲੱਗਣ ਦਾ ਕਾਰਨ ਹਾਲੇ ਸਾਹਮਣੇ ਨਹੀਂ
ਮਿਲੀ ਜਾਣਕਾਰੀ ਮੁਤਾਬਿਕ ਚੰਡੀਗੜ੍ਹ ਦੇ ਕਝੇੜੀ ਸਥਿਤ ਹੋਟਲ ਦਿਲਜੋਤ ਵਿੱਚ ਮੋਟਰਸਾਈਕਲ 'ਤੇ ਆਏ ਅਤੇ ਗੋਲੀਆਂ ਚਲਾਈਆਂ। ਅਪਰਾਧੀਆਂ ਨੇ ਲਗਭਗ ਪੰਜ ਰਾਊਂਡ ਫਾਇਰ ਕੀਤੇ ਅਤੇ ਮੌਕੇ ਤੋਂ ਭੱਜ ਗਏ।
ਸੰਜੇ ਦੱਤ ਨੇ ਪੂਰੀ ਰਸਮਾਂ ਨਾਲ ਆਰਤੀ ਦੇਖੀ ਅਤੇ ਭਗਵਾਨ ਮਹਾਕਾਲ ਦੀ ਭਗਤੀ ਵਿੱਚ ਡੁੱਬੇ ਦਿਖਾਈ ਦਿੱਤੇ। ਸੰਜੇ ਦੱਤ ਦਾ ਮੰਦਰ ਜਾਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਅਧਿਆਤਮਿਕ ਮਾਹੌਲ ਦਾ ਆਨੰਦ ਮਾਣਦੇ ਦਿਖਾਈ ਦੇ ਰਹੇ ਹਨ।