ਪੰਜਾਬ ਸਰਕਾਰ ਨਸ਼ਾ ਤਸਕਰਾਂ ਖਿਲਾਫ ਐਕਸ਼ਨ ਮੋਡ 'ਚ: ਬੁਲਡੋਜ਼ਰ ਕਾਰਵਾਈ ਤੇ ਨਵੀਂ ਰਣਨੀਤੀ ਬਣਾਉਣ ਲਈ CM ਭਗਵੰਤ ਮਾਨ ਦੀ ਮੀਟਿੰਗ

ਇਹ ਮੀਟਿੰਗ ਇਸ ਕਰਕੇ ਵੀ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ ਕੁਝ ਜ਼ਿਲ੍ਹਿਆਂ ਵਿੱਚ ਨਵੇਂ SSP ਤੇ DC ਤਾਇਨਾਤ ਕੀਤੇ ਗਏ ਹਨ। ਇਸ ਤੋਂ ਪਹਿਲਾਂ CM ਮਾਨ ਨੇ ਕਿਹਾ ਸੀ ਕਿ ਅਪਰਾਧੀ ਜਾਂ ਗੈਂਗਸਟਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇੱਕ ਚੌਕ ਤੋਂ ਦੂਜੇ ਚੌਕ ਤੱਕ ਨਾ ਪਹੁੰਚਣ ਚਾਹੀਦੇ। ਇਸ ਤੋਂ ਬਾਅਦ ਲਗਾਤਾਰ ਗੈਂਗਸਟਰਾਂ ਤੇ ਪੁਲਿਸ ਦੀ ਮੁਠਭੇੜ ਹੋ ਰਹੀ ਹੈ ਅਤੇ ਆਰੋਪੀ ਗ੍ਰਿਫਤਾਰ ਕੀਤੇ ਜਾ ਰਹੇ ਹਨ। ਵੀਰਵਾਰ ਨੂੰ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਚੱਲ ਰਹੀ ਕਾਰਵਾਈ 'ਤੇ ਨਜ਼ਰ ਰੱਖਣ ਲਈ 5 ਮੰਤਰੀਆਂ ਦੀ ਹਾਈਪਾਵਰ ਕਮੇਟੀ ਗਠਿਤ ਕੀਤੀ ਗਈ। ਇਸ ਕਮੇਟੀ ਦੇ ਚੇਅਰਮੈਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਬਣਾਇਆ ਗਿਆ ਹੈ।
ਅਮਨ ਅਰੋੜਾ
ਬਲਬੀਰ ਸਿੰਘ
ਲਾਲਜੀਤ ਸਿੰਘ ਭੁੱਲਰ
ਤਰਨਪ੍ਰੀਤ ਸੋਂਧ
ਇਹ ਕਮੇਟੀ ਗ੍ਰਾਊਂਡ 'ਤੇ ਜਾ ਕੇ ਕੰਮ ਕਰੇਗੀ। ਲੋਕਾਂ ਨਾਲ ਮਿਲਕੇ ਨਸ਼ਿਆਂ ਖਿਲਾਫ਼ ਸਰਕਾਰੀ ਮੁਹਿੰਮ ਦੀ ਜਾਂਚ ਕਰੇਗੀ। ਇਹ ਵੀ ਦੇਖੇਗੀ ਕਿ ਸਰਕਾਰੀ ਮੁਹਿੰਮ ਠੀਕ ਢੰਗ ਨਾਲ ਚੱਲ ਰਹੀ ਹੈ ਜਾਂ ਨਹੀਂ। ਕਮੇਟੀ ਆਪਣੀ ਰਿਪੋਰਟ CM ਭਗਵੰਤ ਮਾਨ ਨੂੰ ਦੇਵੇਗੀ।
ਯੂਪੀ ਦੀ ਤਰ੍ਹਾਂ ਹੁਣ ਪੰਜਾਬ ਸਰਕਾਰ ਵੱਲੋਂ ਵੀ ਨਸ਼ਾ ਤਸਕਰਾਂ ਖਿਲਾਫ਼ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ। 27 ਫਰਵਰੀ ਨੂੰ ਪਟਿਆਲਾ 'ਚ ਰਿੰਕੀ ਨਾਂ ਦੀ ਮਹਿਲਾ ਨਸ਼ਾ ਤਸਕਰ ਦਾ ਦੋ-ਮੰਜ਼ਿਲਾ ਮਕਾਨ ਢਾਹ ਦਿੱਤਾ ਗਿਆ। ਰੂਪਨਗਰ 'ਚ ਆਸ਼ਾ ਨਾਂ ਦੀ ਮਹਿਲਾ ਤੇ ਲੁਧਿਆਣਾ 'ਚ ਵੀ ਨਸ਼ਾ ਤਸਕਰ ਦੇ ਘਰ ਉੱਤੇ ਐਕਸ਼ਨ ਲਿਆ ਗਿਆ। 25 ਫਰਵਰੀ ਨੂੰ ਲੁਧਿਆਣਾ ਦੇ ਹਿੰਮਤਨਗਰ 'ਚ ਨਸ਼ਾ ਤਸਕਰ ਦਾ ਮਕਾਨ ਢਾਹ ਕੇ ਪੰਜਾਬ 'ਚ ਪਹਿਲੀ ਵਾਰ ਬੁਲਡੋਜ਼ਰ ਕਾਰਵਾਈ ਹੋਈ ਸੀ।ਜਦੋਂ 25 ਫਰਵਰੀ ਨੂੰ ਲੁਧਿਆਣਾ ਦੇ ਹਿੰਮਤਨਗਰ 'ਚ ਨਸ਼ਾ ਤਸਕਰ ਦਾ ਮਕਾਨ ਢਾਹ ਕੇ ਪੰਜਾਬ 'ਚ ਬੁਲਡੋਜ਼ਰ ਕਾਰਵਾਈ ਕੀਤੀ ਗਈ ਸੀ। ਸਰਕਾਰ ਨੂੰ ਉਮੀਦ ਹੈ ਕਿ ਇਸ ਕਾਰਵਾਈ ਨਾਲ ਨਸ਼ਾ ਤਸਕਰਾਂ 'ਚ ਖੌਫ ਪੈਦਾ ਹੋਵੇਗਾ ਅਤੇ ਉਹ ਆਉਣ ਵਾਲੇ ਸਮੇਂ 'ਚ ਇਨ੍ਹਾਂ ਗੈਰ-ਕਾਨੂੰਨੀ ਕੰਮਾਂ ਤੋਂ ਗੁਰੇਜ਼ ਕਰਨਗੇ।
ਲੁਧਿਆਣਾ ਦੇ ਧਾਂਧਰਾ ਰੋਡ ਦੇ ਸਥਿਤ ਤੇਰਾ ਨਗਰ ਇਲਾਕੇ ਵਿੱਚ ਸੋਮਵਾਰ ਦੇਰ ਰਾਤ ਇੱਕ ਘਰ 'ਤੇ ਕੁਝ ਨੌਜਵਾਨਾਂ ਨੇ ਹਮਲਾ ਕੀਤਾ। ਇਸ ਹਮਲੇ ਵਿੱਚ ਪੱਥਰਬਾਜ਼ੀ ਅਤੇ ਤੇਜ਼ਧਾਰ ਹਥਿਆਰ ਸ਼ਾਮਲ ਸਨ, ਜਿਸ ਵਿੱਚ...
ਹਮੇਸ਼ਾ ਸੁਰਖੀਆਂ ’ਚ ਰਹਿਣ ਵਾਲਾ ਸਿਹਤ ਵਿਭਾਗ ਇਸ ਵਾਰ ਫਿਰ ਕੁੰਭਕਰਨੀ ਨੀਂਦ ਸੁੱਤਾ ਹੈ। ਡੇਂਗੂ ਦੇ ਕਹਿਰ ਨੇ ਸ਼ਹਿਰ ਅੰਦਰ ਤਰਥੱਲੀ ਮਚਾਈ ਹੋਈ ਹੈ। ਲੰਘੇ ਕੱਲ ਅਤੇ ਅੱਜ ਵੀ ਇਕ ਦਰਜਨ ਤੋਂ ਵੱਧ ਡੇਂਗੂ ਦੇ ਕੇਸ ਸਾਹਮਣੇ ਆਏ ਹਨ। ਹੁਣ ਤੱਕ 290 ਕੇਸ ਡੇਂਗੂ ਦੇ ਸਾਹਮਣੇ ਆ ਚੁੱਕੇ ਹਨ। ਇਹ ਸਰਕਾਰੀ ਅੰਕੜੇ ਹਨ, ਜਦੋਂ ਕਿ ਪ੍ਰਾਈਵੇਟ ਅੰਕੜੇ ਇਸ ਤੋਂ ਕਿਤੇ ਵਧ ਹਨ।
ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਜਰਨਲ ਇਜਲਾਸ 3 ਨਵੰਬਰ ਨੂੰ ਸੱਦਿਆ ਗਿਆ ਹੈ। ਇਸ ਦੌਰਾਨ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ 11 ਅੰਤਰਿੰਗ ਕਮੇਟੀ ਮੈਂਬਰਾਂ ਦੀ ਵੀ ਚੋਣ ਹੋਵੇਗੀ।