ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਹਰ ਵਿਭਾਗ ਵਿਚ ਖਾਲ੍ਹੀ ਹੁੰਦੇ ਸਾਰ ਹੀ ਸਾਰੀਆਂ ਅਸਾਮੀਆਂ ਭਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪੂਰੀ ਭਰਤੀ ਪ੍ਰਕਿਰਿਆ ਲਈ ਇਕ ਠੋਸ ਵਿਧੀ ਅਪਣਾਈ ਗਈ ਹੈ ਜਿਸ ਕਾਰਨ ਇਨ੍ਹਾਂ 44,000 ਤੋਂ ਵੱਧ ਨਿਯੁਕਤੀਆਂ ਵਿੱਚੋਂ ਇਕ ਵੀ ਨਿਯੁਕਤੀ ਨੂੰ ਹੁਣ ਤੱਕ ਕਿਸੇ ਵੀ ਅਦਾਲਤ ਵਿਚ ਚੁਣੌਤੀ ਨਹੀਂ ਦਿੱਤੀ ਗਈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਲਈ ਇਹ ਫ਼ਖਰ ਵਾਲੀ ਗੱਲ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਪੂਰੀ ਤਰ੍ਹਾਂ ਯੋਗਤਾ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।ਇਸ ਸਭ ਦਰਮਿਆਨ ਉਦੋਂ ਹੋਰ ਵੀ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਨੌਕਰੀ ਲਈ ਨਾ ਤਾਂ ਕਿਸੇ ਸਿਫਾਰਸ਼ ਦੀ ਲੋੜ ਪੈਂਦੀ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਰਿਸ਼ਵਤ ਲਈ ਜਾਂ ਦਿੱਤੀ ਜਾਂਦੀ ਹੈ। ਪੰਜਾਬ ਸਰਕਾਰ ਸਿਰਫ ਤੇ ਸਿਰਫ ਯੋਗਦਾ ਦੇ ਆਧਾਰ 'ਤੇ ਨੌਜਵਾਨਾਂ ਨੂੰ ਨੌਕਰੀਆਂ ਵੰਡ ਰਹੀ ਹੈ। ਮੁੱਖ ਮੰਤਰੀ ਖੁਦ ਕਈ ਵਾਰ ਮੰਚਾਂ 'ਤੇ ਇਹ ਗੱਲ ਆਖ ਚੁੱਕੇ ਹਨ ਕਿ ਤੁਸੀਂ ਵੀ ਪੜ੍ਹੋ ਅਤੇ ਕਾਬਲ ਬਣੋ ਨੌਕਰੀ ਵਾਲਾ ਜਾਬ ਲੈਟਰ ਪੰਜਾਬ ਸਰਕਾਰ ਖੁਦ ਤੁਹਾਡੇ ਹੱਥ ਵਿਚ ਫੜਾਵੇਗੀ।
ਕਲਯੁੱਗੀ ਪੁੱਤ ਨੇ ਨੂੰਹ ਨਾਲ ਮਿਲ ਕੇ ਮਾਰਿਆ ਪਿਓ, ਕੁਦਰਤੀ ਮੌਤ ਦਾ ਦਿੱਤਾ ਰੂਪ, ਜਾਣੋ ਕਿਵੇਂ ਭਤੀਜੇ ਨੇ ਕੈਨੇਡਾ ਤੋਂ ਆ ਕੇ ਖੋਲ੍ਹਿਆ ਰਾਜ਼
ਪੰਜਾਬ ਬੰਦ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕੀ ਖੁੱਲ੍ਹੇਗਾ ਤੇ ਕੀ ਹੋਵੇਗਾ ਬੰਦ!
ਨਾਜ਼ਾਇਜ ਤਰੀਕੇ ਨਾਲ ਅਮਰੀਕਾ ਭੇਜਣ ’ਚ ਕੈਨੇਡਾ ਦੇ ਕਾਲਜ ਵੀ ਸ਼ਾਮਲ ? ED ਦੀ 250 ਦੇ ਕਰੀਬ ਕਾਲਜ਼ਾਂ ’ਤੇ ਨਜ਼ਰ