ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ 21 ਦਸੰਬਰ ਅੱਜ ਨੂੰ ਨਗਰ ਨਿਗਮ ਚੋਣਾਂ ਲਈ ਵੋਟਿੰਗ ਹੋ ਰਹੀ ਹੈ
.jpg)
Municipal Corporation Election 2024 Live Updates : ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ 21 ਦਸੰਬਰ ਅੱਜ ਨੂੰ ਨਗਰ ਨਿਗਮ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਇਸ ਦੇ ਲਈ ਚੋਣ ਕਮਿਸ਼ਨ ਦੀਆਂ ਅਗਲੀਆਂ ਤਿਆਰੀਆਂ ਮੁਕੰਮਲ ਹੋਣ ਦੇ ਦਾਅਵੇ ਕੀਤੇ ਗਏ ਹਨ। ਚੋਣਾਂ ਵਿੱਚ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ 700 ਤੋਂ ਵੱਧ ਉਮੀਦਵਾਰ ਮੈਦਾਨ ਵਿੱਚ ਹਨ। ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕਰਨ ਦੀ 9 ਦਸੰਬਰ ਆਖਰੀ ਮਿਤੀ ਸੀ। ਪੰਜ ਨਗਰ ਨਿਗਮਾਂ ਅਤੇ 41 ਨਗਰ ਕੌਂਸਲਾਂ ਦੀਆਂ 21 ਦਸੰਬਰ ਨੂੰ ਅੱਜ ਹੋ ਰਹੀ ਵੋਟਿੰਗ ਨੂੰ ਲੈ ਕੇ ਚੋਣ ਕਮਿਸ਼ਨ ਨੇ ਪੰਜਾਬ ’ਚ ਛੁੱਟੀ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਗਵਾੜਾ ਅਤੇ ਪਟਿਆਲਾ ਵਿੱਚ ਨਿਗਮ ਚੋਣਾਂ ਹੋ ਰਹੀਆਂ ਹਨ। ਇਨ੍ਹਾਂ 5 ਸ਼ਹਿਰਾਂ ਵਿੱਚ 37 ਲੱਖ, 32 ਹਜ਼ਾਰ ਵੋਟਰ ਹਨ। ਜਿਨ੍ਹਾ ਵਿੱਚ 19 ਲੱਖ, 55 ਹਜ਼ਾਰ ਮਰਦ ਵੋਟਰ ਹਨ, 17 ਲੱਖ, 75 ਹਜ਼ਾਰ ਔਰਤਾਂ ਵੋਟਰ ਹਨ। ਇਨ੍ਹਾਂ ਵੋਟਰਾਂ ਰਾਹੀਂ ਨਗਰ ਨਿਗਮ ਵਿੱਚ 381 ਮੈਂਬਰ ਚੁਣੇ ਜਾਣਗੇ, ਜਦਕਿ ਨਗਰ ਕੌਂਸਲਾਂ ਵਿੱਚ 598 ਮੈਂਬਰ ਚੁਣੇ ਜਾਣਗੇ।
ਅੰਮ੍ਰਿਤਸਰ ਦੇ 85 ਵਾਰਡਾਂ ਤੋਂ ਇਲਾਵਾ ਬਾਬਾ ਬਕਾਲਾ ਅਤੇ ਰਾਜਾ ਸਾਂਸੀ ਦੇ 13 13 ਵਾਰ ਮਜੀਠਾ ਤੇ ਰਈਆ ਦਾ ਇੱਕ ਇੱਕ ਵਾਰ ਅਤੇ ਅਜਨਾਲਾ ਦੇ ਦੋ ਵਾਲਾਂ ਲਈ ਵੋਟਾਂ ਪੈਣ ਦਾ ਕੰਮ ਨੇ ਚੜਾਇਆ ਜਾਵੇਗਾ। ਪੁਲਿਸ ਅਧਿਕਾਰੀਆਂ ਦੇ ਅਨੁਸਾਰ ਚੋਣ ਪ੍ਰਕਿਰਿਆ ਨੂੰ ਸ਼ਾਂਤੀ ਪੂਰਵਕ ਅਤੇ ਪਾਰਦਰਸ਼ੀ ਢੰਗ ਦੇ ਨਾਲ ਨੇਪਰੇ ਚੜਾਉਣ ਦੇ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਅਤੇ ਹਰ ਪੋਲਿੰਗ ਬੂਥ ਤੇ ਛੇ ਤੋਂ ਸੱਤ ਸੁਰੱਖਿਆ ਮੁਲਾਜ਼ਮ ਤੇ ਰਾਤ ਰਹਿਣਗੇ ਜ਼ਿਨ੍ਹਾਂ ਦੀ ਗਿਣਤੀ ਸੰਵੇਦਨਸ਼ੀਲ ਅਤੇ ਅਤੀ ਸੰਵੇਦਨਸ਼ੀਲ ਬੂਥਾ ਤੇ ਹੋਰ ਵੀ ਜਿਆਦਾ ਰਹੇਗੀ। ਇਸ ਤੋਂ ਇਲਾਵਾ ਚੋਣ ਪ੍ਰਕਿਰਿਆ ਦੇ ਦੌਰਾਨ ਪੈਟਰੋਲੀਜ ਦੀ ਵੀ ਤੈਨਾਤੀ ਕੀਤੀ ਜਾਵੇਗੀ ਜੋ ਲਗਾਤਾਰ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਚੋਣ ਪ੍ਰਕਿਰਿਆ ਨੂੰ ਅਮਨ ਸ਼ਾਂਤੀ ਨਾਲ ਨੇਪਰੇ ਚੜਾਉਣ ਦਾ ਯਤਨ ਕਰਨਗੀਆਂ ਅਧਿਕਾਰੀਆਂ ਅਨੁਸਾਰ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਤੋਂ ਲੈ ਕੇ ਬਾਅਦ ਦੁਪਹਿਰ 4 ਵਜੇ ਤੱਕ ਹੋਵੇਗਾ ਉਸ ਤੋਂ ਬਾਅਦ ਉਹਨਾਂ ਬੂਥਾ ਤੇ ਹੀ ਵੋਟਾਂ ਦੀ ਗਿਣਤੀ ਕਰਕੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।
ਜੇਕਰ 2018 ਦੇ ਵਿੱਚ ਹੋਈਆਂ ਨਗਰ ਨਿਗਮ ਚੋਣਾਂ ਤੇ ਝਾਂਤ ਮਾਰੀਏ ਤਾਂ ਕਾਂਗਰਸ ਪਾਰਟੀ ਨੇ ਤੇ 64 ਉਮੀਦਵਾਰਾਂ ਭਾਜਪਾ ਦੇ ਛੇ ਸ਼੍ਰੋਮਣੀ ਅਕਾਲੀ ਦਲ ਦੇ ਸੱਤ ਅਤੇ ਅੱਠ ਅਜੀਤ ਅੱਠ ਵਾੜਾ ਤੋਂ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਸੀ ਪਰ ਇਸ ਵਾਰ ਸਥਾਨਕ ਸਰਕਾਰਾਂ ਦੀ ਇਹ ਜੰਗ ਕੌਣ ਜਿੱਤੇਗਾ ਇਸ ਦੇ ਲਈ ਇੰਤਜ਼ਾਰ ਰਹੇਗਾ ਕੱਲ ਸ਼ਾਮ ਦਾ ਜਦੋਂ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਜਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਸ੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਨਗਰ ਨਿਗਮ ਦੀਆਂ 85 ਵਾਰਡਾਂ ਲਈ ਕੁੱਲ 811 ਬੂਥ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 300 ਸੰਵੇਦਨਸ਼ੀਲ ਅਤੇ 245 ਅਤਿ ਸੰਵੇਦਨਸ਼ੀਲ ਹਨ।
ਵਧੀਕ ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਬਾਬਾ ਬਕਾਲਾ ਸਾਹਿਬ ਵਿੱਖੇ 13 ਵਾਰਡਾਂ ਵਿੱਚ 13 ਬੂਥਾਂ ਤੇ ਚੋਣਾਂ ਕਰਵਾਈਆਂ ਜਾ ਰਹੀਆਂ ਹਨ, ਜਿਥੇ 5 ਬੂਥ ਸੰਵੇਦਨਸ਼ੀਲ, ਰਈਆ ਅਤੇ ਮਜੀਠਾ ਵਿਖੇ 1-1 ਬੂਥ ਤੇ ਚੋਣਾਂ ਹੋਣੀਆਂ ਹਨ ਅਤੇ 1-1 ਬੂਥ ਨੂੰ ਹੀ ਸੰਵੇਦਨਸ਼ੀਲ, ਰਾਜਾਸਾਂਸੀ ਵਿਖੇ 13 ਵਾਰਡਾਂ ਵਿੱਚ 13 ਬੂਥਾਂ ਅਤੇ ਅਜਨਾਲਾ ਵਿਖੇ 2 ਵਾਰਡਾਂ ਵਿੱਚ 2 ਬੂਥਾਂ ਤੇ ਚੋਣ ਕਰਵਾਈ ਜਾਣੀ ਹੈ। ਉਨਾਂ ਦੱਸਿਆ ਕਿ ਇਸ ਤਰ੍ਹਾਂ ਜਿਲ੍ਹੇ ਵਿੱਚ 115 ਵਾਰਡਾਂ ਤੇ ਚੋਣਾਂ ਕਰਵਾਈਆਂ ਜਾਣੀਆਂ ਹਨ। ਜਿਥੇ 289 ਆਮ ਬੂਥ, 307 ਸੰਵੇਦਨਸ਼ੀਲ ਅਤੇ 245 ਅਤਿ ਸੰਵੇਦਨਸ਼ੀਲ ਬੂਥ ਐਲਾਨੇ ਗਏ ਹਨ।
ਹੁਸ਼ਿਆਰਪੁਰ
ਹੁਸ਼ਿਆਰਪੁਰ ਨਗਰ ਨਿਗਮ ਦੇ ਤਿੰਨ ਵਾਰਡਾਂ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਅੱਜ ਪੋਲਿੰਗ ਟੀਮਾਂ ਰਵਾਨਾ ਕੀਤੀਆਂ ਗਈਆਂ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਤਹਿਸੀਲਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਦੇ 6,7 ਤੇ 27 ਨੰਬਰ ਵਾਰਡ ਲਈ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਅਤੇ ਪੋਲੀਟੈਕਨਿਕ ਕਾਲਜ ਤੋਂ ਟੀਮਾਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹਨਾਂ ਤਿੰਨਾਂ ਵਾਰਡਾਂ ਲਈ 8 ਟੀਮਾਂ ਰਵਾਨਾ ਕੀਤੀਆਂ ਗਈਆਂ ਹਨ ਅਤੇ ਕੱਲ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਉਸ ਉਪਰੰਤ ਉੱਥੇ ਹੀ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਨਤੀਜੇ ਐਲਾਨੇ ਜਾਣਗੇ।
Atrocious Kaliyuga; Mother and grandmother sold a minor girl for 3 lakh rupees
Red Alert In Punjab: Fires raining from the sky in North India;
Israel Iran War News Live Updates : ਇਜ਼ਰਾਈਲ ਨੇ ਫਿਰ ਈਰਾਨ 'ਤੇ ਮਿਜ਼ਾਈਲਾਂ ਦਾਗੀਆਂ, 2 ਜਨਰਲਾਂ ਦੀ ਮੌਤ