Sindhu and Pranay in the pre-quarter finals
ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਤੇ ਐੱਚ. ਐੱਸ. ਪ੍ਰਣਯ ਨੇ ਮੰਗਲਵਾਰ ਨੂੰ ਇੱਥੇ ਇੰਡੋਨੇਸ਼ੀਆ ਓਪਨ ਵਿਸ਼ਵ ਟੂਰ ਸੁਪਰ 1000 ਚੈਂਪੀਅਨਸ਼ਿਪ ਵਿਚ ਆਪੋ-ਆਪਣੇ ਮੁਕਾਬਲੇ ਜਿੱਤ ਕੇ ਪ੍ਰੀ-ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ।ਪਿਛਲੀਆਂ ਦੋ ਚੈਂਪੀਅਨਸ਼ਿਪਾਂ ਦੇ ਪਹਿਲੇ ਗੇੜ 'ਚੋਂ ਬਾਹਰ ਹੋਣ ਵਾਲੀ ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਸਿੰਧੂ ਨੇ ਇੰਡੋਨੇਸ਼ੀਆ ਦੀ ਗ੍ਰਿਗੋਰੀਆ ਮਾਰਿਸਕਾ ਤੁੰਜੁੰਗ ਨੂੰ 38 ਮਿੰਟ ਵਿਚ 21-19, 21-15 ਨਾਲ ਹਰਾਇਆ। ਸਿੰਧੂ ਦੀ ਗ੍ਰਿਗੋਰੀਆ ਖ਼ਿਲਾਫ਼ ਪਿਛਲੇ ਤਿੰਨ ਮੈਚਾਂ ਵਿਚ ਇਹ ਪਹਿਲੀ ਜਿੱਤ ਹੈ।