ਗਾਇਕ ਰਣਜੀਤ ਬਾਵਾ ਪਹੁੰਚੇ ਆਪਣੇ ਪਿੰਡ, ਬਜ਼ੁਰਗਾਂ ਦਾ ਲਿਆ ਅਸ਼ੀਰਵਾਦ, ਯਾਦਾਂ ਕੀਤੀਆਂ ਤਾਜ਼ਾ
ਪਟਿਆਲਾ (ਬਿਊਰੋ) : ਪ੍ਰਸਿੱਧ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਆਪਣੇ ਗੀਤਾਂ ਤੇ ਦਿਲ ਨੂੰ ਛੂਹ ਲੈਣ ਵਾਲੀ ਆਵਾਜ਼ ਲਈ ਮਸ਼ਹੂਰ ਹਨ। ਹਾਲ ਹੀ 'ਚ ਰਣਜੀਤ ਬਾਵਾ ਆਪਣੇ ਪਿੰਡ ਪਹੁੰਚੇ ਸਨ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਰਣਜੀਤ ਬਾਵਾ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ।ਹਾਲ ਹੀ 'ਚ ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸਾਂਝੀ ਕਰਕੇ ਆਪਣੀ ਨਵੀਂ ਐਲਬਮ ਦੇ ਰਿਲੀਜ਼ ਹੋਣ ਦੀ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ।ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਗਾਇਕ ਆਪਣੇ ਪਿੰਡ 'ਚ ਪਹੁੰਚ ਕੇ ਆਪਣੇ ਪਿੰਡ ਦੇ ਲੋਕਾਂ ਨਾਲ ਮੁਲਾਕਾਤ ਕਰਦੇ ਹੋਏ ਤੇ ਬਜ਼ੁਰਗਾਂ ਦਾ ਅਸ਼ੀਰਵਾਦ ਲੈਂਦੇ ਨਜ਼ਰ ਆਏ।ਗਾਇਕ ਰਣਜੀਤ ਬਾਵਾ ਨੇ ਇਸ ਵੀਡੀਓ ਦੇ ਕੈਪਸ਼ਨ 'ਚ ਲਿਖਿਆ, 'ਮੇਰਾ ਪਿੰਡ (ਵਡਾਲਾ ਗ੍ਰੰਥੀਆਂ) ਦੇ ਮੇਰੇ ਆਪਣੇ ਲੋਕ 🙏🏻 ਪਿੰਡ ਜਾ ਕੇ ਬਹੁਤ ਪਿਆਰ ਮਿਲਦਾ ਹੈ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਮੇਰਾ ਪਿੰਡ ਮੇਰੇ ਲੋਕ।''ਫੈਨਜ਼ ਗਾਇਕ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਰਹੇ ਹਨ ਤੇ ਕੁਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।ਫੈਨਜ਼ ਗਾਇਕ ਦੀ ਤਾਰੀਫ ਕਰਦੇ ਹੋਏ ਕਹਿ ਰਹੇ ਨੇ ਅੱਜ ਦੇ ਸਮੇਂ 'ਚ ਬਹੁਤ ਹੀ ਘੱਟ ਲੋਕ ਮਸ਼ਹੂਰ ਹੋਣ ਮਗਰੋਂ ਆਪਣੀ ਅਸਲ ਹੋਂਦ ਨਹੀਂ ਭੁੱਲਦੇ।ਕਈਆਂ ਨੇ ਲਿਖਿਆ, ' ਪੰਜਾਬ ਦੀ ਗੱਲ ਤੋਂ ਬਿਨਾਂ ਬਾਵਾ ਦੇ ਗੀਤ ਅਧੂਰੇ ਹਨ।'