ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਵੀਡੀਓ ਬਣਾਉਣ ਤੋਂ ਰੋਕਣ ਲਈ ਪ੍ਰਬੰਧਕਾਂ ਵੱਲੋਂ ਅਮਲ ਸਖ਼ਤੀ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਗੁਰੂ ਘਰ ਦੇ ਚਾਰੇ ਪਾਸੇ ਸੇਵਾਦਾਰ ਤਾਇਨਾਤ ਕਰ ਦਿੱਤੇ ਗਏ ਹਨ। ਪ੍ਰਬੰਧਕਾਂ ਮੁਤਾਬਕ ਇਸ ਸਬੰਧੀ ਸ਼ੁਰੂ ਕੀਤੇ ਅਮਲ ਦੇ ਚੰਗੇ ਸਿੱਟੇ ਨਿਕਲਣੇ ਸ਼ੁਰੂ ਹੋ ਗਏ ਹਨ। ਗੁਰੂ ਘਰ ਵਿਚ ਦਾਖਲ ਹੋਣ ਸਮੇਂ ਹੀ ਸ਼ਰਧਾਲੂਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਸਬੰਧੀ ਜਾਣਕਾਰੀ ਮਿਲ ਰਹੀ ਹੈ, ਜਿਸ ਨਾਲ ਵਧੇਰੇ ਲੋਕ ਇਸ ਤੋਂ ਜਾਣੂ ਹੋ ਜਾਂਦੇ ਹਨ ਅਤੇ ਵੀਡੀਓਗ੍ਰਾਫੀ ਨਹੀਂ ਕਰਦੇ ਪਰ ਜੇ ਕੋਈ ਅਜਿਹਾ ਕਰਦਾ ਵੀ ਹੈ ਤਾਂ ਉਸ ਨੂੰ ਪਰਿਕਰਮਾ ਵਿਚ ਤਾਇਨਾਤ ਅਮਲੇ ਵੱਲੋਂ ਵਰਜਿਆ ਜਾਂਦਾ ਹੈ।
ਇਸ ਸਬੰਧੀ ਵਾਧੂ ਅਮਲਾ ਵੀ ਭਰਤੀ ਕੀਤਾ ਗਿਆ ਹੈ। ਉਨ੍ਹਾਂ ਨੂੰ ਇਸ ਸਬੰਧੀ ਸਿਖਲਾਈ ਦਿੱਤੀ ਗਈ ਹੈ। ਜੇ ਕੋਈ ਸ਼ਰਧਾਲੂ ਦਿਸ਼ਾ-ਨਿਰਦੇਸ਼ ਨਹੀਂ ਮੰਨਦਾ ਤਾਂ ਉਸ ਨਾਲ ਝਗੜਾ ਕਰਨ ਦੀ ਥਾਂ ਮੌਕੇ ’ਤੇ ਹਾਜ਼ਰ ਅਧਿਕਾਰੀ ਨਾਲ ਸੰਪਰਕ ਕਰਵਾਉਣ ਲਈ ਕਿਹਾ ਜਾਂਦਾ ਹੈ। ਇਸ ਦਾ ਚੰਗਾ ਨਤੀਜਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 60 ਫਲੈਕਸ ਤੇ ਬੋਰਡ ਵੀ ਲਾਏ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਕੱਤਰ ਮੁਤਾਬਕ ਵੀਡੀਓਗ੍ਰਾਫੀ ’ਤੇ ਸਖ਼ਤੀ ਨਾਲ ਰੋਕ ਲਗਾਈ ਗਈ ਹੈ।
ਆਈ-ਡ੍ਰੌਪ ਪਾਉਂਦੇ ਹੀ... ਤੁਰੰਤ ਹੱਟ ਜਾਣਗੀਆਂ ਐਨਕਾਂ, ਫਿਰ ਵੀ ਸੰਤੁਸ਼ਟ ਕਿਉਂ ਨਹੀਂ ਡਾਕਟਰ? ਕਾਰਨ ਵੀ ਜਾਣੋ
ਦਿਲਜੀਤ ਦਾ ਕੰਸਰਟ ਦੇਖਣ ਲਈ ਦੀਵਾਨੇ ਹੋਏ ਫੈਨਜ਼, 2 ਮਿੰਟ 'ਚ ਵਿਕੀਆਂ ਟਿਕਟਾਂ
ਭਰਾ ਨੇ ਤਵਾ ਮਾਰ ਕੇ ਕੀਤਾ ਭਰਾ ਦਾ ਕਤਲ