ਸੁਨੰਦਾ ਸ਼ਰਮਾ ਨੇ ਨਰਾਤਿਆਂ 'ਚ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਬਾਰ ਲਗਾਈ ਹਾਜ਼ਰੀ, ਗਾਏ ਰੱਜ ਕੇ ਭਜਨ
ਐਂਟਰਟੇਨਮੈਂਟ ਡੈਸਕ : ਪ੍ਰਸਿੱਧ ਪੰਜਾਬੀ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਗਾਇਕਾ ਨਰਾਤਿਆਂ ਦੇ ਖ਼ਾਸ ਮੌਕੇ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨ ਕਰਨ ਪਹੁੰਚੀ, ਜਿੱਥੋਂ ਉਸ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਹਾਲ ਹੀ 'ਚ ਗਾਇਕਾ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਪਹੁੰਚੀ। ਇੱਥੇ ਉਸ ਨੇ ਮਾਤਾ ਦੇ ਦਰਬਾਰ 'ਚ ਭਜਨ ਗਾ ਕੇ ਆਪਣੀ ਹਾਜ਼ਰੀ ਲਗਵਾਈ। ਸੁਨੰਦਾ ਸ਼ਰਮਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਵੀਡੀਓ ਸਾਂਝੀ ਕਰਦਿਆਂ ਮਾਤਾ ਰਾਣੀ ਦਾ ਸ਼ੁਕਰਾਨਾ ਕੀਤਾ ਤੇ ਕਿਹਾ ਕਿ ਮੈਨੂੰ ਮਾਤਾ ਦੇ ਦਰਸ਼ਨ ਕਰਨ ਦੇ ਨਾਲ-ਨਾਲ ਦਰਬਾਰ 'ਚ ਭਜਨ ਗਾਉਣ ਦਾ ਮੌਕਾ ਮਿਲਿਆ। ਇਸ ਲਈ ਮੈਂ ਖ਼ੁਦ ਨੂੰ ਕਿਸਮਤ ਵਾਲੀ ਮੰਨਦੀ ਹੈ ਕਿ ਇਹ ਸੇਵਾ ਮੇਰੇ ਹਿੱਸੇ ਆਈ। ਸੁਨੰਦਾ ਸ਼ਰਮਾ ਦੀ ਇਸ ਵੀਡੀਓ 'ਤੇ ਫੈਨਜ਼ ਖੂਬ ਪਿਆਰ ਲੁੱਟਾ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ''ਜੈ ਮਾਤਾ ਦੀ, ਤੁਸੀਂ ਵੱਡਭਾਗੇ ਹੋ ਸੁਨੰਦਾ ਜੀ, ਜੋ ਤੁਹਾਨੂੰ ਮਾਂ ਦੇ ਚਰਨਾਂ 'ਚ ਬੈਠ ਕੇ ਭਜਨ ਗਾਉਣ ਦਾ ਮੌਕਾ ਮਿਲਿਆ।'' ਇੱਕ ਹੋਰ ਨੇ ਲਿਖਿਆ, ''ਤੁਸੀਂ ਜਿੰਨ੍ਹੇ ਸੋਹਣੇ ਗੀਤ ਗਾਉਂਦੇ ਹੋ, ਉਨ੍ਹੇ ਹੀ ਚੰਗੇ ਤੇ ਪਿਆਰ ਨਾਲ ਭਜਨ ਵੀ ਗਾਉਂਦੇ ਹੋ।ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਸੁਨੰਦਾ ਸ਼ਰਮਾ ਆਪਣੇ ਕਾਮੇਡੀ ਤੇ ਚੁਲਬੁਲੇ ਅੰਦਾਜ਼ ਲਈ ਮਸ਼ਹੂਰ ਹੈ। ਗਾਇਕਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ। ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹੈ ਅਤੇ ਉਹ ਅਕਸਰ ਆਪਣੇ ਗੀਤਾਂ ਨਾਲ ਫੈਨਜ਼ ਦਾ ਮਨੋਰੰਜਨ ਕਰਦੀ ਰਹੀ ਹੈ। ਇਨ੍ਹਾਂ ‘ਚ 'ਬੁਲੇਟ', 'ਚੋਰੀ ਚੋਰੀ', 'ਸੈਂਡਲ' ਸਣੇ ਕਈ ਗੀਤ ਸ਼ਾਮਲ ਹਨ। ਗਾਇਕਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀਂ ਫ਼ਿਲਮ 'ਮਿੱਤਰਾਂ ਦਾ ਚਲਿਆ ਟਰੱਕ' ਦੀ ਪ੍ਰਮੋਸ਼ਨ 'ਚ ਰੁਝੀ ਹੋਈ ਹੈ।