ਨਵੀਂ ਦਿੱਲੀ - ਕੇਂਦਰੀ ਹਥਿਆਰਬੰਦ ਪੁਲਿਸ ਬਲ ਅਤੇ ਅਸਾਮ ਰਾਈਫਲਜ਼ ਵਿਚ ਲੱਖਾਂ ਅਸਾਮੀਆਂ ਖਾਲੀ ਹਨ। ਕੇਂਦਰ ਸਰਕਾਰ ਨੇ ਖੁਦ ਰਾਜ ਸਭਾ ਵਿਚ ਇਹ ਜਾਣਕਾਰੀ ਦਿੱਤੀ ਹੈ। ਬੁੱਧਵਾਰ ਨੂੰ ਰਾਜ ਸਭਾ ਵਿਚ ਕਿਹਾ ਗਿਆ ਕਿ ਸੀ. ਏ. ਪੀ. ਐੱਫ. ਅਤੇ ਅਸਾਮ ਰਾਈਫਲਜ਼ (ਏਆਰ) ਵਿਚ 1 ਲੱਖ ਤੋਂ ਵੱਧ ਅਸਾਮੀਆਂ ਖਾਲੀ ਹਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਅਨੁਸਾਰ, 30 ਸਤੰਬਰ ਤੱਕ CAPF ਅਤੇ ARs ਦੀ ਕੁੱਲ ਤਾਇਨਾਤੀ 9,48,204 ਸੀ। ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਇਹ ਜਾਣਕਾਰੀ ਰਾਜ ਸਭਾ ਵਿਚ ਇੱਕ ਲਿਖਤੀ ਸਵਾਲ ਦੇ ਜਵਾਬ ਵਿਚ ਦਿੱਤੀ। ਉਨ੍ਹਾਂ ਦੱਸਿਆ ਕਿ ਸੀ. ਏ. ਪੀ. ਐੱਫ ਅਤੇ ਏ. ਆਰ. ਵਿਚ ਅਸਾਮੀਆਂ ਸੇਵਾਮੁਕਤੀ, ਅਸਤੀਫੇ, ਤਰੱਕੀ, ਮੌਤ, ਨਵੀਂ ਬਟਾਲੀਅਨ ਦੀ ਸਥਾਪਨਾ, ਨਵੀਆਂ ਅਸਾਮੀਆਂ ਦੀ ਸਿਰਜਣਾ ਆਦਿ ਕਾਰਨ ਪੈਦਾ ਹੁੰਦੀਆਂ ਹਨ ਅਤੇ ਇਨ੍ਹਾਂ ਨੂੰ ਭਰਨਾ ਇੱਕ ਨਿਰੰਤਰ ਪ੍ਰਕਿਰਿਆ ਹੈ।
CAPF ਅਤੇ ਅਸਾਮ ਰਾਈਫਲਜ਼ ਵਿਚ ਕਿੰਨੀਆਂ ਅਸਾਮੀਆਂ ਖਾਲੀ ਹਨ?
ਕੇਂਦਰੀ ਮੰਤਰੀ ਵੱਲੋਂ ਦਿੱਤੇ ਅੰਕੜਿਆਂ ਅਨੁਸਾਰ 30 ਅਕਤੂਬਰ ਤੱਕ ਸੀਏਪੀਐਫ ਅਤੇ ਏਆਰ ਵਿੱਚ 1,00,204 ਅਸਾਮੀਆਂ ਖਾਲੀ ਹਨ, ਜਿਨ੍ਹਾਂ ਵਿੱਚੋਂ ਸੀਆਰਪੀਐਫ ਵਿੱਚ 33,730, ਸੀ. ਆਈ. ਐੱਸ. ਐੱਫ. ਵਿਚ 31,782, ਬੀ. ਐੱਸ. ਐੱਫ ਵਿਚ 12,808, ਆਈ. ਟੀ. ਬੀ. ਪੀ. ਵਿਚ 9,861, ਐੱਸ. ਅਤੇ AR ਵਿਚ 3,377 ਹਨ। ਮੰਤਰੀ ਨੇ ਕਿਹਾ ਕਿ ਮੰਤਰਾਲਾ UPSC, SSC ਅਤੇ ਸਬੰਧਤ ਬਲਾਂ ਰਾਹੀਂ ਅਸਾਮੀਆਂ ਨੂੰ ਤੇਜ਼ੀ ਨਾਲ ਭਰਨ ਲਈ ਗੰਭੀਰ ਕਦਮ ਚੁੱਕ ਰਿਹਾ ਹੈ ਅਤੇ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਭਰਤੀ ਵਧਾਉਣ ਲਈ ਕਈ ਕਦਮ ਚੁੱਕੇ ਹਨ।
ਕਿਹੜੇ ਕਦਮ ਚੁੱਕਣਗੇ?
ਕੇਂਦਰੀ ਮੰਤਰੀ ਨੇ ਕਿਹਾ ਕਿ ਭਰਤੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਕਈ ਕਦਮ ਚੁੱਕੇ ਗਏ ਹਨ। ਜਿਵੇਂ ਕਿ ਭਰਤੀ ਵਿਚ ਤੇਜ਼ੀ ਲਿਆਉਣ ਲਈ ਡਾਕਟਰੀ ਜਾਂਚ ਲਈ ਲੱਗਣ ਵਾਲੇ ਸਮੇਂ ਨੂੰ ਘਟਾਉਣਾ, ਕਾਂਸਟੇਬਲ-ਜੀਡੀ ਲਈ ਉਮੀਦਵਾਰਾਂ ਦੀ ਸ਼ਾਰਟਲਿਸਟਿੰਗ ਲਈ ਕੱਟ-ਆਫ ਅੰਕਾਂ ਨੂੰ ਘਟਾਉਣਾ ਤਾਂ ਜੋ ਲੋੜੀਂਦੇ ਉਮੀਦਵਾਰ ਲੱਭੇ ਜਾ ਸਕਣ (ਖਾਸ ਕਰਕੇ ਉਹਨਾਂ ਸ਼੍ਰੇਣੀਆਂ ਵਿਚ ਜਿੱਥੇ ਕਮੀ ਦੇਖੀ ਜਾਂਦੀ ਹੈ)। ਸੀ. ਏ. ਪੀ. ਐੱਫ ਬਾਰੇ ਇੱਕ ਹੋਰ ਸਵਾਲ ਦੇ ਜਵਾਬ ਵਿਚ, ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕੇਂਦਰੀ ਹਥਿਆਰਬੰਦ ਪੁਲਸ ਬਲਾਂ ਦੇ ਕਰਮਚਾਰੀਆਂ ਦੀ ਸਮੁੱਚੀ ਭਲਾਈ ਨੂੰ ਉਚਿਤ ਮਹੱਤਵ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਨਾਲ, ਮੰਤਰਾਲੇ ਨੇ ਇਹ ਯਕੀਨੀ ਬਣਾਉਣ ਲਈ ਲਗਾਤਾਰ ਯਤਨ ਕੀਤੇ ਹਨ ਕਿ ਸੀ. ਏ. ਪੀ. ਐੱਫ ਕਰਮਚਾਰੀ ਸਾਲ ਵਿਚ 100 ਦਿਨ ਆਪਣੇ ਪਰਿਵਾਰਾਂ ਨਾਲ ਬਿਤਾਉਣ ਤਾਂ ਜੋ ਉਨ੍ਹਾਂ ਦੇ ਜੀਵਨ ਸੰਤੁਲਨ ਵਿਚ ਸੁਧਾਰ ਕੀਤਾ ਜਾ ਸਕੇ।
ਕਲਯੁੱਗੀ ਪੁੱਤ ਨੇ ਨੂੰਹ ਨਾਲ ਮਿਲ ਕੇ ਮਾਰਿਆ ਪਿਓ, ਕੁਦਰਤੀ ਮੌਤ ਦਾ ਦਿੱਤਾ ਰੂਪ, ਜਾਣੋ ਕਿਵੇਂ ਭਤੀਜੇ ਨੇ ਕੈਨੇਡਾ ਤੋਂ ਆ ਕੇ ਖੋਲ੍ਹਿਆ ਰਾਜ਼
ਪੰਜਾਬ ਬੰਦ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕੀ ਖੁੱਲ੍ਹੇਗਾ ਤੇ ਕੀ ਹੋਵੇਗਾ ਬੰਦ!
ਨਾਜ਼ਾਇਜ ਤਰੀਕੇ ਨਾਲ ਅਮਰੀਕਾ ਭੇਜਣ ’ਚ ਕੈਨੇਡਾ ਦੇ ਕਾਲਜ ਵੀ ਸ਼ਾਮਲ ? ED ਦੀ 250 ਦੇ ਕਰੀਬ ਕਾਲਜ਼ਾਂ ’ਤੇ ਨਜ਼ਰ