ਨਾਰੀਅਲ ਪਾਣੀ ਪੀਣ ਦੇ ਫਾਇਦੇ :-
ਕੁਦਰਤੀ ਹਾਇਡ੍ਰੇਸ਼ਨ
- ਸਰਦੀਆਂ ’ਚ, ਹਾਲਾਂਕਿ ਪਿਆਸ ਘੱਟ ਲੱਗਦੀ ਹੈ, ਸਰੀਰ ਨੂੰ ਹਾਈਡ੍ਰੇਟ ਰੱਖਣਾ ਲਾਜ਼ਮੀ ਹੈ। ਨਾਰੀਅਲ ਪਾਣੀ ਕੁਦਰਤੀ ਇਲੈਕਟ੍ਰੋਲਾਈਟਸ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਨੂੰ ਪਾਣੀ ਦੀ ਕਮੀ ਤੋਂ ਬਚਾਉਂਦਾ ਹੈ।
ਰੋਗ-ਪ੍ਰਤੀਰੋਧਕ ਸ਼ਕਤੀ ਵਧਾਉਣਾ
- ਨਾਰੀਅਲ ਪਾਣੀ ’ਚ ਐਂਟੀ-ਆਕਸੀਡੈਂਟਸ ਹੁੰਦੇ ਹਨ, ਜੋ ਸਰਦੀਆਂ ਦੇ ਮੌਸਮ ’ਚ ਰੋਗਾਂ ਨਾਲ ਲੜਨ ’ਚ ਸਹਾਇਕ ਹੁੰਦੇ ਹਨ।ਪਾਚਨ ਲਈ ਫਾਇਦੇਮੰਦ
- ਸਰਦੀਆਂ ’ਚ, ਭਾਰੀ ਭੋਜਨ ਨਾਲ ਪਚਨ ’ਚ ਦਿੱਕਤ ਹੋ ਸਕਦੀ ਹੈ। ਨਾਰੀਅਲ ਪਾਣੀ ਕੁਦਰਤੀ ਤੌਰ 'ਤੇ ਲਾਈਟ ਹੁੰਦਾ ਹੈ ਅਤੇ ਪਚਨ ਪ੍ਰਕਿਰਿਆ ਨੂੰ ਸੁਚਾਰੂ ਰੱਖਦਾ ਹੈ।
ਲਰਿਨ ਨੂੰ ਨਰਮ ਰੱਖਣ ’ਚ ਸਹਾਇਕ
- ਸਰਦੀਆਂ ’ਚ ਸਕਿਨ ਖੁਸ਼ਕ ਹੋਣ ਦੀ ਆਮ ਸਮੱਸਿਆ ਹੁੰਦੀ ਹੈ। ਨਾਰੀਅਲ ਪਾਣੀ ਸਰੀਰ ਨੂੰ ਅੰਦਰੋਂ ਹਾਈਡ੍ਰੇਟ ਕਰਦਾ ਹੈ, ਜਿਸ ਨਾਲ ਸਕਿਨ ਨਰਮ ਅਤੇ ਗਲੋਅਇੰਗ ਬਣੀ ਰਹਿੰਦੀ ਹੈ।
ਭਾਰ ਨੂੰ ਕੰਟ੍ਰੋਲ ’ਚ ਰੱਖਣ
- ਸਰਦੀਆਂ ’ਚ ਵਧੇਰੇ ਖਾਣ-ਪੀਣ ਨਾਲ ਭਾਰ ਵਧਣ ਦੀ ਸੰਭਾਵਨਾ ਹੁੰਦੀ ਹੈ। ਨਾਰੀਅਲ ਪਾਣੀ ਲੋ ਕੈਲੋਰੀ ਬੇਵਰੇਜ ਹੈ ਜੋ ਮੀਠੇ ਪਦਾਰਥਾਂ ਦਾ ਸਵਾਦੀ ਬਦਲ ਦਿੰਦਾ ਹੈ।
ਮਾਸਪੇਸ਼ੀਆਂ ਦੀ ਥਕਾਵਟ ਘਟਾਉਣਾ
- ਸਰਦੀਆਂ ’ਚ ਕਸਰਤ ਜਾਂ ਰੂਟੀਨ ਦੇ ਕਾਰਜਾਂ ਤੋਂ ਬਾਅਦ ਨਾਰੀਅਲ ਪਾਣੀ ਪੀਣ ਨਾਲ ਸਰੀਰ ਨੂੰ ਊਰਜਾ ਅਤੇ ਤਾਜ਼ਗੀ ਮਿਲਦੀ ਹੈ।
ਯੂਰਿਨ ਸਿਸਟਮ ਦੀ ਸਫਾਈ
- ਨਾਰੀਅਲ ਪਾਣੀ ਦੇ ਡਾਇਯੂਰੇਟਿਕ ਗੁਣ ਸਰੀਰ ਤੋਂ ਵਿਸ਼ੇਲੇ ਪਦਾਰਥਾਂ ਨੂੰ ਬਾਹਰ ਕੱਢਣ ’ਚ ਮਦਦਗਾਰ ਹੁੰਦੇ ਹਨ।
ਸਰੀਰ ਦੇ ਪੀਐੱਚ ਪੱਧਰ ’ਚ ਸਥਿਰ ਰੱਖਣਾ
- ਸਰਦੀਆਂ ’ਚ ਆਮ ਤੌਰ ਤੇ ਅਮਲਾਤਮਕ ਭੋਜਨ ਜ਼ਿਆਦਾ ਖਾਧਾ ਜਾਂਦਾ ਹੈ। ਨਾਰੀਅਲ ਪਾਣੀ ਕੁਦਰਤੀ ਤੌਰ 'ਤੇ ਛਾਰਤਮਕ ਹੁੰਦਾ ਹੈ, ਜੋ ਸਰੀਰ ਦੇ ਪੀਐੱਚ ਪੱਧਰ ਨੂੰ ਸੰਤੁਲਿਤ ਰੱਖਣ ’ਚ ਸਹਾਇਕ ਹੁੰਦਾ ਹੈ।
ਖੂਨ ਦੇ ਦਬਾਅ ਨੂੰ ਬਿਹਤਰ ਕਰਦਾ ਹੈ
- ਨਾਰੀਅਲ ਪਾਣੀ ’ਚ ਕੈਲਸ਼ੀਅਮ ਪੋਟੈਸ਼ੀਅਮ ਅਤੇ ਮੈਗਨੀਸ਼ੀਅਮ ਹੁੰਦਾ ਹੈ ਜੋ ਖੂਨ ਦੇ ਦਬਾਅ (ਬਲੱਡ ਪ੍ਰੈਸ਼ਰ) ਨੂੰ ਕੰਟਰੋਲ ’ਚ ਰੱਖਣ ਲਈ ਮਦਦ ਕਰਦਾ ਹੈ।
ਸਲਾਹ :-
- ਨਾਰੀਅਲ ਪਾਣੀ ਹਫ਼ਤੇ |ਚ 2-3 ਵਾਰ ਪੀਣਾ ਸਰੀਰ ਦੇ ਕੁਦਰਤੀ ਤਾਲਮੇਲ ਨੂੰ ਸਥਿਰ ਰੱਖਣ ਲਈ ਉਪਯੋਗੀ ਹੈ।
- ਇਹ ਕੁਦਰਤੀ ਤਰਲ ਪਦਾਰਥ ਹੈ, ਇਸ ਲਈ ਇਸਨੂੰ ਜ਼ਿਆਦਾ ਸੇਵਨ ਨਾਲ ਕੋਈ ਸਾਈਡ ਇਫ਼ੈਕਟ ਨਹੀਂ ਹੁੰਦਾ।
ਨੋਟ : ਦੱਸ ਦਈਏ ਕਿ ਉਪਰ ਦਿੱਤੇ ਗਏ ਤੱਥ ਆਮ ਜਾਣਕਾਰੀ ਉਤੇ ਆਧਾਰਿਤ ਹਨ। rojana punjab ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।
ਕਲਯੁੱਗੀ ਪੁੱਤ ਨੇ ਨੂੰਹ ਨਾਲ ਮਿਲ ਕੇ ਮਾਰਿਆ ਪਿਓ, ਕੁਦਰਤੀ ਮੌਤ ਦਾ ਦਿੱਤਾ ਰੂਪ, ਜਾਣੋ ਕਿਵੇਂ ਭਤੀਜੇ ਨੇ ਕੈਨੇਡਾ ਤੋਂ ਆ ਕੇ ਖੋਲ੍ਹਿਆ ਰਾਜ਼
ਪੰਜਾਬ ਬੰਦ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕੀ ਖੁੱਲ੍ਹੇਗਾ ਤੇ ਕੀ ਹੋਵੇਗਾ ਬੰਦ!
ਨਾਜ਼ਾਇਜ ਤਰੀਕੇ ਨਾਲ ਅਮਰੀਕਾ ਭੇਜਣ ’ਚ ਕੈਨੇਡਾ ਦੇ ਕਾਲਜ ਵੀ ਸ਼ਾਮਲ ? ED ਦੀ 250 ਦੇ ਕਰੀਬ ਕਾਲਜ਼ਾਂ ’ਤੇ ਨਜ਼ਰ