ਕੇਂਦਰ ਸਰਕਾਰ ਨੇ ਬਜਟ 'ਚ ਦਿੱਲੀ ਅਤੇ ਪੰਜਾਬ ਨਾਲ ਕੀਤਾ ਸੌਤੇਲਾ ਰਵੱਈਆ : ਸੰਦੀਪ ਪਾਠਕ

ਨਵੀਂ ਦਿੱਲੀ - ਆਮ ਆਦਮੀ ਪਾਰਟੀ (ਆਪ) ਨੇ ਬਜਟ ਨੂੰ ਨਿਰਾਸ਼ਾਜਨਕ ਕਰਾਰ ਦਿੰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਬਜਟ 'ਚ ਦਿੱਲੀ ਅਤੇ ਪੰਜਾਬ ਨਾਲ ਸੌਤੇਲਾ ਰਵੱਈਆ ਕੀਤਾ ਹੈ। 'ਆਪ' ਦੇ ਰਾਸ਼ਟਰੀ ਸੰਗਠਨ ਮਹਾਮੰਤਰੀ ਅਤੇ ਰਾਜ ਸਭਾ ਸੰਸਦ ਮੈਂਬਰ ਸੰਦੀਪ ਪਾਠਕ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਵਾਰ ਦਾ ਬਜਟ ਬੇਹੱਦ ਨਿਰਾਸ਼ਾਜਨਕ ਰਿਹਾ ਹੈ। ਇਸ ਬਜਟ 'ਚ ਸਰਕਾਰ ਨੇ ਨਾ ਤਾਂ ਰੁਜ਼ਗਾਰ 'ਤੇ ਧਿਆਨ ਦਿੱਤਾ ਹੈ, ਨਾ ਹੀ ਨੌਜਵਾਨਾਂ ਅਤੇ ਕਿਸਾਨਾਂ ਲਈ ਕੁਝ ਕੀਤਾ ਹੈ। ਕੇਂਦਰ ਸਰਕਾਰ ਨੇ ਇਸ ਬਜਟ 'ਚ ਦਿੱਲੀ ਅਤੇ ਪੰਜਾਬ ਨਾਲ ਸੌਤੇਲਾ ਰਵੱਈਆ ਕੀਤਾ ਹੈ।
ਡਾ. ਪਾਠਕ ਨੇ ਕਿਹਾ ਕਿ ਅੱਜ ਸਰਕਾਰ ਨੂੰ ਜਗਾਉਣ ਦੀ ਲੋੜ ਹੈ। ਇੰਨੇ ਮਹਾਨ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਤੋਂ ਬਾਅਦ ਇੰਨੀ ਛੋਟੀ ਵਿਚਾਰਧਾਰਾ ਨਾਲ ਬਜਟ ਬਣਾਉਣਗੇ ਤਾਂ ਦੇਸ਼ ਅੱਗੇ ਕਿਵੇਂ ਵਧੇਗਾ? ਸਰਕਾਰ ਦੇ ਇਸ ਬਜਟ ਦਾ ਕੋਈ ਟੀਚਾ ਨਹੀਂ ਹੈ। ਅੱਜ ਬੇਰੁਜ਼ਗਾਰੀ ਦਰ 7.2 ਤੋਂ ਵਧ ਕੇ 9 ਫ਼ੀਸਦੀ ਹੋ ਗਈ ਹੈ। ਕਾਰਪੋਰੇਟ ਮੁਨਾਫ਼ਾ ਤਾਂ ਵਧ ਗਿਆ ਹੈ ਪਰ ਰੁਜ਼ਗਾਰ ਨਹੀਂ ਵਧ ਸਕਿਆ ਹੈ। ਕਿਸਾਨਾਂ ਨੂੰ ਐੱਮ.ਐੱਸ.ਪੀ. ਦੀ ਗਾਰੰਟੀ ਤਾਂ ਬਹੁਤ ਦੂਰ ਦੀ ਗੱਲ ਹੈ ਸਰਕਾਰ ਨੇ ਖਾਦ ਦੀ ਸਬਸਿਡੀ 'ਚ 36 ਫ਼ੀਸਦੀ ਕਮੀ ਕਰ ਦਿੱਤੀ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਦੇਸ਼ ਦੇ ਕਿਸਾਨਾਂ ਤੋਂ ਬੇਹੱਦ ਨਫ਼ਰਤ ਕਰਦੀ ਹੈ। 'ਆਪ' ਨੇਤਾ ਨੇ ਕਿਹਾ ਕਿ ਦਿੱਲੀ ਸਰਕਾਰ ਆਪਣੇ ਬਜਟ 'ਚ 25 ਫ਼ੀਸਦੀ ਸਿੱਖਿਆ 'ਤੇ ਖਰਚ ਕਰਦੀ ਹੈ, ਜਦੋਂ ਕਿ ਕੇਂਦਰ ਸਰਕਾਰ 2 ਫ਼ੀਸਦੀ ਤੋਂ ਵੀ ਘੱਟ ਦਾ ਬਜਟ ਸਿੱਖਿਆ ਖੇਤਰ ਨੂੰ ਦਿੰਦੀ ਹੈ। ਸਰਕਾਰ ਦੇਸ਼ ਦੇ ਨੌਜਵਾਨਾਂ ਨੂੰ ਅਨਪੜ੍ਹ ਰੱਖਣਾ ਚਾਹੁੰਦੇ ਹਨ। ਦਿੱਲੀ ਸਰਕਾਰ ਜਿੱਥੇ ਆਪਣੇ ਬਜਟ 'ਚ 15 ਫ਼ੀਸਦੀ ਸਿਹਤ ਖੇਤਰ ਨੂੰ ਦਿੰਦੀ ਹੈ, ਉੱਥੇ ਹੀ ਕੇਂਦਰ ਸਰਕਾਰ ਇਕ ਫ਼ੀਸਦੀ ਤੋਂ ਵੀ ਘੱਟ ਦਾ ਬਜਟ ਸਿਹਤ ਨੂੰ ਦਿੰਦੀ ਹੈ।
ਪੰਜਾਬ ਦੇ ਕਪੂਰਥਲਾ 'ਚ ਜਲੰਧਰ ਰੋਡ ਤੇ ਸਥਿਤ ਗੱਦਾ ਫੈਕਟਰੀ 'ਚ ਅੱਜ ਸਵੇਰੇ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਕਾਰਨ ਫੈਕਟਰੀ ਵਿੱਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਰਾਖ ਹੋ ਗਿਆ। ਅੱਗ ਲੱਗਣ ਦਾ ਕਾਰਨ ਹਾਲੇ ਸਾਹਮਣੇ ਨਹੀਂ
ਮਿਲੀ ਜਾਣਕਾਰੀ ਮੁਤਾਬਿਕ ਚੰਡੀਗੜ੍ਹ ਦੇ ਕਝੇੜੀ ਸਥਿਤ ਹੋਟਲ ਦਿਲਜੋਤ ਵਿੱਚ ਮੋਟਰਸਾਈਕਲ 'ਤੇ ਆਏ ਅਤੇ ਗੋਲੀਆਂ ਚਲਾਈਆਂ। ਅਪਰਾਧੀਆਂ ਨੇ ਲਗਭਗ ਪੰਜ ਰਾਊਂਡ ਫਾਇਰ ਕੀਤੇ ਅਤੇ ਮੌਕੇ ਤੋਂ ਭੱਜ ਗਏ।
ਸੰਜੇ ਦੱਤ ਨੇ ਪੂਰੀ ਰਸਮਾਂ ਨਾਲ ਆਰਤੀ ਦੇਖੀ ਅਤੇ ਭਗਵਾਨ ਮਹਾਕਾਲ ਦੀ ਭਗਤੀ ਵਿੱਚ ਡੁੱਬੇ ਦਿਖਾਈ ਦਿੱਤੇ। ਸੰਜੇ ਦੱਤ ਦਾ ਮੰਦਰ ਜਾਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਅਧਿਆਤਮਿਕ ਮਾਹੌਲ ਦਾ ਆਨੰਦ ਮਾਣਦੇ ਦਿਖਾਈ ਦੇ ਰਹੇ ਹਨ।