ਵੈੱਬ ਡੈਸਕ- ਹਾਲ ਹੀ 'ਚ ਬਾਲੀਵੁੱਡ ਦਾ ਮਸ਼ਹੂਰ ਜੋੜਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਮਾਤਾ-ਪਿਤਾ ਬਣੇ ਹਨ। ਦੀਪਿਕਾ ਨੇ ਧੀ ਨੂੰ ਜਨਮ ਦਿੱਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਕਾਫੀ ਖੁਸ਼ ਹਨ। ਦੀਪਵੀਰ ਤੋਂ ਬਾਅਦ ਹੁਣ ਇੱਕ ਹੋਰ ਮਸ਼ਹੂਰ ਅਦਾਕਾਰਾ ਮਾਂ ਬਣ ਗਈ ਹੈ। ਅਸੀਂ ਗੱਲ ਕਰ ਰਹੇ ਹਾਂ ਹਾਲੀਵੁੱਡ ਅਦਾਕਾਰਾ ਕਾਰਡੀ ਬੀ ਦੀ ਜਿਸ ਨੇ 12 ਸਤੰਬਰ ਨੂੰ ਇੰਸਟਾਗ੍ਰਾਮ 'ਤੇ ਦਿਲ ਨੂੰ ਛੂਹ ਲੈਣ ਵਾਲੀ ਪੋਸਟ ਸ਼ੇਅਰ ਕੀਤੀ ਸੀ। ਉਨ੍ਹਾਂ ਨੇ ਆਪਣੇ ਤੀਜੇ ਬੱਚੇ ਦਾ ਸਵਾਗਤ ਕੀਤਾ ਹੈ। ਉਹ ਹਸਪਤਾਲ ਵਿੱਚ ਆਪਣੇ ਨਵਜੰਮੇ ਬੱਚੇ ਨਾਲ ਬੈਠੀ ਨਜ਼ਰ ਆ ਰਹੀ ਹੈ।
ਤੀਜੇ ਬੱਚੇ ਦਾ ਕੀਤਾ ਸਵਾਗਤ
ਕਾਰਡੀ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਹੈ। ਉਸਨੇ ਇੱਕ ਕੈਪਸ਼ਨ ਵੀ ਦਿੱਤਾ ਜਿਸ ਵਿੱਚ ਉਸਨੇ ਲਿਖਿਆ, ਇੱਕ ਖੂਬਸੂਰਤ ਧੀ। ਇਸ ਪੋਸਟ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਹਰ ਕੋਈ ਉਸ ਨੂੰ ਬਹੁਤ-ਬਹੁਤ ਵਧਾਈ ਦੇ ਰਿਹਾ ਹੈ। ਗਾਇਕ ਦੁਆਰਾ ਸ਼ੇਅਰ ਕੀਤੀ ਗਈ ਫੋਟੋ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਉਸਦੀ ਗੋਦ ਵਿੱਚ ਇੱਕ ਪਿਆਰੀ ਧੀ ਹੈ।ਕਾਰਡੀ ਬੀ ਨੇ ਹਾਲ ਹੀ 'ਚ ਧੀ ਨੂੰ ਜਨਮ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਉਸਨੇ ਆਪਣੇ ਪਤੀ ਆਫਸੈੱਟ ਤੋਂ ਤਲਾਕ ਲਈ ਅਰਜ਼ੀ ਦਿੱਤੀ ਸੀ, ਇਸ ਤੋਂ ਬਾਅਦ ਹੀ ਉਸਨੇ ਆਪਣੇ ਤੀਜੇ ਬੱਚੇ ਨੂੰ ਜਨਮ ਦਿੱਤਾ। ਜੁਲਾਈ ਵਿੱਚ ਤਲਾਕ ਲਈ ਅਰਜੀ ਦਾਖ਼ਲ ਕਰਨ ਦੇ ਬਾਵਜੂਦ, ਉਨ੍ਹਾਂ ਦਾ ਰਿਸ਼ਤਾ ਚੰਗਾ ਬਣਿਆ ਹੋਇਆ ਹੈ ਅਤੇ ਉਨ੍ਹਾਂ ਨੇ ਹਾਲ ਹੀ ਵਿੱਚ ਆਪਣੀ ਧੀ ਦਾ ਸਵਾਗਤ ਕੀਤਾ ਹੈ। ਗਾਇਕਾ ਨੇ ਵਿਆਹ ਦੇ 6 ਸਾਲ ਬਾਅਦ ਆਫਸੈੱਟ ਤੋਂ ਤਲਾਕ ਲਈ ਪਟੀਸ਼ਨ ਦਾਇਰ ਕੀਤੀ ਸੀ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦੇ ਮੱਦੇਨਜ਼ਰ DGP ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
OTT Year-Ender 2024 : Amar Singh Chamkila ਤੋਂ Maharaj ਤੱਕ, ਇਹ 10 ਫਿਲਮਾਂ ਰਹੀਆਂ ਓਟੀਟੀ ਪਲੇਟਫਾਰਮ 'ਤੇ ਮੋਹਰੀ
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ 93 ਸਾਲ ਦੀ ਉਮਰ ਵਿੱਚ ਦੇਹਾਂਤ