ਪੈਰਿਸ – ਉਜਬੇਕਿਸਤਾਨ ਦੇ ਮੁੱਖ ਮੁੱਕੇਬਾਜ਼ੀ ਕੋਚ ਤੁਲਕਿਨ ਕਿਲਿਚੇਵ ਨੂੰ ਪੈਰਿਸ ਓਲੰਪਿਕ ਵਿਚ ਆਪਣੀ ਟੀਮ ਦੇ ਪਹਿਲੇ ਸੋਨ ਤਮਗੇ ਦਾ ਜਸ਼ਨ ਮਨਾਉਣ ਤੋਂ ਬਾਅਦ ਬ੍ਰਿਟੇਨ ਦੇ ਟ੍ਰੇਨਿੰਗ ਸਟਾਫ ਦੇ ਦੋ ਮੈਂਬਰਾਂ ਨੇ ਦਿਲ ਦਾ ਦੌਰਾ ਪੈਣ ਤੋਂ ਬਚਾਇਆ। ਦੇਸ਼ ਦੇ ਮੁੱਕੇਬਾਜ਼ਾਂ ਨੇ ਇਸ ਦੀ ਪੁਸ਼ਟੀ ਕੀਤੀ। ਉਜਬੇਕਿਸਤਾਨ ਦੀ ਟੀਮ ਨੇ ਪੈਰਿਸ ਖੇਡਾਂ ਵਿਚ 5 ਸੋਨ ਤਮਗੇ ਜਿੱਤੇ, ਜਿਹੜਾ 20 ਸਾਲਾਂ ਵਿਚ ਕਿਸੇ ਵੀ ਓਲੰਪਿਕ ਟੀਮ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਇਸ ਤਰ੍ਹਾਂ ਕਿਲਿਚੇਵ ਦੇ ਮੁੱਕੇਬਾਜ਼ਾਂ ਨੇ ਆਪਣੇ ਕੋਚ ਨੂੰ ਜਸ਼ਨ ਮਨਾਉਣ ਦਾ ਮੌਕਾ ਦਿੱਤਾ, ਜਿਹੜਾ ਪੈਰਿਸ ਦੇ ਇਕ ਹਸਪਤਾਲ ਵਿਚ ਭਰਤੀ ਹੈ।
ਬਖੋਦਿਰ ਜਲੋਲੋਵ ਨੇ ਆਪਣਾ ਦੂਜਾ ਸੁਪਰ ਹੈਵੀਵੇਟ ਸੋਨ ਤਮਗਾ ਜਿੱਤਣ ਤੋਂ ਬਾਅਦ ਕਿਹਾ, ''ਕਿਲਿਚੇਵ ਅਸਲ ਵਿਚ ਇਕ ਕੋਚ ਜਾਂ ਪਿਤਾ ਤੋਂ ਕਿਤੇ ਵੱਧ ਹੈ। ਉਸ ਨੇ ਸਾਨੂੰ ਪਾਲਿਆ ਹੈ। ਉਸ ਨੇ ਸਾਨੂੰ ਟ੍ਰੇਂਡ ਕੀਤਾ। ਉਸ ਨੇ ਸਾਡੇ ਤਕ ਖੇਡ ਭਾਵਨਾ ਪਹੁੰਚਾਈ ਹੈ। ਉਹ ਹਮੇਸ਼ਾ ਮੇਰੇ ਦਿਲ ਵਿਚ ਰਿਹਾ ਹੈ ਤੇ ਕੱਲ ਅਸੀਂ ਉਸ ਨੂੰ ਹਸਪਤਾਲ ਮਿਲਣ ਜਾਵਾਂਗੇ।'' ਫਲਾਈਵੇਟ ਵਰਗ ਵਿਚ ਹਸਨਬਾਯ ਦੁਸਮਾਤੋਵ ਦੇ ਵੀਰਵਾਰ ਨੂੰ ਉਜ਼ਬੇਕਿਸਤਾਨ ਦਾ ਪਹਿਲਾ ਸੋਨ ਤਮਗਾ ਜਿੱਤਣ ਤੋਂ ਬਾਅਦ ਕੋਚ ਕਿਲਿਚੇਵ ਬੀਮਾਰ ਪੈ ਗਿਆ। ਗ੍ਰੇਟ ਬ੍ਰਿਟੇਨ ਮੁੱਕੇਬਾਜ਼ੀ ਦੇ ਅਨੁਸਾਰ ਟੀਮ ਦੇ ਡਾਕਟਰ ਹਰਜ ਸਿੰਘ ਤੇ ਫਿਜ਼ੀਓਥੈਰੇਪਿਸਟ ਰਾਬੀ ਲਿਲੀਸ ਨੇ ਡਿਫਾਈਬ੍ਰਿਲੇਟਰ (ਦਿਲ ਦੀ ਗਤੀ ਨੂੰ ਆਮ ਕਰਨ ਲਈ ਇਸਤੇਮਾਲ ਹੋਣ ਵਾਲੀ ਮਸ਼ੀਨ) ਦਾ ਵੀ ਇਸਤੇਮਾਲ ਕੀਤਾ।
ਜਲੋਲੋਵ ਨੇ ਕਿਹਾ ਕਿ ਕਿਲਿਚੇਵ ਪਿਛਲੇ ਦੋ ਦਿਨ ਤੋਂ ਟੀਮ ਦੇ ਸੰਪਰਕ ਵਿਚ ਹੈ ਤੇ ਉਸਦੇ ਮੁੱਕੇਬਾਜ਼ਾਂ ਨੇ ਇਤਿਹਾਸਕ ਪ੍ਰਦਰਸ਼ਨ ਕੀਤਾ। ਜਲੋਲੋਵ ਸ਼ਨੀਵਾਰ ਰਾਤ ਪੋਡੀਅਮ ’ਤੇ ਚੜ੍ਹਨ ਵਾਲੇ ਉਜਬੇਕਿਸਤਾਨ ਦੇ 5 ਪੈਰਿਸ ਓਲੰਪਿਕ ਚੈਂਪੀਅਨਾਂ ਵਿਚੋਂ ਆਖਰੀ ਸੀ। ਟੀਮ ਨੇ ਕਿਊਬਾ ਤੋਂ ਬਾਅਦ ਸਰਵਸ੍ਰੇਸ਼ਠ ਓਲੰਪਿਕ ਪ੍ਰਦਰਸ਼ਨ ਕੀਤਾ, ਜਿਸ ਨੇ 2004 ਏਂਥਨਜ਼ ਖੇਡਾਂ ਵਿਚ 5 ਸੋਨ ਤਮਗੇ ਜਿੱਤੇ ਸਨ।
ਕੈਂਸਰ ਤੇ ਗੰਭੀਰ ਬਿਮਾਰੀਆਂ ਦੀਆਂ ਇਹ ਦਵਾਈਆਂ ਹੋਣਗੀਆਂ ਸਸਤੀਆਂ, ਬਜਟ 'ਚ ਹੋਇਆ ਵੱਡਾ ਐਲਾਨ
ਦਿੱਲੀ 'ਚ ਪੋਲਿੰਗ ਬੂਥ 'ਤੇ ਲੱਗੀਆਂ ਵੋਟਰਾਂ ਦੀਆਂ ਕਤਾਰਾਂ, ਸਵੇਰੇ 9 ਵਜੇ ਤੱਕ ਹੋਈ 8.10 ਫੀਸਦੀ ਵੋਟਿੰਗ
ਅਮਰੀਕਾ ਤੋਂ ਕੱਢੇ 205 ਭਾਰਤੀ ਅੱਜ ਪਹੁੰਚਣਗੇ ਅੰਮ੍ਰਿਤਸਰ, ਏਅਰਪੋਰਟ 'ਤੇ ਏਜੰਸੀਆਂ ਅਲਰਟ