ਬਠਿੰਡਾ 'ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ, ਘਟਨਾ ਦੇਖ ਕੰਬ ਗਿਆ ਪੂਰਾ ਪਿੰਡ
ਬਠਿੰਡਾ : ਆਪ ਹੁਦਰੀਆਂ ਤੋਂ ਪਰੇਸ਼ਾਨ ਨੌਜਵਾਨ ਪੁੱਤ ਨੇ ਪਿਓ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਵਾਰਦਾਤ ਬਠਿੰਡਾ ਦੇ ਪਿੰਡ ਨਾਥਪੁਰਾ ਦੀ ਹੈ, ਜਿਥੇ ਬੀਤੀ ਦੇਰ ਰਾਤ ਨੌਜਵਾਨ ਪੁੱਤ ਵੱਲੋਂ ਇਸ ਦਿਲ ਕੰਬਾਊ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਪਿਤਾ ਪਰਮਿੰਦਰ ਸਿੰਘ ਅਕਸਰ ਆਪਣੇ ਨੌਜਵਾਨ ਪੁੱਤ ਸੁਖਦੀਪ ਸਿੰਘ ਨਾਲ ਕੁੱਟਮਾਰ ਕਰਦਾ ਸੀ। ਇਸ ਦੇ ਚੱਲਦੇ ਸੁਖਦੀਪ ਸਿੰਘ ਨੇ ਪਿਤਾ ਪਰਮਿੰਦਰ ਸਿੰਘ ਨੂੰ ਕਹੀ ਦੇ ਕਈ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਕਹੀ ਦੇ ਕਈ ਵਾਰ ਕਰਨ ਕਾਰਣ ਮ੍ਰਿਤਕ ਦੀ ਲਾਸ਼ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਉਧਰ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਮ੍ਰਿਤਕ ਦੀ ਨੂੰ ਲਾਸ਼ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।