ਘਰ ਤੋਂ ਗਿਆ ਵਿਅਕਤੀ ਵਾਪਸ ਨਹੀਂ ਆਇਆ, ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਕੋਤਵਾਲੀ ਪੁਲਸ ਨੇ ਘਰ ਤੋਂ ਗਿਆ ਵਿਅਕਤੀ ਵਾਪਸ ਘਰ ਨਾ ਆਉਣ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਨੀਲਮ ਰਾਣੀ ਪਤਨੀ ਅਸ਼ਵਨੀ ਕੁਮਾਰ ਵਾਸੀ ਵਿਕਾਸ ਕਾਲੋਨੀ ਨੇ ਪੁਲਸ ਨੂੰ ਲਿਖ਼ਤੀ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਮੇਰਾ ਪਤੀ ਘਰੋਂ ਇਹ ਕਹਿ ਕੇ ਚਲਾ ਗਿਆ ਕਿ ਮੈਂ ਦੁਕਾਨ 'ਤੇ ਜਾ ਰਹਾ ਹਾਂ ਪਰ ਵਾਪਸ ਨਾਂ ਆਉਣ 'ਤੇ ਪਰਿਵਾਰ ਵੱਲੋਂ ਕਾਫੀ ਦੇਖਭਾਲ ਕਰਨ 'ਤੇ ਵੀ ਨਹੀਂ ਮਿਲਿਆ।
ਮੁਦੈਲਾ ਨੂੰ ਸ਼ੱਕ ਹੈ ਕਿ ਕਿਸੇ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਪਤੀ ਅਸ਼ਵਨੀ ਕੁਮਾਰ ਨੂੰ ਗੈਰ-ਕਾਨੂੰਨੀ ਤੌਰ 'ਤੇ ਆਪਣੀ ਹਿਰਾਸਤ ਵਿੱਚ ਲੁਕੋ ਕੇ ਰੱਖ ਲਿਆ ਹੈ। ਪੁਲਸ ਨੇ ਨੀਲਮ ਰਾਣੀ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਸ ਘਿਨਾਉਣੇ ਅੱਤਵਾਦੀ ਹਮਲੇ 'ਚ ਸ਼ਾਮਲ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ : PM ਮੋਦੀ
ਖਾਲੀ ਪੇਟ ਲਸਣ ਖਾਣ ਦੇ ਫਾਇਦੇ, ਜਾਣੋ ਇੱਕ ਦਿਨ 'ਚ ਕਿੰਨਾ ਖਾਣਾ ਚਾਹੀਦਾ ਹੈ?
'ਕਲਾਕਾਰ ਦੀ ਕੋਈ ਗਲਤੀ ਨ੍ਹੀਂ...', ਰੁਪਿੰਦਰ ਹਾਂਡਾ ਦੀ ਟੀਮ ਨੇ ਦੱਸੀ ਕੈਨੇਡਾ ਦੇ 'ਪੰਗੇ' ਦੀ ਸਾਰੀ ਕਹਾਣੀ