ਸਰਗੁਣ ਮਹਿਤਾ ਦੇ ਨਵੇਂ ਸੀਰੀਅਲ ਲਈ ਪੰਜਾਬ ਪੁੱਜੀਆਂ ਇਹ ਹਸੀਨਾਵਾਂ, ਸ਼ੂਟਿੰਗ ਕੀਤੀ ਸ਼ੁਰੂ
ਚੰਡੀਗੜ੍ਹ : ਪੰਜਾਬੀ ਫ਼ਿਲਮ ਉਦਯੋਗ ਦੇ ਸਫ਼ਲ ਚਿਹਰੇ ਵਜੋਂ ਅਪਣਾ ਸ਼ੁਮਾਰ ਕਰਵਾ ਰਹੀ ਅਦਾਕਾਰਾ ਸਰਗੁਣ ਮਹਿਤਾ ਟੈਲੀਵਿਜ਼ਨ ਜਗਤ 'ਚ ਵੀ ਬਤੌਰ ਨਿਰਮਾਤਾ ਨਵੇਂ ਮੁਕਾਮ ਸਿਰਜਦੀ ਜਾ ਰਹੀ ਹੈ। ਸਰਗੁਣ ਵੱਲੋਂ ਅਪਣੇ ਨਿਰਮਾਣ ਹਾਊਸ ਅਧੀਨ ਬਣਾਏ ਜਾ ਰਹੇ ਨਵੇਂ ਸੀਰੀਅਲ 'ਲਵਲੀ ਲੋਲਾ' 'ਚ ਬਾਲੀਵੁੱਡ ਦੀਆਂ ਦੋ ਸ਼ਾਨਦਾਰ ਅਦਾਕਾਰਾਂ ਗੌਹਰ ਖ਼ਾਨ ਅਤੇ ਈਸ਼ਾ ਮਾਲਵੀਆ ਜਲਦ ਅਪਣੀ ਸ਼ਾਨਦਾਰ ਉਪ-ਸਥਿਤੀ ਦਰਜ ਕਰਵਾਉਣਗੀਆਂ, ਜੋ ਇਸ ਸੰਬੰਧਤ ਸ਼ੂਟਿੰਗ ਲਈ ਪੰਜਾਬ ਪੁੱਜ ਚੁੱਕੀਆਂ ਹਨ। 'ਡ੍ਰਾਮੀਆਤਾ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣਾਏ ਜਾ ਰਹੇ ਅਤੇ ਜਲਦ ਆਨ ਏਅਰ ਹੋਣ ਜਾ ਰਹੇ ਉਕਤ ਸੀਰੀਅਲ 'ਚ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਨਾਮਵਰ ਕਲਾਕਾਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪੰਜਾਬ ਦੇ ਬੈਕਡ੍ਰਾਪ ਅਧਾਰਿਤ ਅਤੇ ਮੋਹਾਲੀ ਦੇ ਖਰੜ੍ਹ ਹਿੱਸਿਆਂ 'ਚ ਸ਼ੂਟ ਕੀਤੇ ਜਾ ਰਹੇ ਇਸ ਸੀਰੀਅਲ 'ਚ ਪਹਿਲੀ ਵਾਰ ਇਕੱਠਿਆਂ ਛੋਟਾ ਪਰਦੇ ਦਾ ਸਪੇਸ ਸ਼ੇਅਰ ਕਰਨਗੀਆਂ ਇਹ ਹੋਣਹਾਰ ਅਦਾਕਾਰਾ, ਜੋ ਪੰਜਾਬ ਮੂਲ ਦੀ ਤਰਜ਼ਮਾਨੀ ਕਰਦੇ ਕਿਰਦਾਰਾਂ ਦੁਆਰਾ ਦਰਸ਼ਕ ਦੇ ਸਨਮੁੱਖ ਹੋਣਗੀਆਂ। ਸਾਲ 2015 'ਚ ਰਿਲੀਜ਼ ਹੋਈ ਅਤੇ ਜੱਸੀ ਗਿੱਲ ਸਟਾਰਰ ਪੰਜਾਬੀ ਫ਼ਿਲਮ 'ਓ ਯਾਰਾਂ ਐਵੇਂ ਐਵੇਂ ਲੁੱਟ ਗਿਆ' 'ਚ ਲੀਡ ਅਦਾਕਾਰਾ ਵਜੋਂ ਨਜ਼ਰ ਆਈ ਅਦਾਕਾਰਾ ਗੌਹਰ ਲਗਭਗ 9 ਸਾਲਾਂ ਬਾਅਦ ਪੰਜਾਬ 'ਚ ਅਪਣੇ ਕਿਸੇ ਪ੍ਰੋਜੈਕਟ ਲਈ ਸ਼ੂਟ ਕਰ ਰਹੀ ਹੈ। ਇਨ੍ਹਾਂ ਨਾਲ ਪੈਰੇਲਰ ਰੋਲ 'ਚ ਹੀ ਵਿਖਾਈ ਦੇਵੇਗੀ ਚਰਚਿਤ ਟੀਵੀ ਅਦਾਕਾਰਾ ਈਸ਼ਾ ਮਾਲਵੀਆ, ਜਿਸ ਨੂੰ ਲਗਾਤਾਰ ਦੂਸਰੀ ਵਾਰ ਸਰਗੁਣ ਮਹਿਤਾ ਵੱਲੋਂ ਅਪਣੇ ਨਿਰਮਿਤ ਸੀਰੀਅਲ ਦਾ ਹਿੱਸਾ ਬਣਾਇਆ ਗਿਆ ਹੈ।