ਟੋਰਾਂਟੋ- ਕੈਨੇਡੀਅਨ ਲਾਅ ਇਨਫੋਰਸਮੈਂਟ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਨਲਾਈਨ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਇਲ ਕੈਨੇਡੀਅਨ ਮਾਉਂਟਿਡ ਪੁਲਸ (RCMP) ਦੀ ਸੰਘੀ ਪੁਲਿਸਿੰਗ ਏਕੀਕ੍ਰਿਤ ਰਾਸ਼ਟਰੀ ਸੁਰੱਖਿਆ ਐਨਫੋਰਸਮੈਂਟ ਟੀਮ (INSET), ਉੱਤਰੀ ਪੱਛਮੀ ਖੇਤਰ ਤੋਂ ਸੋਮਵਾਰ ਨੂੰ ਇੱਕ ਰਿਲੀਜ਼ ਵਿੱਚ ਗ੍ਰਿਫ਼ਤਾਰੀਆਂ ਦਾ ਐਲਾਨ ਕੀਤਾ।
6 ਜੂਨ ਨੂੰ ਅਲਬਰਟਾ ਦੇ ਕੈਲਗਰੀ ਨਿਵਾਸੀ ਮੇਸਨ ਜੌਨ ਬੇਕਰ (23) 'ਤੇ ਧਮਕੀਆਂ ਦੇਣ ਦਾ ਦੋਸ਼ ਲਗਾਇਆ ਗਿਆ ਸੀ। ਰਿਲੀਜ਼ ਵਿੱਚ ਕਿਹਾ ਗਿਆ ਕਿ 10 ਮਈ 2024 ਨੂੰ ਇਨਸੈੱਟ ਨੂੰ ਸੂਚਨਾ ਮਿਲੀ ਸੀ ਕਿ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਇੱਕ ਯੂਜ਼ਰ ਨੇ ਕਥਿਤ ਤੌਰ 'ਤੇ ਟਰੂਡੋ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਪੋਸਟ ਕੀਤੀਆਂ ਸਨ। 13 ਜੂਨ ਨੂੰ ਐਡਮਿੰਟਨ ਨਿਵਾਸੀ ਗੈਰੀ ਬੇਲਜ਼ੇਵਿਕ (67) ਨੂੰ ਟਰੂਡੋ ਖ਼ਿਲਾਫ਼ ਅਜਿਹੀਆਂ ਧਮਕੀਆਂ ਦੇਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਨਸੈੱਟ ਦੁਆਰਾ 7 ਜੂਨ ਨੂੰ ਪ੍ਰਾਪਤ ਕੀਤੀਆਂ ਗਈਆਂ ਯੂਟਿਊਬ ਪੋਸਟਾਂ ਵਿੱਚ ਕਥਿਤ ਧਮਕੀਆਂ ਨਾ ਸਿਰਫ਼ ਟਰੂਡੋ ਨੂੰ ਸਗੋਂ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੂੰ ਵੀ ਦਿੱਤੀਆਂ ਗਈਆਂ ਸਨ। RCMP ਫੈਡਰਲ ਪੁਲਿਸਿੰਗ INSET, ਉੱਤਰੀ-ਪੱਛਮੀ ਖੇਤਰ ਦੇ ਇੰਚਾਰਜ ਕਾਰਜਕਾਰੀ ਅਧਿਕਾਰੀ ਇੰਸਪੈਕਟਰ ਮੈਥਿਊ ਜੌਹਨਸਨ ਨੇ ਕਿਹਾ,"ਪੁਲਸ ਇਸ ਵਿੱਚ ਸ਼ਾਮਲ ਲੋਕਾਂ ਨੂੰ ਜਵਾਬਦੇਹ ਠਹਿਰਾਉਣ ਲਈ ਇੱਕ ਡੂੰਘਾਈ ਨਾਲ ਜਾਂਚ ਕਰੇਗੀ।”
ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦੇ ਮੱਦੇਨਜ਼ਰ DGP ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
OTT Year-Ender 2024 : Amar Singh Chamkila ਤੋਂ Maharaj ਤੱਕ, ਇਹ 10 ਫਿਲਮਾਂ ਰਹੀਆਂ ਓਟੀਟੀ ਪਲੇਟਫਾਰਮ 'ਤੇ ਮੋਹਰੀ
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ 93 ਸਾਲ ਦੀ ਉਮਰ ਵਿੱਚ ਦੇਹਾਂਤ