Yuvraj Singh angry at Rinku Singh and Mandeep
ਭਾਰਤ ਦੇ ਸਾਬਕਾ ਹਰਫ਼ਨਮੌਲਾ ਖਿਡਾਰੀ ਯੁਵਰਾਜ ਸਿੰਘ ਨੇ ਵੀਰਵਾਰ ਨੂੰ ਦਿੱਲੀ ਕੈਪੀਟਲਸ ਦੇ ਖ਼ਿਲਾਫ਼ ਕਲਕੱਤਾ ਨਾਈਟ ਰਾਈਡਰਜ਼ ਦੀ ਹਾਰ ਦੌਰਾਨ ਰਿੰਕੂ ਸਿੰਘ ਤੇ ਮਨਦੀਪ ਸਿੰਘ ਦੀ ਬੱਲੇਬਾਜ਼ੀ ਦੇ ਤਰੀਕੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਇਨ੍ਹਾਂ ਦੋਵੇਂ ਬੱਲੇਬਾਜ਼ਾਂ ਨੂੰ ਲੰਮੇ ਹੱਥੀਂ ਲਿਆ। ਕੈਪੀਟਲਸ ਨੇ ਦੋ ਵਾਰ ਦੇ ਆਈ.ਪੀ.ਐੱਲ. ਚੈਂਪੀਅਨ ਕੇ.ਕੇ.ਆਰ. ਨੂੰ ਹਰਾ ਕੇ ਸੀਜ਼ਨ ਦੀ ਪਹਿਲੀ ਜਿੱਤ ਦਰਜ ਕੀਤੀ। ਅਖ਼ੀਰ ਵਿਚ ਜੇਸਨ ਰਾਏ ਤੇ ਆਂਦਰੇ ਰਸਲ ਤੋਂ ਇਲਾਵਾ ਕੇ.ਕੇ.ਆਰ. ਲਈ ਕੋਈ ਵੀ ਹੋਰ ਬੱਲੇਬਾਜ਼ ਨਹੀਂ ਚੱਲ ਸਕਿਆ।