ਸ਼ੀਤਲਾ ਮਾਤਾ ਮੰਦਰ ’ਚ ਮੇਲਾ ਭਰਿਆ
.jpg)
ਰਾਜਪੁਰਾ: ਪੁਰਾਣਾ ਰਾਜਪੁਰਾ ਸਥਿਤ ਸ਼ੀਤਲਾ ਮਾਤਾ ਮੰਦਰ ਵਿੱਚ ਬਾਸੜਿਆਂ ਦਾ ਮੇਲਾ ਲੱਗਿਆ। ਇਸ ਦੌਰਾਨ ਵੱਡੀ ਗਿਣਤੀ ਸ਼ਰਧਾਲੂਆਂ ਨੇ ਮੰਦਰ ਵਿੱਚ ਮੱਥਾ ਟੇਕਿਆ। ਜਾਣਕਾਰੀ ਅਨੁਸਾਰ ਸ਼ਰਧਾਲੂ ਸਵੇਰੇ 4 ਵਜੇ ਤੋਂ ਹੀ ਕਤਾਰਾਂ ਵਿੱਚ ਲੱਗਣੇ ਸ਼ੁਰੂ ਹੋ ਗਏ ਸਨ। ਉਨ੍ਹਾਂ ਨੇ ਮਾਤਾ ਰਾਣੀ ਨੂੰ ਮਿੱਠੇ ਗੁਲਗੁਲਿਆਂ, ਕਚੌਰੀਆਂ, ਭਿੱਜੀ ਦਾਲ ਅਰਪਣ ਕਰ ਕੇ ਮੱਥਾ ਟੇਕਿਆ। ਮੇਲੇ ਦੇ ਪ੍ਰਬੰਧਕਾਂ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਉਚਿਤ ਪ੍ਰਬੰਧ ਕੀਤੇ ਹੋਏ ਸਨ। ਸਾਰੇ ਮੰਦਰ ਨੂੰ ਬਿਜਲਈ ਲੜੀਆਂ ਨਾਲ ਸਜਾਇਆ ਹੋਇਆ ਸੀ। ਪ੍ਰਬੰਧਕਾਂ ਨੇ ਦੱਸਿਆ ਕਿ ਇੱਥੇ ਵੱਡੀ ਗਿਣਤੀ ਸ਼ਰਧਾਲੂ ਮਾਤਾ ਦਾ ਆਸ਼ੀਰਵਾਦ ਲੈਂਦੇ ਹਨ।
ਇਸ ਘਿਨਾਉਣੇ ਅੱਤਵਾਦੀ ਹਮਲੇ 'ਚ ਸ਼ਾਮਲ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ : PM ਮੋਦੀ
ਖਾਲੀ ਪੇਟ ਲਸਣ ਖਾਣ ਦੇ ਫਾਇਦੇ, ਜਾਣੋ ਇੱਕ ਦਿਨ 'ਚ ਕਿੰਨਾ ਖਾਣਾ ਚਾਹੀਦਾ ਹੈ?
'ਕਲਾਕਾਰ ਦੀ ਕੋਈ ਗਲਤੀ ਨ੍ਹੀਂ...', ਰੁਪਿੰਦਰ ਹਾਂਡਾ ਦੀ ਟੀਮ ਨੇ ਦੱਸੀ ਕੈਨੇਡਾ ਦੇ 'ਪੰਗੇ' ਦੀ ਸਾਰੀ ਕਹਾਣੀ