ਆਪ’ ਆਗੂ ਦੀ ਪਟਾਕਾ ਫੈਕਟਰੀ ਵਿੱਚ ਬਲਾਸਟ, ਪੰਜ ਹਲਾਕ, 27 ਜ਼ਖਮੀ

ਲੰਬੀ, 30 ਮਈ
ਇਥੇ ਦੇਰ ਰਾਤ ਪਿੰਡ ਸਿੰਘੇਵਾਲਾ-ਫ਼ਤੂਹੀਵਾਲਾ ਦੇ ਖੇਤਾਂ ਵਿਚ ਸਥਿਤ ਇੱਕ ਪਟਾਕਾ ਫੈਕਟਰੀ ਵਿੱਚ ਵੱਡਾ ਬਲਾਸਟ ਹੋ ਗਿਆ। ਜਿਸ ਵਿੱਚ ਮੁਢਲੇ ਤੌfਰ ‘ਤੇ ਪੰਜ ਜਣਿਆਂ ਦੀ ਮੌਤ ਅਤੇ 27 ਜਣੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਹੈ। ਜ਼ਖਮੀਆਂ ਨੂੰ ਬਠਿੰਡਾ ਏਮਜ਼ ਵਿੱਚ ਭੇਜਿਆ ਗਿਆ ਹੈ। ਦੋ ਜਣੇ ਅਜੇ ਇਮਾਰਤ ਦੇ ਮਲਬੇ ਹੇਠ ਦੱਬੇ ਹੋਏ ਦੱਸੇ ਜਾ ਰਹੇ ਹਨ।
ਹਾਦਸੇ ਵਿੱਚ ਫੈਕਟਰੀ ਦੀ ਦੋ ਮੰਜ਼ਿਲਾਂ ਬਿਲਡਿੰਗ ਪਲਾਂ ਵਿਚ ਤਾਸ਼ ਦੇ ਪੱਤਿਆਂ ਵਾਂਗ ਮਲਬੇ ਵਿਚ ਤਬਦੀਲ ਹੋ ਗਈ। ਹਾਦਸਾ ਰਾਤ ਕਰੀਬ 12:50 ਵਜੇ ਫੈਕਟਰੀ ਦੇ ਪਟਾਕਾ ਮੇਕਿੰਗ ਯੂਨਿਟ ਵਿਚ ਹੋਇਆ। ਇਹ ਫੈਕਟਰੀ ਪਿੰਡ ਸਿੰਘੇਵਾਲਾ-ਫਤੂਹੀਵਾਲਾ ਦੇ ‘ਆਪ’ ਆਗੂ ਦੀ ਮਲਕੀਅਤ ਦੱਸੀ ਜਾ ਰਹੀ ਹੈ। ਜਦਕਿ ਫੈਕਟਰੀ ਵਿੱਚ ਪਟਾਕੇ ਬਣਾਉਣ ਦਾ ਕੰਮ ਹਾਥਰਸ ਉੱਤਰ ਪ੍ਰਦੇਸ਼ ਦੇ ਠੇਕੇਦਾਰ ਰਾਜ ਕੁਮਾਰ ਦੀ ਅਗਵਾਈ ਹੇਠ ਹੁੰਦਾ ਸੀ, ਜੋ ਕਿ ਘਟਨਾ ਮਗਰੋਂ ਫਰਾਰ ਦੱਸਿਆ ਜਾ ਰਿਹਾ ਹੈ।
ਮੌਕੇ ਤੋਂ ਕੌਰਸੈਰ ਕੰਪਨੀ ਦੇ ਬਕਸਿਆਂ ਵਿਚ ਬਣੇ ਹੋਏ ਪਟਾਕੇ ਪਏ ਸਨ। ਜਦਕਿ ਇਸੇ ਕੰਪਨੀ ਦੇ ਖਾਲੀ ਬਕਸਿਆਂ ਦਾ ਲੱਦਿਆ ਹਰਿਆਣਾ ਨੰਬਰ ਦਾ ਇੱਕ ਛੋਟਾ ਹਾਥੀ ਵੀ ਬਰਾਮਦ ਹੋਇਆ ਹੈ। ਧਮਾਕੇ ਦੀ ਤੇਜ਼ ਆਵਾਜ਼ ਕਈ-ਕਈ ਕਿਲੋਮੀਟਰ ਤੱਕ ਸੁਣਾਈ ਦਿੱਤੀ।
ਫੈਕਟਰੀ ਦੇ ਪੈਕਿੰਗ ਯੂਨਿਟ ਦੇ ਪਰਵਾਸੀ ਕਾਰੀਗਰਾਂ ਮੁਤਾਬਕ ਮੁਤਾਬਿਕ ਇੱਥੇ ਕਰੀਬ 40 ਮੁਲਾਜ਼ਮ ਦੋ ਸ਼ਿਫਟਾਂ ਵਿੱਚ ਕੰਮ ਕਰਦੇ ਸਨ, ਜਿਨ੍ਹਾਂ ਵਿੱਚੋਂ ਕੁਝ ਮੁਲਾਜ਼ਮ ਆਪਣੇ ਪਰਿਵਾਰਾਂ ਸਮੇਤ ਵੀ ਇੱਥੇ ਰਹਿੰਦੇ ਸਨ। ਜ਼ਿਆਦਾਤਰ ਮੁਲਾਜ਼ਮ ਯੂਪੀ ਅਤੇ ਬਿਹਾਰ ਨਾਲ ਸਬੰਧਤ ਦੱਸੇ ਜਾਂਦੇ ਸਨ। ਅਰੁਣ ਸਿੰਘ ਸੀਰਾ ਨਾਂ ਦੇ ਕਾਰੀਗਰ ਨੇ ਦੱਸਿਆ ਕਿ ਉਹ ਦੇਰ ਰਾਤ ਫੈਕਟਰੀ ਦੇ ਮੂਹਰੇ ਖੁੱਲ੍ਹੇ ਅਸਮਾਨ ਹੇਠਾਂ ਸੁੱਤੇ ਪਏ ਸਨ। ਅਚਾਨਕ ਧਮਾਕਾ ਹੋਇਆ ਅਤੇ ਮਿੰਟਾਂ ਸਕਿੰਟਾਂ ’ਚ ਸਮੁੱਚੀ ਬਿਲਡਿੰਗ ਮਲਬੇ ਦੇ ਢੇਰ ਵਿਚ ਤਬਦੀਲ ਹੋ ਗਈ ਅਤੇ ਵੱਡੀ ਗਿਣਤੀ ਮੁਲਾਜ਼ਮ ਬੁਰੀ ਤਰ੍ਹਾਂ ਜ਼ਖਮੀ ਹੋ ਗਏ।
ਸੂਚਨਾ ਮਿਲਣ ‘ਤੇ ਲੰਬੀ ਦੇ ਡੀਐਸਪੀ ਜਸਪਾਲ ਸਿੰਘ ਅਤੇ ਥਾਣਾ ਕਿੱਲਿਆਂਵਾਲੀ (ਆਰਜੀ) ਦੀ ਮੁਖੀ ਕਰਮਜੀਤ ਕੌਰ ਮੌਕੇ ‘ਤੇ ਪੁੱਜ ਗਈ। ਮੌਕੇ ‘ਤੇ ਡੇਰਾ ਸੱਚਾ ਸੌਦਾ ਸਿਰਸਾ ਦੀ ਗ੍ਰੀਨ ਐਸ ਫੋਰਸ ਦੇ ਕਾਰਕੁਨ ਰਾਹਤ ਕਾਰਜਾਂ ਵਿਚ ਜੁਟੇ ਹੋਏ ਸਨ ਅਤੇ ਹਾਈਡਰੋ ਮਸ਼ੀਨ ਰਾਹੀਂ ਮਲਬਾ ਹਟਾ ਕੇ ਹੋਰ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ।
ਡੀਐਸਪੀ ਜਸਪਾਲ ਸਿੰਘ ਨੇ ਕਿਹਾ ਕਿ ਇਹ ਫੈਕਟਰੀ ਸਿੰਘੇ ਵਾਲਾ-ਫ਼ਤੂਹੀਵਾਲਾ ਦੇ ਤਰਸੇਮ ਸਿੰਘ ਨਾਮਕ ਵਿਅਕਤੀ ਦੀ ਹੈ, ਜੋ ਕਿ ਮਨਜ਼ੂਰਸ਼ੁਦਾ ਹੈ। ਉਨ੍ਹਾਂ ਦੱਸਿਆ ਕਿ ਮੁਢਲੇ ਤੌਰ ‘ਤੇ ਕਰੀਬ 27 ਜਣੇ ਜ਼ਖਮੀ ਅਤੇ ਪੰਜ ਜਣਿਆਂ ਦੀ ਮੌਤ ਦੀ ਸੂਚਨਾ ਹੈ। ਦੱਸਿਆ ਕਿ ਰਾਹਤ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ। ਘਟਨਾ ਦੀ ਜਾਂਚ ਉਪਰੰਤ ਆਗਾਮੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Atrocious Kaliyuga; Mother and grandmother sold a minor girl for 3 lakh rupees
Red Alert In Punjab: Fires raining from the sky in North India;
Israel Iran War News Live Updates : ਇਜ਼ਰਾਈਲ ਨੇ ਫਿਰ ਈਰਾਨ 'ਤੇ ਮਿਜ਼ਾਈਲਾਂ ਦਾਗੀਆਂ, 2 ਜਨਰਲਾਂ ਦੀ ਮੌਤ