After getting the visa, the teams of India and West Indies reached Florida for the fourth and fifth matches
ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਆਖ਼ਰੀ ਦੋ ਮੈਚਾਂ ਲਈ ਵੀਜ਼ਾ ਮਿਲਦਿਆਂ ਹੀ ਭਾਰਤ ਅਤੇ ਵੈਸਟਇੰਡੀਜ਼ ਦੀਆਂ ਟੀਮਾਂ ਵੀਰਵਾਰ ਨੂੰ ਅਮਰੀਕਾ ਦੇ ਫਲੋਰੀਡਾ ਪਹੁੰਚ ਗਈਆਂ। ਦੋਵਾਂ ਟੀਮਾਂ ਨੂੰ ਵੀਜ਼ਾ ਮਿਲਣ ’ਚ ਕਾਫ਼ੀ ਪਰੇਸ਼ਾਨੀ ਆ ਰਹੀ ਸੀ, ਜਿਸ ਕਾਰਨ ਫਲੋਰੀਡਾ ’ਚ ਹੋਣ ਵਾਲੇ ਦੋ ਟੀ-20 ਮੈਚਾਂ ਨੂੰ ਲੈ ਕੇ ਉਲਝਣ ਪੈਦਾ ਹੋ ਗਈ ਸੀ। ਵੈਸਟਇੰਡੀਜ਼ ਕਿ੍ਰਕਟ ਬੋਰਡ ਨੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ’ਚ ਦਿਸ ਰਿਹਾ ਹੈ ਕਿ ਵਿੰਡੀਜ਼ ਟੀਮ ਫਲੋਰੀਡਾ ਪਹੁੰਚ ਗਈ ਹੈ। ਖਿਡਾਰੀ ਬੱਸ ’ਚੋਂ ਉਤਰਦੇ ਦਿਖਾਈ ਦੇ ਰਹੇ ਹਨ। ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਸੂਰਿਆ ਕੁਮਾਰ ਯਾਦਵ ਨੇ ਵੀ ਇੰਸਟਾਗ੍ਰਾਮ ਸਟੋਰੀ ’ਤੇ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ’ਚ ਉਨ੍ਹਾਂ ਨੇ ਫਲੋਰੀਡਾ ਦੀ ਚੀਜ ਕੇਕ ਫੈਕਟਰੀ ਦਿਖਾਈ ਹੈ, ਨਾਲ ਹੀ ਇਹ ਵੀ ਦੱਸਿਆ ਹੈ ਕਿ ਉਹ ਇਸ ਸਮੇਂ ਫਲੋਰੀਡਾ ਵਿਚ ਹੈ। ਦੋਵੇਂ ਮੈਚ 6 ਅਤੇ 7 ਅਗਸਤ ਨੂੰ ਹੋਣਗੇ।ਇਕ ਰਿਪੋਰਟ ਅਨੁਸਾਰ ਗਯਾਨਾ ਦੇ ਰਾਸ਼ਟਰਪਤੀ ਇਰਫਾਨ ਅਲੀ ਨੇ ਦੋਵਾਂ ਟੀਮਾਂ ਦੇ ਸਾਰੇ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਨੂੰ ਵੀਜ਼ਾ ਦਿਵਾਉਣ ਵਿਚ ਮਦਦ ਕੀਤੀ, ਜਿਸ ਲਈ ਵੈਸਟਇੰਡੀਜ਼ ਕਿ੍ਰਕਟ ਬੋਰਡ ਨੇ ਰਾਸ਼ਟਰਪਤੀ ਦਾ ਧੰਨਵਾਦ ਕੀਤਾ। ਰਿਪੋਰਟ ਮੁਤਾਬਕ ਭਾਰਤੀ ਟੀਮ ਦੇ 14 ਮੈਂਬਰਾਂ ਕੋਲ ਅਮਰੀਕਾ ਦਾ ਵੀਜ਼ਾ ਨਹੀਂ ਸੀ। ਦੂਜੇ ਟੀ-20 ਮੈਚ ਤੋਂ ਬਾਅਦ ਸਾਰਿਆਂ ਨੂੰ ਗਯਾਨਾ ’ਚ ਅਮਰੀਕੀ ਦੂਤਘਰ ’ਚ ਇੰਟਰਵਿਊ ਲਈ ਭੇਜਿਆ ਗਿਆ। ਇਨ੍ਹਾਂ ਖਿਡਾਰੀਆਂ ਵਿਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਸਰਮਾ ਅਤੇ ਕੋਚ ਰਾਹੁਲ ਦ੍ਰਾਵਿੜ ਸ਼ਾਮਲ ਸਨ।