ਪਲੇਅਵੇਜ਼ ਸਕੂਲ ਦੀ ਏਂਜਲ ਪਟਿਆਲੇ ’ਚੋਂ ਅੱੱਵਲ

ਪਟਿਆਲਾ, 16 ਮਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਦੇ ਨਤੀਜੇ ਦੌਰਾਨ ਪਟਿਆਲਾ ਜ਼ਿਲ੍ਹੇ ਵਿੱਚ ਵੀ ਕੁੜੀਆਂ ਦੀ ਝੰਡੀ ਰਹੀ। ਮੈਰਿਟ ਸੂਚੀ ’ਚ ਆਏ ਜ਼ਿਲ੍ਹੇ ਦੇ 16 ਵਿਦਿਆਰਥੀਆਂ ’ਚੋਂ ਜਿਥੇ 15 ਕੁੜੀਆਂ ਹਨ, ਉਥੇ ਜਿਲ੍ਹੇ ਵਿਚੋਂ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲ਼ੀਆਂ ਵੀ ਲੜਕੀਆਂ ਹੀ ਹਨ। ਪਲੇਅਵੇਜ਼ ਸਕੂਲ ਲਾਹੌਰੀ ਗੇਟ ਪਟਿਆਲਾ ਦੀ ਏਂਜਲ ਗੁਪਤਾ ਪੁੱਤਰੀ ਵਨੀਤ ਗੁਪਤਾ 650 ’ਚੋਂ 639 (98.31 ਫੀਸਦੀ) ਅੰਕ ਲੈ ਕੇ ਪਟਿਆਲਾ ਜ਼ਿਲ੍ਹੇ ’ਚੋਂ ਅੱਵਲ ਆਈ ਹੈ। ਸਪਰਿੰਗ ਡੇਲ ਪਬਲਿਕ ਹਾਈ ਸਕੂਲ ਅਨੰਦ ਨਗਰ-ਏ ਪਟਿਆਲਾ ਦੀ ਈਮਾਨੀ ਗਰਗ ਪੁਤਰੀ ਹਰੀਸ਼ ਚੰਦਰਾ ਨੇ 97.85 ਫੀਸਦੀ ਅੰਕਾਂ ਨਾਲ ਜ਼ਿਲ੍ਹੇ ’ਚੋਂ ਦੂਜਾ ਜਦ ਕਿ ਨੈਸ਼ਨਲ ਹਾਈ ਸਕੂਲ ਪੁਰਾਣਾ ਲਾਲ ਬਾਗ ਪਟਿਆਲਾ ਦੇ ਗੁਰਤੇਜ ਸਿੰਘ ਪੁੱਤਰ ਹਰਪ੍ਰੀਤ ਸਿੰਘ ਨੇ 97.69 ਫੀਸਦੀ ਅੰਕਾਂ ਨਾਲ ਜ਼ਿਲ੍ਹੇ ’ਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਮੈਰਿਟ ਲਿਸਟ ’ਚ ਆਏ ਬਾਕੀ ਵਿਦਿਆਰਥੀਆਂ ਵਿਚ ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ ਦੀ ਸਿਮਰਨ ਪੁੱਤਰੀ ਵਿਕਾਸ ਕੁਮਾਰ (98.38 ਫੀਸਦੀ), ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਮਾੜੂ ਦੀ ਮਹਿਕਪ੍ਰੀਤ ਕੌਰ ਪੁੱਤਰੀ ਪਵਨ ਕੁਮਾਰ (97.69 ਫੀਸਦੀ) ਅਤੇ ਗੌਰਮਿਟ ਸੀਨੀਅਰ ਸੈਕੰਡਰੀ ਸਕੂਲ ਗਾਜੀਪੁਰ ਦੀ ਅਮਨਪ੍ਰੀਤ ਕੌਰ ਪੁੱਤਰੀ ਅਮਰਜੀਤ ਸਿੰਘ (96.77 ਫੀਸਦੀ), ਮਾਲਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੇਜ ਐਨਕਲੇਵ ਨਾਭਾ ਦੀ ਅਨਮੋਲਪ੍ਰੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ (97. 69 ਫੀਸਦੀ), ਸੀਨੀਅਰ ਸੈਕੰਡਰੀ ਮਾਡਲ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਰਜੋਤ ਕੌਰ ਪੁੱਤਰੀ ਗੁਰਚਰਨ ਸਿੰਘ 92.62 ਫੀਸਦੀ) ਅਤੇ ਜਸਲੀਨ ਕੌਰ ਪੁੱਤਰੀ ਜਸਪਾਲ ਸਿੰਘ (96.62 ਫੀਸਦੀ), ਗੁਰੂ ਤੇਗ ਬਹਾਦਰ ਪਬਲਿਕ ਸਕੂਲ ਕਰਹਾਲੀ ਸਾਹਿਬ ਦੀ ਹਰਮਨਪ੍ਰੀਤ ਕੌਰ ਪੁੱਤਰੀ ਲਾਡਵਿੰਦਰ ਸਿੰਘ (97.54 ਫੀਸਦੀ), ਪਲੇਅ ਵੇਜ ਸਕੂਲ ਦੀ ਮੰਨਤ ਪੁੱਤਰੀ ਨੀਤੀਸ਼ ਕੁਮਾਰ (96.92 ਫੀਸਦੀ), ਨੇਹਾ ਆਰਯਾ ਪੁੱਤਰੀ ਕ੍ਰਿਸ਼ਨ ਕੁਮਾਰ (96.6 ਫੀਸਦੀ) ਅਤੇ ਰਿਤਿਕਾ ਬਾਵਾ (96.62 ਫੀਸਦੀ) ਜਦਕਿ ਗਰੀਨ ਲੈਂਡ ਪਬਲਿਕ ਸਕੂਲ ਰਣਜੀਤ ਬਿਹਾਰ ਦੀ ਸਰਬਜੀਤ ਕੌਰ (96.62 %) ਸ਼ਾਮਲ ਹਨ।
ਪਟਿਆਲਾ ਦੇ ਸਰਕਾਰੀ ਸਕੂਲ ਰਹੇ ਫਾਡੀ
ਮੈਰਿਟ ਸੂਚੀ ਨਾਲ ਸਬੰਧਤ ਵਿਦਿਆਰਥੀਆਂ ਵਿਚੋਂ ਕੇਵਲ ਤਿੰਨ ਬੱਚੇ ਹੀ ਅਜਿਹੇ ਹਨ, ਜਿਨ੍ਹਾਂ ਦਾ ਸਬੰਧ ਸਰਕਾਰੀ ਸਕੂਲਾਂ ਨਾਲ ਹੈ। ਇਸ ਦੌਰਾਨ ਪਟਿਆਲਾ ਸ਼ਹਿਰ ਵਿਚਲੇ ਸਰਕਾਰੀ ਸਕੂਲਾਂ ’ਚੋਂ ਤਾਂ ਕੇਵਲ ਇੱਕ ਫੀਲ ਖਾਨਾ ਸਕੂਲ ਦੀ ਇੱਕ ਵਿਦਿਆਰਥਣ ਹੀ ਮੈਰਿਟ ’ਚ ਆਈ ਹੈ। ਜਦਕਿ ਗਾਜ਼ੀਪੁਰ ਤੇ ਮਾੜੂ ਦੋ ਪਿੰਡਾਂ ਵਿਚਲੇ ਸਰਕਾਰੀ ਸਕੂਲ ਹਨ। ਬਾਕੀਆਂ ਵਿਚੋਂ ਪੰਜਾਬੀ ਯੂਨੀਵਰਸਿਟੀ ਵਿਚਲੇ ਸੀਨੀਅਰ ਸੈਕੰਡਰੀ ਸਕੂਲ ਦੀਆਂ ਦੋ ਵਿਦਿਆਰਥਣਾਂ ਨੇ ਮੈਰਿਟ ’ਚ ਥਾਂ ਬਣਾਈ ਹੈ ਜਦਕਿ 16 ਵਿਚੋਂ ਬਾਕੀ 11 ਬੱਚੇ ਵੱਖ ਵੱਖ ਪ੍ਰਾਈਵੇਟ ਸਕੂਲਾਂ ਨਾਲ ਸਬੰਧਤ ਹਨ, ਜਿਨ੍ਹਾਂ ਵਿਚ ਸਭ ਤੋਂ ਵੱਧ, 4 ਬੱਚੀਆਂ ਪਲੇਅ ਵੇਜ ਸਕੂਲ ਪਟਿਆਲਾ ਦੀਆਂ ਹਨ।
ਗਰਮੀਆਂ ’ਚ ਪੀਂਦੇ ਹੋ Green tea ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ ਵੱਡਾ ਨੁਕਸਾਨ
'ਟੇਲਰ ਸਵਿਫਟ ਹੁਣ HOT ਨਹੀਂ ਰਹੀ', ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੌਪ ਸਟਾਰ 'ਤੇ ਵਿੰਨ੍ਹਿਆ ਨਿਸ਼ਾਨਾ
ਪਲੇਅਵੇਜ਼ ਸਕੂਲ ਦੀ ਏਂਜਲ ਪਟਿਆਲੇ ’ਚੋਂ ਅੱੱਵਲ