ਬੰਗਲਾਦੇਸ਼ ਨੂੰ ਲੱਗਾ ਝਟਕਾ, ਦੋ ਮੈਚਾਂ 'ਚ 193 ਦੌੜਾਂ ਬਣਾਉਣ ਵਾਲਾ ਖਿਡਾਰੀ ਏਸ਼ੀਆ ਕੱਪ ਤੋਂ ਹੋਇਆ ਬਾਹਰ
2023 ਏਸ਼ੀਆ ਕੱਪ ਵਿੱਚ ਅੱਜ ਬੰਗਲਾਦੇਸ਼ ਅਤੇ ਪਾਕਿਸਤਾਨ ਦਾ ਮੁਕਾਬਲਾ ਹੋਵੇਗਾ। ਇਹ ਸੁਪਰ-4 ਪੜਾਅ ਦਾ ਪਹਿਲਾ ਮੈਚ ਹੈ। ਪਾਕਿਸਤਾਨ ਖ਼ਿਲਾਫ਼ ਮੈਚ ਤੋਂ ਪਹਿਲਾਂ ਬੰਗਲਾਦੇਸ਼ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਸਟਾਰ ਬੱਲੇਬਾਜ਼ ਸੱਟ ਕਾਰਨ 2023 ਏਸ਼ੀਆ ਕੱਪ ਤੋਂ ਬਾਹਰ ਹੋ ਗਏ ਹਨ। ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਦੇ ਅਨੁਸਾਰ ਨਜਮੁਲ ਹੁਸੈਨ ਸ਼ਾਂਤੋ ਬੰਗਲਾਦੇਸ਼ ਪਰਤਣਗੇ ਅਤੇ ਭਾਰਤ ਵਿੱਚ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਆਈਸੀਸੀ 2023 ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਮੁੜ ਵਸੇਬੇ ਵਿੱਚੋਂ ਲੰਘਣਗੇ। ਬੰਗਲਾਦੇਸ਼ ਟੀਮ ਦੇ ਫਿਜ਼ੀਓ ਬਾਈਜੇਦੁਲ ਇਸਲਾਮ ਖਾਨ ਨੇ ਦੱਸਿਆ ਕਿ ਅਫਗਾਨਿਸਤਾਨ ਖ਼ਿਲਾਫ਼ ਮੈਚ ਦੌਰਾਨ ਸ਼ਾਂਤੋ ਨੂੰ ਸੱਟ ਲੱਗ ਗਈ ਸੀ। ਦੱਸ ਦੇਈਏ ਕਿ ਇਸ ਮੈਚ ਵਿੱਚ ਸ਼ਾਂਤੋ ਨੇ ਸੈਂਕੜਾ ਲਗਾਇਆ ਸੀ।