ਸਥਾਨਕ ਬੱਸ ਅੱਡੇ 'ਤੇ ਮਾਸੂਮ ਬੱਚੇ ਦੀ ਮਿਲੀ ਲਾਸ਼ ਨੇ ਹਰ ਇਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦਿਲ ਪਸੀਜੇ ਗਏ ਹਨ, ਪਰ ਬੱਚੇ ਦੀ ਲਾਸ਼ ਦੇ ਮਿਲਣ ਦੇ ਕਈ ਘੰਟਿਆਂ ਬਾਅਦ ਵੀ ਮਾਨਸਾ ਪੁਲਿਸ ਹੱਥ ਕੋਈ ਸੁਰਾਗ ਨਹੀਂ ਲੱਗਿਆ ਹੈ। ਭੀੜ ਭਰੇ ਬੱਸ ਸਟੈਂਡ 'ਤੇ ਬੱਚੇ ਦੀ ਲਾਸ਼ ਦਾ ਮਿਲਣਾ ਕਈ ਸਵਾਲ ਖੜ੍ਹੇ ਕਰ ਗਿਆ ਹੈ। ਇਕ ਪਾਸੇ ਜਦ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਜਵਾਨ ਤੇ ਪੈਰਾਮਿਲਟਰੀ ਫ਼ੋਰਸ ਸ਼ਹਿਰ 'ਚ ਫਲੈਗ ਮਾਰਚ ਕਰਕੇ ਆਮ ਲੋਕਾਂ ਨੂੰ ਬਿਨਾਂ ਕਿਸੇ ਦੇ ਡਰ ਦੇ ਵੋਟ ਪਾਉਣ ਦਾ ਵਿਸ਼ਵਾਸ ਦਿਵਾ ਰਹੀ ਹੈ, ਉਥੇ ਹੀ ਦੂਜੇ ਪਾਸੇ ਮਾਸੂਮ ਬੱਚੇ ਦਾ ਮਿ੍ਤਕ ਪਿਆ ਮਿਲਣਾ ਪੁਲਿਸ 'ਤੇ ਪ੍ਰਸ਼ਨ ਚਿੰਨ੍ਹ ਲਗਾ ਰਿਹਾ ਹੈ। ਬੱਚਾ ਇੱਥੇ ਕਿਸ ਤਰਾਂ੍ਹ ਆਇਆ, ਲਿਆਂਦਾ ਗਿਆ ਜਾਂ ਕੋਈ ਇੱਥੇ ਛੱਡ ਗਿਆ। ਕਿਸ ਦੁਆਰਾ ਛੱਡਿਆ ਗਿਆ। ਇਹ ਸਾਰਾ ਕੁੱਝ ਅਜੇ ਜਾਂਚ ਦਾ ਵਿਸ਼ਾ ਹੈ। ਪਰ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ, ਪਰ ਕਈ ਘੰਟੇ ਗੁਜ਼ਰਨ ਤੋਂ ਬਾਅਦ ਵੀ ਬੱਚੇ ਦੇ ਮਾਮਲੇ 'ਚ ਪੁਲਿਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਿਆ ਅਤੇ ਬੱਚੇ ਦੀ ਸ਼ਨਾਖ਼ਤ ਕੀਤੀ ਨਹੀਂ ਜਾ ਸਕੀ। ਬੱਚੇ ਦੀ ਲਾਸ਼ ਸਿਵਲ ਹਸਪਤਾਲ ਮਾਨਸਾ ਪਹੁੰਚਾ ਦਿੱਤੀ ਗਈ ਹੈ ਅਤੇ ਸ਼ਨਾਖ਼ਤ ਕੀਤੇ ਜਾਦ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮਾਨਸਾ ਬੱਸ ਅੱਡੇ 'ਚ ਪੀਆਰਟੀਸੀ ਬਰਨਾਲਾ ਡਿਪੂ ਦੇ ਐੱਮਐੱਸਆਈ ਦੀ ਡਿਊਟੀ ਕਰ ਰਹੇ ਸਰਬਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਅੱਜ ਸਵੇਰ ਵੇਲੇ ਉਹ ਆਪਣੀ ਡਿਊਟੀ 'ਤੇ ਆ ਗਏ ਸਨ, ਸਾਢੇ ਕੁ 10 ਵਜੇ ਦਾ ਸਮਾਂ ਸੀ ਜ ਦ ਦੋ ਨੌਜਵਾਨ ਉਸ ਕੋਲ ਭੱਜ ਕੇ ਆਏ ਅਤੇ ਉਨਾਂ੍ਹ ਨੇ ਦੱਸਿਆ ਕਿ ਬੁਢਲਾਡਾ ਕਾਊਂਟਰ ਨਜ਼ਦੀਕ ਬੈਠਣ ਲਈ ਬਣੇ ਇੱਕ ਬੱਚੇ ਦੇ ਕਾਫ਼ੀ ਸਮੇਂ ਤੋਂ ਪਏ ਹੋਣ ਦੀ ਗੱਲ ਕਹੀ। ਉਨਾਂ੍ਹ ਕਿਹਾ ਕਿ ਜਦ ਉਹ ਅਤੇ ਹੋਰ ਲੋਕ ਉਥੇ ਗਏ ਤਾਂ ਬੱਚਾ ਮਿ੍ਤਕ ਜਾਪਦਾ ਸੀ ਜਿਸ ਦੇ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਇੱਕ ਪਾਸੇ ਜਿੱਥੇ ਪੁਲਿਸ ਇੱਥੇ ਪਹੁੰਚ ਗਈ ਉਥੇ ਹੀ ਵੱਡੀ ਗਿਣਤੀ 'ਚ ਲੋਕਾਂ ਦੀ ਭੀੜ ਲੱਗ ਗਈ। ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ। ਬੱਚੇ ਨੂੰ ਐਂਬੂਲੈਂਸ 'ਚ ਸਿਵਲ ਹਸਪਤਾਲ ਲਿਜਾ ਕੇ ਮੋਰਚਰੀ 'ਚ ਰੱਖ ਦਿੱਤਾ ਗਿਆ ਹੈ ਪਰ ਬੱਚੇ ਦਾ ਕੁੱਝ ਵੀ ਪਤਾ ਨਹੀਂ ਲੱਗਿਆ ਹੈ।
NIA ਨੇ ਪੰਜਾਬ ਪੁਲਿਸ ਨੂੰ ਭੇਜਿਆ ਇਨਪੁਟ, ਪੰਜਾਬੀ ਕਲਾਕਾਰਾਂ 'ਤੇ ਹੋ ਸਕਦਾ ਹੈ ਹਮਲਾ, ਚੰਡੀਗੜ੍ਹ ਵਿੱਚ ਏਪੀ ਢਿੱਲੋਂ ਦੇ ਸ਼ੋਅ ਦੀ ਵਧਾਈ ਸੁਰੱਖਿਆ
ਰਾਮ ਰਹੀਮ ਨੂੰ ਹਾਈ ਕੋਰਟ ਵਲੋਂ ਵੱਡਾ ਝਟਕਾ
ਪਟਿਆਲਾ ’ਚ ਟੈਂਕੀ ’ਤੇ ਚੜਿਆ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਸੁਖਵਿੰਦਰ ਪਾਲ ਸਿੰਘ , AAP ਉਮੀਦਵਾਰ ਤੇ ਪੁਲਿਸ ’ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ