ਸੋਸ਼ਲ ਮੀਡੀਆ 'ਤੇ ਲਾਈਵਸਟ੍ਰੀਮ ਕਰ ਰਹੀ 23 ਸਾਲਾ ਮਸ਼ਹੂਰ ਮਾਡਲ ਨੂੰ ਗੋਲੀਆਂ ਨਾਲ ਭੁੰਨ੍ਹਿਆ
ਮੈਕਸੀਕੋ ਸਿਟੀ (ਏਜੰਸੀ)- ਮੈਕਸੀਕੋ ਦੇ ਜੈਲਿਸਕੋ ਰਾਜ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ TikTok 'ਤੇ ਲਾਈਵਸਟ੍ਰੀਮ ਕਰ ਰਹੀ ਮਾਡਲ ਅਤੇ ਬਿਊਟੀ ਇੰਨਫਲਾਂਸਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸੂਬਾਈ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। 23 ਸਾਲਾ ਵੈਲੇਰੀਆ ਮਾਰਕੇਜ਼ ਮੰਗਲਵਾਰ ਨੂੰ ਜ਼ਾਪੋਪਨ ਦੇ ਇਕ ਬਿਊਟੀ ਸੈਲੂਨ ਵਿਚ ਲਾਈਵਸਟ੍ਰੀਮ ਦੌਰਾਨ ਕੈਮਰੇ ਦੇ ਪਿੱਛੇ ਕਿਸੇ ਨਾਲ ਗੱਲ ਕਰ ਰਹੀ ਸੀ, ਉਦੋਂ ਉਸਨੂੰ ਇੱਕ ਗੋਲੀ ਛਾਤੀ ਵਿੱਚ ਅਤੇ ਇੱਕ ਗੋਲੀ ਸਿਰ ਵਿੱਚ ਮਾਰੀ ਗਈ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋਈ। ਮਾਡਲ ਅਤੇ ਬਿਊਟੀ ਇੰਨਫਲਾਂਸਰ ਗੁਆਡਾਲਜਾਰਾ ਦੇ ਬਾਹਰੀ ਇਲਾਕੇ ਜ਼ੈਪੋਪਨ ਨਗਰਪਾਲਿਕਾ ਵਿੱਚ ਇੱਕ ਬਿਊਟੀ ਸੈਲੂਨ ਦੇ ਅੰਦਰ ਸੀ, ਜਦੋਂ ਇਹ ਘਟਨਾ ਵਾਪਰੀ। ਇਸ ਘਟਨਾ ਤੋਂ ਕੁਝ ਘੰਟਿਆਂ ਬਾਅਦ, ਮੈਕਸੀਕਨ ਪੀਆਰਆਈ ਪਾਰਟੀ ਦੇ ਇੱਕ ਸਾਬਕਾ ਕਾਂਗਰਸਮੈਨ ਲੁਈਸ ਅਰਮਾਂਡੋ ਕੋਰਡੋਵਾ ਡਿਆਜ਼ ਦਾ ਵੀ ਇਲਾਕੇ ਦੇ ਇੱਕ ਕੈਫੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।