ਭਾਰਤ ਖ਼ਿਲਾਫ਼ ਟੱਕਰ ਤੋਂ ਪਹਿਲਾਂ ਸ਼ਾਦਾਬ ਖਾਨ ਨੇ ਪਾਕਿ ਦੀ ਕਾਮਯਾਬੀ ਦਾ ਖੋਲ੍ਹਿਆ ਰਾਜ
ਪਾਕਿਸਤਾਨ ਅਤੇ ਸ਼੍ਰੀਲੰਕਾ ਦੀ ਧਰਤੀ 'ਤੇ ਏਸ਼ੀਆ ਦਾ ਸਭ ਤੋਂ ਵੱਡਾ ਕ੍ਰਿਕਟ ਟੂਰਨਾਮੈਂਟ ਖੇਡਿਆ ਜਾ ਰਿਹਾ ਹੈ। ਟੂਰਨਾਮੈਂਟ ਦੀ ਸ਼ੁਰੂਆਤ ਬੁੱਧਵਾਰ ਨੂੰ ਪਾਕਿਸਤਾਨ ਅਤੇ ਨੇਪਾਲ ਵਿਚਾਲੇ ਹੋਏ ਮੁਕਾਬਲੇ ਨਾਲ ਹੋਈ। ਹਾਲਾਂਕਿ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ 2 ਸਤੰਬਰ ਨੂੰ ਹੋਣ ਵਾਲੇ ਮੈਚ 'ਤੇ ਟਿਕੀਆਂ ਹੋਈਆਂ ਹਨ। ਪਾਕਿਸਤਾਨ ਦੇ ਸਟਾਰ ਆਲਰਾਊਂਡਰ ਸ਼ਾਦਾਬ ਖਾਨ ਨੂੰ ਭਾਰਤ ਦੇ ਖ਼ਿਲਾਫ਼ ਵੀ ਸਫ਼ਲਤਾ ਦੁਹਰਾਉਣ ਦਾ ਭਰੋਸਾ ਹੈ।
ਪਾਕਿਸਤਾਨ ਨੇ ਟੂਰਨਾਮੈਂਟ ਦੀ ਸ਼ੁਰੂਆਤ ਜ਼ੋਰਦਾਰ ਅੰਦਾਜ਼ 'ਚ ਕੀਤੀ ਹੈ। ਪਾਕਿਸਤਾਨ ਨੇ ਨੇਪਾਲ ਨੂੰ 238 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸ ਜਿੱਤ ਤੋਂ ਬਾਅਦ ਪਾਕਿਸਤਾਨ ਦਾ ਮਨੋਬਲ ਉੱਚਾ ਹੈ। ਸ਼ਾਦਾਬ ਖਾਨ ਨੇਪਾਲ ਖ਼ਿਲਾਫ਼ ਚਾਰ ਵਿਕਟਾਂ ਲੈਣ 'ਚ ਕਾਮਯਾਬ ਰਹੇ। ਸ਼ਾਦਾਬ ਨੂੰ ਭਰੋਸਾ ਹੈ ਕਿ ਪਾਕਿਸਤਾਨੀ ਟੀਮ ਭਾਰਤ ਖ਼ਿਲਾਫ਼ ਵੀ ਇਸ ਸਫ਼ਲਤਾ ਨੂੰ ਦੁਹਰਾਉਣ 'ਚ ਸਫਲ ਰਹੇਗੀ।