ਪਪੀਤਾ ਪੌਸ਼ਟਿਕ ਤੱਤਾਂ ਨਾਲ ਭਰਪੂਰ ਫਲ਼ ਹੈ। ਇਹ ਸਿਹਤ ਦੇ ਲਈ ਕਾਫ਼ੀ ਫ਼ਾਇਦੇਮੰਦ ਮੰਨਿਆਂ ਜਾਂਦਾ ਹੈ। ਇਸ ਵਿੱਚ ਕਈ ਤਰ੍ਹਾਂ ਦੇ ਪੌਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਦੇ ਲਈ ਜ਼ਰੂਰੀ ਹਨ। ਪਪੀਤੇ ’ਚ ਵਿਟਾਮਿਨ-ਸੀ, ਵਿਟਾਮਿਨ-ਏ, ਫਾਈਬਰ, ਮੈਗਨੀਸ਼ੀਅਮ ਤੇ ਹੋਰ ਵਿਟਾਮਿਨ ਪਾਏ ਜਾਂਦੇ ਹਨ। ਪੌਸ਼ਕ ਤੱਤਾਂ ਨਾਲ ਭਰਪੂਰ ਪਪੀਤਾ ਭਾਰ ਘਟਾਉਣ ਦੇ ਨਾਲ ਡਾਈਜੇਸ਼ਨ ਲਈ ਕਾਫ਼ੀ ਬੇਹਤਰ ਮੰਨਿਆਂ ਜਾਂਦਾ ਹੈ। ਅਕਸਰ ਲੋਕ ਇਸ ਫਲ਼ ਨੂੰ ਖ਼ਾਲੀ ਪੇਟ ਖਾਂਦੇ ਹਨ। ਮੰਨਿਆਂ ਜਾਂਦਾ ਹੈ ਕਿ ਸਵੇਰੇ ਖ਼ਾਲੀ ਪੇਟ ਪਪੀਤਾ ਖਾਣ ਨਾਲ ਕਈ ਸਿਹਤ ਸਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ ਪਰ ਜੇ ਸਵੇਰੇ ਬਹੁਤ ਜ਼ਿਆਦਾ ਇਸ ਫਲ਼ ਨੂੰ ਖਾਂਦੇ ਹੋ ਤਾਂ ਫਾਇਦੇ ਦੀ ਜਗ੍ਹਾ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਪਪੀਤੇ ’ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਜੋ ਸਰੀਰ ਦੇ ਲਈ ਜ਼ਰੂਰੀ ਹੈ ਪਰ ਜਦੋਂ ਤੁਸੀਂ ਇਸ ਫਲ਼ ਨੂੰ ਖ਼ਾਲੀ ਪੇਟ ਜ਼ਰੂਰਤ ਤੋਂ ਜ਼ਿਆਦਾ ਖਾਂਦੇ ਹਨ ਤਾਂ ਇਸ ਨਾਲ ਕਿਡਨੀ ਸਟੋਨ ਦਾ ਖ਼ਤਰਾ ਵੱਧ ਜਾਂਦਾ ਹੈ। ਪਪੀਤੇ ਨੂੰ ਕਬਜ਼ ਦਾ ਇਕ ਪ੍ਰਭਾਵੀ ਉਪਚਾਰ ਮੰਨਿਆ ਜਾਂਦਾ ਹੈ ਪਰ ਇਸ ਫਲ਼ ਦਾ ਜ਼ਿਆਦਾ ਸੇਵਨ ਤੁਹਾਡੇ ਸਰੀਰ ’ਤੇ ਨਕਰਾਤਾਮਕ ਪ੍ਰਭਾਵ ਪਾ ਸਕਦਾ ਹੈ। ਇਸ ਨਾਲ ਕਬਜ਼ ਦੀ ਸਮੱਸਿਆ ਹੋ ਸਕਦੀ ਹੈ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦੇ ਮੱਦੇਨਜ਼ਰ DGP ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
OTT Year-Ender 2024 : Amar Singh Chamkila ਤੋਂ Maharaj ਤੱਕ, ਇਹ 10 ਫਿਲਮਾਂ ਰਹੀਆਂ ਓਟੀਟੀ ਪਲੇਟਫਾਰਮ 'ਤੇ ਮੋਹਰੀ
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ 93 ਸਾਲ ਦੀ ਉਮਰ ਵਿੱਚ ਦੇਹਾਂਤ