ਪਟਿਆਲਾ 'ਚ ਵਾਪਰਿਆ ਭਿਆਨਕ ਹਾਦਸਾ, ਸਿਲੰਡਰ ਫਟਣ ਕਾਰਨ ਹੋਇਆ ਧਮਾਕਾ

ਪਟਿਆਲਾ - ਪਟਿਆਲਾ ਦੇ ਅਰਨਾਬਰਨਾ ਚੌਂਕ ਨਜ਼ਦੀਕ ਇੱਕ ਮੁਹੱਲੇ 'ਚ ਸਥਿਤ ਘਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਅੰਦਰ ਪਏ 2 ਸਲੰਡਰ ਵੀ ਫਟ ਗਏ। ਸਿਲੰਡਰ ਫਟਣ ਕਾਰਨ ਵੱਡਾ ਧਮਾਕਾ ਹੋਇਆ, ਜਿਸ ਕਾਰਨ ਪੂਰੇ ਮੁਹੱਲੇ 'ਚ ਹਾਹਾਕਾਰ ਮਚ ਗਈ ਤੇ ਲੋਕਾਂ 'ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ।
ਇਸ ਤੋਂ ਬਾਅਦ ਲੋਕਾਂ ਵੱਲੋਂ ਤੁਰੰਤ ਹੀ ਫਾਇਰ ਬ੍ਰਿਗੇਡ ਅਤੇ ਪੁਲਸ ਨੂੰ ਫੋਨ ਕੀਤਾ ਗਿਆ ਤੇ 5 ਮਿੰਟ ਵਿੱਚ ਹੀ ਉੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ, ਜਿਨ੍ਹਾਂ ਨੇ ਅੱਗ 'ਤੇ ਕਾਬੂ ਪਾ ਕੇ ਫਟੇ ਹੋਏ ਸਿਲੰਡਰਾਂ ਨੂੰ ਬਾਹਰ ਕੱਢਿਆ। ਸਿਲੰਡਰ ਫਟਣ ਕਾਰਨ ਘਰ ਦੀਆਂ ਕੰਧਾਂ ਤੱਕ ਡਿਗ ਗਈਆਂ ਤੇ ਮੁਹੱਲੇ ਦੀਆਂ ਬਿਜਲੀ ਦੀਆਂ ਤਾਰਾਂ ਤੱਕ ਟੁੱਟ ਗਈਆਂ।
ਇਸ ਮੌਕੇ ਫਾਇਰ ਬ੍ਰਿਗੇਡ ਦੇ ਇੰਸਪੈਕਟਰ ਰਜਿੰਦਰ ਕੌਸ਼ਲ ਨੇ ਜਾਣਕਾਰੀ ਦਿੱਤੀ ਕਿ ਇਸ ਘਰ ਦੇ ਵਿੱਚ ਤਕਰੀਬਨ 2 ਘੰਟਿਆਂ ਤੋਂ ਅੱਗ ਲੱਗੀ ਹੋਈ ਸੀ, ਜਿਸ ਦਾ ਲੋਕਾਂ ਨੂੰ ਪਤਾ ਨਹੀਂ ਚੱਲਿਆ। ਇਸ ਕਾਰਨ ਘਰ ਵਿੱਚ ਪਏ ਸਿਲੰਡਰ ਫਟ ਗਏ ਤੇ ਧਮਾਕਾ ਹੋ ਗਿਆ। ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਤੇ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਉਨ੍ਹਾਂ ਅੱਗੇ ਕਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਗਲੀ 'ਚੋਂ ਧਿਆਨ ਨਾਲ ਗੁਜ਼ਰਨ ਕਿਉਂਕਿ ਘਰ ਕਿਸੇ ਵੇਲੇ ਵੀ ਡਿੱਗ ਸਕਦਾ ਹੈ। ਦੂਜੇ ਪਾਸੇ ਮੁਹੱਲੇ ਦੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਅਸੀਂ ਘਰ ਦੇ ਬਾਹਰ ਮੌਜੂਦ ਸੀ ਤਾਂ ਇੱਕਦਮ ਸਾਨੂੰ ਬਲਾਸਟ ਦੀ ਆਵਾਜ਼ ਆਈ ਤਾਂ ਅਸੀਂ ਘਬਰਾ ਗਏ। ਜਦੋਂ ਅਸੀਂ ਆ ਕੇ ਵੇਖਿਆ ਤਾਂ ਘਰ ਦੇ ਅੰਦਰ ਸਿਲੰਡਰ ਫਟ ਰਹੇ ਸੀ ਹਾਲਾਂਕਿ ਇਸ ਘਰ ਦੇ ਵਿੱਚ ਮਕਾਨ ਮਾਲਿਕ ਨਹੀਂ ਰਹਿੰਦੇ ਇਸ ਘਰ ਦੇ ਵਿੱਚ ਕਿਰਾਏਦਾਰ ਰਹਿੰਦੇ ਨੇ ਜੋ ਇਸ ਵੇਲੇ ਘਰ ਵਿੱਚ ਮੌਜੂਦ ਨਹੀਂ ਸਨ।
ਨਾਰੀਅਲ ਪਾਣੀ ਪੀਣ ਦੇ ਫਾਇਦੇ, ਜਾਣੋ ਦਿਨ ਵਿਚ ਕਦੋਂ ਪੀਣਾ ਹੈ ਸਹੀ?
ਰਾਣਿਆ ਤੇ ਤਰੁਣ 26 ਵਾਰ ਗਏ ਸੀ ਦੁਬਈ, ਗੋਲਡ ਸਮੱਗਲਿੰਗ ਕੇਸ 'ਚ ਹੋਏ ਨਵੇਂ ਖੁਲਾਸੇ
ਸ਼ੀਤਲਾ ਮਾਤਾ ਮੰਦਰ ’ਚ ਮੇਲਾ ਭਰਿਆ