ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਕਦਮ ਚੁੱਕਦਿਆਂ ਅੱਜ ਪਾਰਟੀ ਦੇ 15 ਜ਼ਿਲ੍ਹਾ ਪ੍ਰਧਾਨਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਹ ਜਾਣਕਾਰੀ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਹੈ। ਇਸ ਸੂਚੀ ਮੁਤਾਬਕ ਬਰਨਾਲਾ ਤੋਂ ਬਾਬਾ ਟੇਕ ਸਿੰਘ, ਸੰਗਰੂਰ ਤੋਂ ਤੇਜਿੰਦਰ ਸਿੰਘ ਸੰਘੇੜੀ, ਮਾਲੇਰਕੋਟਲਾ ਤੋਂ ਤਰਲੋਚਨ ਸਿੰਘ ਧਲੇਰ, ਬਠਿੰਡਾ (ਰੂਰਲ) ਤੋਂ ਬਲਕਾਰ ਸਿੰਘ ਗੋਨਿਆਣਾ, ਮਾਨਸਾ ਤੋਂ ਗੁਰਮੇਲ ਸਿੰਘ, ਮੁਕਤਸਰ ਤੋਂ ਪ੍ਰੀਤ ਇੰਦਰ ਸਿੰਘ, ਫਤਿਹਗੜ੍ਹ ਸਾਹਿਬ ਤੋਂ ਸ਼ਰਨਜੀਤ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਹੁਸ਼ਿਆਰਪੁਰ ਤੋਂ ਲਖਵਿੰਦਰ ਸਿੰਘ ਲਾਲ, ਖੰਨਾ ਤੋਂ ਜਰਨੈਲ ਸਿੰਘ ਬੋਂਦਲੀ, ਨਵਾਂਸ਼ਹਿਰ ਤੋਂ ਸੁਖਦੀਪ ਸਿੰਘ ਸ਼ੁਕਰ, ਮੋਗਾ ਤੋਂ ਅਮਰਜੀਤ ਸਿੰਘ ਲੰਢਾਕੇ, ਲੁਧਿਆਣਾ (ਅਰਬਨ) ਤੋਂ ਭੁਪਿੰਦਰ ਸਿੰਘ ਭਿੰਦਾ, ਕਪੂਰਥਲਾ ਤੋਂ ਸਰਵਨ ਸਿੰਘ ਖੁੱਲਰ, ਫਿਰੋਜ਼ਪੁਰ ਤੋਂ ਚਮਕੌਰ ਸਿੰਘ ਟਿੱਬੀ, ਫਰੀਦਕੋਟ (ਅਰਬਨ) ਤੋਂ ਸਤੀਸ਼ ਕੁਮਾਰ ਗਰੋਵਰ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
NIA ਨੇ ਪੰਜਾਬ ਪੁਲਿਸ ਨੂੰ ਭੇਜਿਆ ਇਨਪੁਟ, ਪੰਜਾਬੀ ਕਲਾਕਾਰਾਂ 'ਤੇ ਹੋ ਸਕਦਾ ਹੈ ਹਮਲਾ, ਚੰਡੀਗੜ੍ਹ ਵਿੱਚ ਏਪੀ ਢਿੱਲੋਂ ਦੇ ਸ਼ੋਅ ਦੀ ਵਧਾਈ ਸੁਰੱਖਿਆ
ਰਾਮ ਰਹੀਮ ਨੂੰ ਹਾਈ ਕੋਰਟ ਵਲੋਂ ਵੱਡਾ ਝਟਕਾ
ਪਟਿਆਲਾ ’ਚ ਟੈਂਕੀ ’ਤੇ ਚੜਿਆ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਸੁਖਵਿੰਦਰ ਪਾਲ ਸਿੰਘ , AAP ਉਮੀਦਵਾਰ ਤੇ ਪੁਲਿਸ ’ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ