ਆਈ-ਡ੍ਰੌਪ ਪਾਉਂਦੇ ਹੀ... ਤੁਰੰਤ ਹੱਟ ਜਾਣਗੀਆਂ ਐਨਕਾਂ, ਫਿਰ ਵੀ ਸੰਤੁਸ਼ਟ ਕਿਉਂ ਨਹੀਂ ਡਾਕਟਰ? ਕਾਰਨ ਵੀ ਜਾਣੋ
ਦਿਲਜੀਤ ਦਾ ਕੰਸਰਟ ਦੇਖਣ ਲਈ ਦੀਵਾਨੇ ਹੋਏ ਫੈਨਜ਼, 2 ਮਿੰਟ 'ਚ ਵਿਕੀਆਂ ਟਿਕਟਾਂ
ਭਰਾ ਨੇ ਤਵਾ ਮਾਰ ਕੇ ਕੀਤਾ ਭਰਾ ਦਾ ਕਤਲ
ਮਣੀਪੁਰ 'ਚ ਵਿਦਿਆਰਥੀਆਂ ਤੇ ਪੁਲਸ ਵਿਚਾਲੇ ਝੜਪ ਤੋਂ ਬਾਅਦ ਸਥਿਤੀ ਤਣਾਅਪੂਰਨ ਪਰ ਕਾਬੂ 'ਚ
Thu, September 12, 2024
San Francisco
ਅੱਜ ਸਵੇਰੇ ਤੋਂ ਲਗਾਤਾਰ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ OTT 2' ਦੇ ਜੇਤੂ ਐਲਵਿਸ਼ ਯਾਦਵ ਨੂੰ ਲੈ ਕੇ ਖ਼ਬਰਾਂ ਆ ਰਹੀਆਂ ਨੇ ਕਿ ਨੋਇਡਾ 'ਚ ਉਸ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਐਲਵਿਸ਼ 'ਤੇ ਕਲੱਬਾਂ ਤੇ ਪਾਰਟੀਆਂ 'ਚ ਸੱਪਾਂ ਦੇ ਡੰਗ ਮਰਵਾਉਣ ਅਤੇ ਵਿਦੇਸ਼ੀ ਕੁੜੀਆਂ ਦੀ ਸਪਲਾਈ ਸਣੇ ਕਈ ਗੰਭੀਰ ਦੋਸ਼ ਵੀ ਲੱਗੇ ਹਨ। ਇਹ ਸਭ ਵੇਖਦਿਆਂ ਐਲਵਿਸ਼ ਨੇ ਪੂਰਾ ਮਾਮਲਾ ਜਨਤਕ ਕਰ ਦਿੱਤਾ। ਦਰਅਸਲ, ਹਾਲ ਹੀ 'ਚ ਐਲਵਿਸ਼ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਆਖ ਰਿਹਾ ਹੈ ਕਿ - ਮੈਂ ਸਵੇਰੇ ਉੱਠਿਆ ਤਾਂ ਵੇਖਿਆ ਕਿ ਮੀਡੀਆ 'ਚ ਮੇਰੇ ਖ਼ਿਲਾਫ਼ ਲਗਾਤਾਰ ਖ਼ਬਰਾਂ ਆ ਰਹੀਆਂ ਹਨ ਕਿ ਐਲਵਿਸ਼ ਯਾਦਵ ਨਸ਼ੀਲੇ ਪਦਾਰਥਾਂ ਸਣੇ ਗ੍ਰਿਫ਼ਤਾਰ ਹੋ ਗਿਆ ਹੈ। ਮੇਰੇ 'ਤੇ ਲੱਗੇ ਸਾਰੇ ਦੋਸ਼ ਬੇਬੁਨਿਆਦ ਹਨ, ਮੈਂ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਾ ਹਾਂ। ਮੈਂ ਯੂਪੀ ਪੁਲਸ ਨਾਲ ਪੂਰਾ ਸਹਿਯੋਗ ਕਰਨ ਲਈ ਤਿਆਰ ਹਾਂ। ਮੈਂ ਮਾਣਯੋਗ ਮੁੱਖ ਮੰਤਰੀ ਆਦਿਤਿਆ ਨਾਥ ਯੋਗੀ ਜੀ ਅਤੇ ਯੂਪੀ ਪੁਲਸ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਮੇਰੇ ਖਿਲਾਫ਼ ਕੋਈ ਵੀ ਠੋਸ ਸਬੂਤ ਮਿਲਦਾ ਹੈ ਤਾਂ ਮੈਂ ਇਸ ਦੀ ਜਿੰਮੇਦਾਰੀ ਲੈਣ ਨੂੰ ਤਿਆਰ ਹਾਂ। ਮੈਂ ਮੀਡੀਆ ਨੂੰ ਅਪੀਲ ਕਰਦਾ ਹਾਂ ਕਿ ਬਿਨਾਂ ਸਬੂਤਾਂ ਦੇ ਮੇਰੇ ਨਾਂ ਨਾਲ ਕੁਝ ਵੀ ਨਾ ਲਿਖਿਆ ਜਾਵੇ, ਮੇਰਾ ਨਾਮ ਨਾ ਖ਼ਰਾਬ ਕੀਤਾ ਜਾਵੇ।
ਦੱਸ ਦਈਏ ਕਿ PFA ਦੀ ਟੀਮ ਨੇ ਨੋਇਡਾ ਦੇ ਸੈਕਟਰ 49 'ਚ ਇਕ ਪਾਰਟੀ 'ਤੇ ਛਾਪਾ ਮਾਰ ਕੇ ਕੋਬਰਾ ਸੱਪ ਅਤੇ ਸੱਪ ਦਾ ਜ਼ਹਿਰ ਵੀ ਬਰਾਮਦ ਕੀਤਾ ਹੈ। ਇਸ ਪਾਰਟੀ ਦੇ 5 ਹੋਰ ਲੋਕਾਂ ਨੂੰ ਵੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। FIR 'ਚ ਐਲਵਿਸ਼ ਯਾਦਵ ਨੂੰ ਇਸ ਗੈਂਗ ਦਾ ਮੁੱਖੀ ਦੱਸਿਆ ਗਿਆ ਹੈ। ਐਲਵੀਸ਼ ਯਾਦਵ 'ਤੇ ਨੋਇਡਾ ਅਤੇ ਐੱਨ. ਸੀ. ਆਰ. 'ਚ ਹਾਈ ਪ੍ਰੋਫਾਈਲ ਸੱਪ ਬਾਈਟ ਪਾਰਟੀਆਂ ਆਯੋਜਿਤ ਕਰਨ ਦਾ ਦੋਸ਼ ਹੈ।