Chandrayaan-3 ਨੇ ਪਟਿਆਲਾ ਦੇ ਪਿੰਡ ਮਗਰ ਸਾਹਿਬ ਦੇ ਕਮਲਦੀਪ ਸ਼ਰਮਾ ਨੂੰ ਦਿੱਤੀ ਨਵੀਂ ਪਛਾਣ...
![](/public/uploads/files/25_08_2023-25aug2023_pj_ptl_9269.jpg)
‘‘ਮੰਜਿਲ ਮਿਲੇਗੀ, ਭਟਕ ਕਰ ਹੀ ਸੀ, ਗੁੰਮਰਾਹ ਤੋ ਵੋ ਹੈ, ਜੋ ਘਰ ਸੇ ਨਿਕਲਾ ਹੀ ਨਹੀਂ’’। ਇਹ ਸਤਰਾਂ ਪਟਿਆਲਾ ਦੇ ਪਿੰਡ ਮਗਰ ਸਾਹਿਬ ਦੇ ਕਮਲਦੀਪ ਸ਼ਰਮਾ ’ਤੇ ਸਟੀਕ ਬੈਠਦੀਆਂ ਹਨ। ਜਿਸ ਨੇ ਚੰਨ ’ਤੇ ਪੁੱਜਣ ਵਾਲੇ ਚੰਦਰਯਾਨ 3 ਪ੍ਰਾਜੈਕਟ ਵਿਚ ਐਲਵੀਐਮ 3 ਰੋਕੇਟ ਵਿਚ ਬਤੌਰ ਕੁਆਲਟੀ ਇਸੰਪੈਕਸ਼ਨ ਟੀਮ ਵਿਚ ਅਹਿਮ ਭੂਮਿਕਾ ਨਿਭਾਈ ਹੈ।
ਕਮਲਦੀਪ ਦੇ ਭਰਾ ਪੁਨੀਤ ਨੇ ਦੱਸਿਆ ਕਿ ਈਸਰੋ ਵਿਚ ਜਾਂਦਿਆਂ ਹੀ ਉਸਨੂੰ ਚੰਦ੍ਰਿਆਨ 3 ਪ੍ਰਾਜੈਕਟ ਮਿਲਿਆ। ਜਿਸ ਤਹਿਤ ਪਹਿਲਾਂ ਇਕ ਸਾਲ ਦੀ ਸਿਖਲਾਈ ਦਿੱਤੀ ਗਈ। ਸਿਖਲਾਈ ਪੂਰੀ ਹੋਣ ਤੋਂ ਬਾਅਦ ਕਮਲਦੀਪ ਨੂੰ ਇਸ ਪ੍ਰਾਜੈਕਟ ਦਾ ਹਿੱਸਾ ਬਣਾਇਆ ਗਿਆ। ਕਮਲਦੀਪ ਸ਼ਰਮਾ ਦੀ ਇਸ ਪ੍ਰਾਪਤੀ ’ਤੇ ਜਿਥੇ ਪਿੰਡ ਮਗਰ ਸਾਹਿਬ ਵਿਚ ਖੁਸ਼ੀ ਦਾ ਮਾਹੌਲ ਹੈ ਉਥੇ ਹੀ ਪਰਿਵਾਰ ਖੁਸ਼ੀ ’ਚ ਖੀਵਾ ਹੋ ਉੱਠਿਆ ਹੈ। ਕਮਲਦੀਪ ਦੇ ਪਿਤਾ ਪੁਸ਼ਪ ਨਾਭ ਤੇ ਤਾਇਆ ਪਦਮ ਨਾਭ ਨੇ ਇਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ, ਪ੍ਰਮਾਤਮਾ ਦਾ ਸ਼ੁਕਰ ਅਦਾ ਕੀਤਾ ਹੈ।
10 ਸਾਲਾਂ ਬੱਚੇ 'ਤੇ ਤਸ਼ੱਦਦ ਮਾਮਲੇ 'ਚ ਵੱਡਾ ਖੁਲਾਸਾ, ਬੱਚੇ ਦੇ ਅਸਲੀ ਪਿਤਾ ਨੇ ਹੀ 3.50 ਲੱਖ ਰੁਪਏ 'ਚ ਵੇਚਿਆ ਸੀ 'ਮਾਸੂਮ'
ਕੈਂਸਰ ਤੇ ਗੰਭੀਰ ਬਿਮਾਰੀਆਂ ਦੀਆਂ ਇਹ ਦਵਾਈਆਂ ਹੋਣਗੀਆਂ ਸਸਤੀਆਂ, ਬਜਟ 'ਚ ਹੋਇਆ ਵੱਡਾ ਐਲਾਨ
ਦਿੱਲੀ 'ਚ ਪੋਲਿੰਗ ਬੂਥ 'ਤੇ ਲੱਗੀਆਂ ਵੋਟਰਾਂ ਦੀਆਂ ਕਤਾਰਾਂ, ਸਵੇਰੇ 9 ਵਜੇ ਤੱਕ ਹੋਈ 8.10 ਫੀਸਦੀ ਵੋਟਿੰਗ