ਜੰਮਦੇ ਬੱਚੇ ਨੂੰ ਕਿਉਂ ਹੋ ਜਾਂਦਾ ਪੀਲੀਆ? ਜਾਣ ਲਓ ਇਹ ਕਿੰਨਾ ਖਤਰਨਾਕ
ਨਵਜੰਮੇ ਬੱਚਿਆਂ ਨੂੰ ਕਿਉਂ ਹੁੰਦਾ ਪੀਲੀਆ?
ਨਵਜੰਮੇ ਬੱਚਿਆਂ ਵਿੱਚ ਪੀਲੀਆ ਦੇ ਲੱਛਣ
ਚਮੜੀ ਅਤੇ ਅੱਖਾਂ ਦਾ ਪੀਲਾ ਹੋਣਾ।
ਭਾਰ ਘੱਟ ਹੋਣਾ
ਥਕਾਵਟ ਅਤੇ ਕਮਜ਼ੋਰੀ
ਭੁੱਖ ਨਾ ਲੱਗਣਾ
ਨਵਜੰਮੇ ਬੱਚਿਆਂ ਵਿੱਚ ਪੀਲੀਆ ਖ਼ਤਰਨਾਕ ਕਿਉਂ ਹੈ?
ਨਵਜੰਮੇ ਬੱਚਿਆਂ ਵਿੱਚ ਪੀਲੀਆ ਹੋਣ ਦਾ ਖ਼ਤਰਾ ਉਦੋਂ ਵੱਧ ਜਾਂਦਾ ਹੈ, ਜੇਕਰ ਇਸ ਦਾ ਇਲਾਜ ਨਾ ਕੀਤਾ ਜਾਵੇ। ਪੀਲੀਆ ਦੇ ਗੰਭੀਰ ਮਾਮਲਿਆਂ ਵਿੱਚ ਬੱਚੇ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੇਰਨੀਕਟਰਸ ਦਾ ਖ਼ਤਰਾ ਹੁੰਦਾ ਹੈ, ਜੋ ਕਿ ਇੱਕ ਗੰਭੀਰ ਸਮੱਸਿਆ ਹੈ। ਜਿਸ ਵਿੱਚ ਬਿਲੀਰੂਬਿਨ ਦਾ ਹਾਈ ਲੈਵਲ ਦਿਮਾਗ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਇਸ ਤੋਂ ਇਲਾਵਾ, ਪੀਲੀਆ ਦੇ ਗੰਭੀਰ ਮਾਮਲਿਆਂ ਵਿੱਚ ਬੱਚੇ ਨੂੰ ਸੁਣਨ ਦੀ ਸਮੱਸਿਆ ਹੋ ਸਕਦੀ ਹੈ। ਬੱਚੇ ਦਾ ਵਿਕਾਸ ਵੀ ਹੌਲੀ ਹੋ ਸਕਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਪੀਲੀਆ 1-2 ਹਫ਼ਤਿਆਂ ਦੇ ਅੰਦਰ-ਅੰਦਰ ਆਪਣੇ ਆਪ ਠੀਕ ਹੋ ਜਾਂਦਾ ਹੈ। ਪਰ ਕੁਝ ਸਥਿਤੀਆਂ ਵਿੱਚ ਇਹ ਗੰਭੀਰ ਹੋ ਸਕਦਾ ਹੈ। ਸਰੀਰ ਵਿੱਚ ਬਿਲੀਰੂਬਿਨ ਦੇ ਵਧੇ ਹੋਏ ਪੱਧਰ ਕਾਰਨ ਬੱਚਿਆਂ ਦੇ ਦਿਮਾਗ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਉਨ੍ਹਾਂ ਦਾ ਮਾਨਸਿਕ ਵਿਕਾਸ ਰੁਕ ਜਾਂਦਾ ਹੈ।
ਬੱਚਿਆਂ ਨੂੰ ਪੀਲੀਆ ਤੋਂ ਕਿਵੇਂ ਬਚਾ ਸਕਦੇ
ਨਵਜੰਮੇ ਬੱਚਿਆਂ ਵਿੱਚ ਪੀਲੀਆ ਦਾ ਇਲਾਜ ਆਮ ਤੌਰ 'ਤੇ ਫੋਟੋਥੈਰੇਪੀ ਨਾਲ ਕੀਤਾ ਜਾਂਦਾ ਹੈ। ਇਸ ਇਲਾਜ ਵਿੱਚ ਬੱਚੇ ਨੂੰ ਇੱਕ ਖਾਸ ਕਿਸਮ ਦੀ ਰੋਸ਼ਨੀ ਹੇਠ ਰੱਖਿਆ ਜਾਂਦਾ ਹੈ, ਜੋ ਬਿਲੀਰੂਬਿਨ ਨੂੰ ਤੋੜਨ ਵਿੱਚ ਮਦਦ ਕਰਦੀ ਹੈ। ਇਸ ਤੋਂ ਇਲਾਵਾ, ਬੱਚੇ ਨੂੰ ਨਿਯਮਿਤ ਤੌਰ 'ਤੇ ਮਾਂ ਦਾ ਦੁੱਧ ਪਿਲਾਉਣਾ ਅਤੇ ਉਸ ਦੀ ਚਮੜੀ ਦੀ ਦੇਖਭਾਲ ਕਰਨਾ ਵੀ ਉਸ ਨੂੰ ਇਸ ਬਿਮਾਰੀ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ।
ਪਟਿਆਲਾ ਸ਼ਹਿਰ ਵਿੱਚ ਡੇਂਗੂ ਦੇ ਵਧ ਰਹੇ ਮਾਮਲਿਆਂ 'ਤੇ ਕਾਬੂ ਪਾਉਣ ਲਈ ਨਗਰ ਨਿਗਮ ਵੱਲੋਂ ਵੱਡੇ ਪੱਧਰ 'ਤੇ ਫੌਗਿੰਗ ਮੁਹਿੰਮ ਸ਼ੁਰੂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਸ ਮੁਹਿੰਮ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਸ਼੍ਰੀ ਪਰਮਜੀਤ ਸਿੰਘ, ਆਈ ਏ ਐਸ ਦੀ ਨਿਗਰਾਨੀ ਹੇਠ ਪੂਰੇ ਜ਼ੋਰ ਸ਼ੋਰ ਨਾਲ ਚਲਾਈ ਜਾ ਰਹੀ ਹੈ।
ਨਵ ਕੌਰ, ਜਿਸਦਾ ਪੂਰਾ ਨਾਮ ਨਵਦੀਪ ਕੌਰ ਹੈ, ਨੇ ਵੈਸਟਰਨ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਲੋਕਲ ਗਵਰਨਮੈਂਟ ਸਿਟੀ ਆਫ਼ ਸਵਾਨ ਦੀ ਕੌਂਸਲ ਚੋਣ ਵਿੱਚ ਇਤਿਹਾਸ ਰਚ ਦਿੱਤਾ ਹੈ। ਉਹ ਇਸ ਸਿਟੀ ਦੀ ਪਹਿਲੀ ਭਾਰਤੀ ਮੂਲ ਦੀ ਅਤੇ ਪਹਿਲੀ ਪੰਜਾਬਣ ਮਹਿਲਾ ਹੈ ਜਿਸਨੇ ਕੌਂਸਲ ਚੋਣ ਵਿੱਚ ਜਿੱਤ ਪ੍ਰਾਪਤ ਕੀਤੀ ਹੈ
ਲੁਧਿਆਣਾ ਦੇ ਧਾਂਧਰਾ ਰੋਡ ਦੇ ਸਥਿਤ ਤੇਰਾ ਨਗਰ ਇਲਾਕੇ ਵਿੱਚ ਸੋਮਵਾਰ ਦੇਰ ਰਾਤ ਇੱਕ ਘਰ 'ਤੇ ਕੁਝ ਨੌਜਵਾਨਾਂ ਨੇ ਹਮਲਾ ਕੀਤਾ। ਇਸ ਹਮਲੇ ਵਿੱਚ ਪੱਥਰਬਾਜ਼ੀ ਅਤੇ ਤੇਜ਼ਧਾਰ ਹਥਿਆਰ ਸ਼ਾਮਲ ਸਨ, ਜਿਸ ਵਿੱਚ...