ਜਲੰਧਰ - ਜਲੰਧਰ ਵਿਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ ਵਿਚ ਰੋਡ ਸ਼ੋਅ ਕਰਨਗੇ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਚ ਚਲਾਏ ਜਾ ਰਹੇ ਮਿਸ਼ਨ 13-0 ਦੇ ਤਹਿਤ ਇਹ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ। ਜਲੰਧਰ ਦੇ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਹੁਸ਼ਿਆਰਪੁਰ ਵਿਚ ਵੀ ਰੋਡ ਸ਼ੋਅ ਕੱਢਣਗੇ। ਜਲੰਧਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਪਵਨ ਕੁਮਾਰ ਟੀਨੂੰ ਅਤੇ ਹੁਸ਼ਿਆਰਪੁਰ ਵਿਚ ਰਾਜ ਕੁਮਾਰ ਚੱਬੇਵਾਲ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਵਾਲੇ ਹਨ।
ਮਿਲੀ ਜਾਣਕਾਰੀ ਮੁਤਾਬਕ ਭਗਵੰਤ ਮਾਨ ਜਲੰਧਰ ਦੇ ਕਸਬਾ ਕਰਤਾਰਪੁਰ ਵਿਚ ਇਹ ਰੋਡ ਸ਼ੋਅ ਕਰਨਗੇ। ਇਸ ਤੋਂ ਪਹਿਲਾਂ ਮਾਨ ਹੁਸ਼ਿਆਰਪੁਰ ਵਿਚੋਂ ਹੋ ਕੇ ਜਲੰਧਰ ਪਹੁੰਚਣਗੇ। ਕਰਤਾਰਪੁਰ ਦੇ ਸ਼ਹੀਦ ਭਗਤ ਸਿੰਘ ਚੌਂਕ ਦੀ ਫਰਨੀਚਰ ਮਾਰਕਿਟ ਦੇ ਕੋਲ ਇਹ ਰੋਡ ਸ਼ੋਅ ਕਰੀਬ 6 ਵਜੇ ਸ਼ੁਰੂ ਕੀਤਾ ਜਾਵੇਗਾ ਅਤੇ ਕਰਤਾਰਪੁਰ ਸਿਟੀ ਵਿਚ ਵੀ ਖ਼ਤਮ ਕਰ ਦਿੱਤਾ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਸਾਰੇ ਪ੍ਰੋਗਰਾਮ ਨੂੰ ਲੈ ਕੇ ਜਲੰਧਰ ਸਿਟੀ ਪੁਲਸ ਨੇ ਸੁਰੱਖਿਆ ਵਧਾ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ ਵਾਲੇ ਰੂਟ ਦੇ ਚੱਪੇ-ਚੱਪੇ 'ਤੇ ਪੁਲਸ ਨਜ਼ਰ ਰੱਖ ਰਹੀ ਹੈ।
ਆਈ-ਡ੍ਰੌਪ ਪਾਉਂਦੇ ਹੀ... ਤੁਰੰਤ ਹੱਟ ਜਾਣਗੀਆਂ ਐਨਕਾਂ, ਫਿਰ ਵੀ ਸੰਤੁਸ਼ਟ ਕਿਉਂ ਨਹੀਂ ਡਾਕਟਰ? ਕਾਰਨ ਵੀ ਜਾਣੋ
ਦਿਲਜੀਤ ਦਾ ਕੰਸਰਟ ਦੇਖਣ ਲਈ ਦੀਵਾਨੇ ਹੋਏ ਫੈਨਜ਼, 2 ਮਿੰਟ 'ਚ ਵਿਕੀਆਂ ਟਿਕਟਾਂ
ਭਰਾ ਨੇ ਤਵਾ ਮਾਰ ਕੇ ਕੀਤਾ ਭਰਾ ਦਾ ਕਤਲ