ਪਟਿਆਲਾ/ਸਨੌਰ - ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ ਲੱਗਾ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਦਵਿੰਦਰ ਪਾਲ ਲਾਲੀ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਦਵਿੰਦਰ ਪਾਲ ਲਾਲੀ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਅਤੇ ਮਹਾਰਾਣੀ ਪ੍ਰਨੀਤ ਕੌਰ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਹੋਰ ਮਜਬੂਤ ਹੋ ਗਈ ਹੈ।
ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਦੀ ਰਸਮ ਸੰਜੀਵ ਸ਼ਰਮਾ ਬਿੱਟੂ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਬੀਜੇਪੀ ਅਤੇ ਸਾਬਕਾ ਮੇਅਰ ਨੇ ਕੀਤੀ। ਇਸ ਮੌਕੇ ਗੁਰਧੀਆਨ ਲਚਕਾਣੀ ਮੰਡਲ ਪ੍ਰਧਾਨ, ਅਨੁਜ ਖੋਸਲਾ ਮਜੂਦ ਸਨ। ਇਸ ਦੌਰਾਨ ਸੰਜੀਵ ਸ਼ਰਮਾ ਬਿੱਟੂ ਨੇ ਗੱਲਬਾਤ ਕਰਦੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਅਤੇ ਪੰਜਾਬ ਦੇ ਲੋਕਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਲਈ ਪੂਰੇ ਉਤਸਾਹਿਤ ਹਨ।
10 ਸਾਲਾਂ ਬੱਚੇ 'ਤੇ ਤਸ਼ੱਦਦ ਮਾਮਲੇ 'ਚ ਵੱਡਾ ਖੁਲਾਸਾ, ਬੱਚੇ ਦੇ ਅਸਲੀ ਪਿਤਾ ਨੇ ਹੀ 3.50 ਲੱਖ ਰੁਪਏ 'ਚ ਵੇਚਿਆ ਸੀ 'ਮਾਸੂਮ'
ਕੈਂਸਰ ਤੇ ਗੰਭੀਰ ਬਿਮਾਰੀਆਂ ਦੀਆਂ ਇਹ ਦਵਾਈਆਂ ਹੋਣਗੀਆਂ ਸਸਤੀਆਂ, ਬਜਟ 'ਚ ਹੋਇਆ ਵੱਡਾ ਐਲਾਨ
ਦਿੱਲੀ 'ਚ ਪੋਲਿੰਗ ਬੂਥ 'ਤੇ ਲੱਗੀਆਂ ਵੋਟਰਾਂ ਦੀਆਂ ਕਤਾਰਾਂ, ਸਵੇਰੇ 9 ਵਜੇ ਤੱਕ ਹੋਈ 8.10 ਫੀਸਦੀ ਵੋਟਿੰਗ