Diljit Dosanjh Chandigarh Concert Controversy : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਚੰਡੀਗੜ੍ਹ ’ਚ ਕੀਤਾ ਗਿਆ ਕੰਸਰਟ ਲਗਾਤਾਰ ਵਿਵਾਦਾਂ ’ਚ ਚੱਲ ਰਿਹਾ ਹੈ। ਹੁਣ ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਜਵਾਬ ਵੀ ਦਾਖਲ ਕੀਤਾ ਹੈ। ਦਰਅਸਲ ਹਾਈਕੋਰਟ ’ਚ ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਚੰਡੀਗੜ੍ਹ ’ਚ ਹੋਏ ਸ਼ੋਅ ਨੂੰ ਲੈ ਕੇ ਕਿਹਾ ਕਿ ਰਾਤ ਸਮੇਂ ਆਵਾਜ਼ ਪ੍ਰਦੂਸ਼ਣ ਦੇ ਨਿਰਧਾਰਤ ਮਾਪਦੰਡਾਂ ਦੀ ਉਲੰਘਣਾ ਕੀਤੀ ਗਈ। ਜਿਸ ਦੇ ਚੱਲਦੇ ਉਨ੍ਹਾਂ ਨੇ ਸ਼ੋਅ ਦੇ ਪ੍ਰਬੰਧਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੂਰੇ ਸ਼ੋਅ ਦਰਮਿਆਨ ਆਵਾਜ਼ 75 ਡੇਸਿਬਲ ਤੋਂ ਜਿਆਦਾ ਰਹੀ ਹੈ। ਦੂਜੇ ਪਾਸੇ ਇਸ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਰਿਕਾਰਡ ਸਬੰਧੀ ਜਾਣਕਾਰੀ ਲੈਂਦੇ ਹੋਏ ਸੁਣਵਾਈ ਨੂੰ ਜਨਵਰੀ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਉੱਥੇ ਹੀ ਦੂਜੇ ਪਾਸੇ ਪੰਜਾਬ ਗਾਇਕ ਨੇ ਬੀਤੇ ਦਿਨ ਸੋਸ਼ਲ ਮੀਡੀਆ ਐਕਸ ’ਤੇ ਭਾਰਤ ’ਚ ਸ਼ੋਅ ਨਾ ਕਰਨ ਵਾਲੇ ਬਿਆਨ ’ਤੇ ਸਪਸ਼ਟੀਕਰਨ ਨੂੰ ਲੈ ਕੇ ਕਿਹਾ ਸੀ ਕਿ ਉਨ੍ਹਾਂ ਦੀਆਂ ਟਿੱਪਣੀਆਂ ਪੂਰੀ ਤਰ੍ਹਾਂ ਚੰਡੀਗੜ੍ਹ ਦੇ ਸਮਾਗਮ ਵਾਲੀ ਥਾਂ ਦੇ ਮੁੱਦਿਆਂ ਬਾਰੇ ਸਨ। ਸਪੱਸ਼ਟੀਕਰਨ ਜਾਰੀ ਕਰਦੇ ਹੋਏ ਦਿਲਜੀਤ ਨੇ ਆਪਣੀ ਨਵੀਂ ਪੋਸਟ 'ਚ ਲਿਖਿਆ, 'ਨਹੀਂ। ਮੈਂ ਕਿਹਾ ਸੀ ਕਿ ਚੰਡੀਗੜ੍ਹ (ਸੀ.ਐਚ.ਡੀ.) ਵਿੱਚ ਸਮਾਗਮ ਦੇ ਸਥਾਨ ਨੂੰ ਲੈ ਕੇ ਸਮੱਸਿਆ ਹੈ। ਇਸ ਲਈ ਜਦੋਂ ਤੱਕ ਮੈਨੂੰ ਸਹੀ ਥਾਂ ਨਹੀਂ ਮਿਲ ਜਾਂਦੀ, ਮੈਂ ਚੰਡੀਗੜ੍ਹ ਵਿੱਚ ਅਗਲੇ ਸ਼ੋਅ ਦੀ ਯੋਜਨਾ ਨਹੀਂ ਬਣਾਵਾਂਗਾ। ਇਹ ਸਭ ਕੁਝ ਹੈ।' ਹਾਲਾਂਕਿ ਬਾਅਦ ’ਚ ਉਨ੍ਹਾਂ ਨੇ ਇਹ ਵਾਲੀ ਪੋਸਟ ਵੀ ਡਿਲੀਟ ਕਰ ਦਿੱਤੀ। ਕਾਬਿਲਗੌਰ ਹੈ ਕਿ ਜਿੱਥੇ ਪੰਜਾਬੀ ਗਾਇਕਾਂ ਨੇ ਚੰਡੀਗੜ੍ਹ ’ਚ ਸ਼ੋਅ ਕਰਨ ਤੋਂ ਤੌਬਾ ਕਰ ਲਈ ਹੈ ਉੱਥੇ ਹੀ ਹੁਣ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਸ਼ੋਅ ਦੀ ਥਾਂ ਨੂੰ ਬਦਲ ਦਿੱਤਾ ਗਿਆ ਹੈ। ਜੀ ਹਾਂ ਗਾਇਕ ਏਪੀ ਢਿੱਲੋਂ ਦਾ ਸ਼ੋਅ ਸੈਕਟਰ 34 ਤੋਂ ਸੈਕਟਰ 25 ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਢਿੱਲੋਂ ਦਾ ਸ਼ੋਅ ਚੰਡੀਗੜ੍ਹ ਵਿੱਚ 21 ਦਸੰਬਰ ਨੂੰ ਹੋਣਾ ਹੈ।
NIA ਨੇ ਪੰਜਾਬ ਪੁਲਿਸ ਨੂੰ ਭੇਜਿਆ ਇਨਪੁਟ, ਪੰਜਾਬੀ ਕਲਾਕਾਰਾਂ 'ਤੇ ਹੋ ਸਕਦਾ ਹੈ ਹਮਲਾ, ਚੰਡੀਗੜ੍ਹ ਵਿੱਚ ਏਪੀ ਢਿੱਲੋਂ ਦੇ ਸ਼ੋਅ ਦੀ ਵਧਾਈ ਸੁਰੱਖਿਆ
ਰਾਮ ਰਹੀਮ ਨੂੰ ਹਾਈ ਕੋਰਟ ਵਲੋਂ ਵੱਡਾ ਝਟਕਾ
ਪਟਿਆਲਾ ’ਚ ਟੈਂਕੀ ’ਤੇ ਚੜਿਆ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਸੁਖਵਿੰਦਰ ਪਾਲ ਸਿੰਘ , AAP ਉਮੀਦਵਾਰ ਤੇ ਪੁਲਿਸ ’ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ