ਸੱਟ ਕਾਰਨ Shreyas Iyer ਨੂੰ ਸਤਾਉਣ ਲੱਗਿਆ ਕਰੀਅਰ ਦਾ ਡਰ...
ਪਿੱਠ ਦੀ ਸੱਟ ਤੋਂ ਪੀੜਤ ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਦਾ ਦਰਦ ਅਕਸਰ ਅਸਹਿ ਹੋ ਜਾਂਦਾ ਸੀ ਅਤੇ ਜਦੋਂ ਦਰਦ ਘੱਟ ਨਹੀਂ ਹੁੰਦਾ ਸੀ ਤਾਂ ਉਹ ਆਪਣੇ ਕਰੀਅਰ ਦੀ ਚਿੰਤਾ ਕਰਦੇ ਸਨ। ਆਪ੍ਰੇਸ਼ਨ ਤੋਂ ਪਹਿਲਾਂ ਸ਼੍ਰੇਅਸ ਦਰਦ ਨਾਲ ਇੰਨਾ ਪਰੇਸ਼ਾਨ ਰਹਿੰਦਾ ਸੀ ਕਿ ਉਹ ਖੁਦ ਵੀ ਨਹੀਂ ਸਮਝ ਸਕਦਾ ਸੀ ਕਿ ਉਹ ਕਿਸ ਦੌਰ 'ਚੋਂ ਲੰਘ ਰਿਹਾ ਹੈ। ਇਸ 28 ਸਾਲਾ ਬੱਲੇਬਾਜ਼ ਨੇ ਹੁਣ ਸੱਟ ਤੋਂ ਉਭਰ ਕੇ ਏਸ਼ੀਆ ਕੱਪ ਲਈ ਭਾਰਤੀ ਟੀਮ 'ਚ ਵਾਪਸੀ ਕੀਤੀ ਹੈ।
ਸੱਟ ਦੇ ਦਿਨਾਂ ਦੌਰਾਨ ਆਪਣੇ ਸੰਘਰਸ਼ ਨੂੰ ਯਾਦ ਕਰਦਿਆਂ ਸ਼੍ਰੇਅਸ ਅਈਅਰ ਨੇ ਬੀਸੀਸੀਆਈ ਨੂੰ ਕਿਹਾ, 'ਇਹ ਅਸਲ ਵਿਚ ਸਲਿੱਪ ਡਿਸਕ ਸੀ ਜੋ ਮੇਰੀਆਂ ਨਸਾਂ ਨੂੰ ਦਬਾ ਰਹੀ ਸੀ ਅਤੇ ਦਰਦ ਪੈਰ ਦੀ ਛੋਟੀ ਉਂਗਲੀ ਤੱਕ ਜਾ ਰਿਹਾ ਸੀ। ਇਹ ਨਾ ਸਹਿਣ ਵਾਲਾ ਦਰਦ ਸੀ ਅਤੇ ਮੈਂ ਸਮਝ ਨਹੀਂ ਸਕਦਾ ਸੀ ਕਿ ਮੈਂ ਕਿਸ ਦੌਰ ਵਿੱਚੋਂ ਲੰਘ ਰਿਹਾ ਸੀ। ਮੈਂ ਉਸ ਮੁਕਾਮ 'ਤੇ ਪਹੁੰਚ ਗਿਆ ਸੀ ਜਿੱਥੇ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਆਪਰੇਸ਼ਨ ਕਰਵਾਉਣਾ ਪਵੇਗਾ। ਫਿਜ਼ੀਓ ਅਤੇ ਮਾਹਿਰਾਂ ਨੇ ਮੈਨੂੰ ਦੱਸਿਆ ਕਿ ਆਪਰੇਸ਼ਨ ਕਰਵਾਉਣਾ ਬਹੁਤ ਜ਼ਰੂਰੀ ਹੈ।