ਅਦਾਕਾਰ ਗੁੱਗੂ ਗਿੱਲ ਨੇ ਕਿਹਾ- ਕਪੂਰਥਲਾ ਦੇ ਇਸ ਪਿੰਡ 'ਚ ਲੱਗਣਗੀਆਂ ਰੌਣਕਾਂ, ਬਾਸਕਟਬਾਲ ਦੇ ਹੋਣਗੇ ਵੱਡੇ ਮੈਚ
ਦਰਅਸਲ, ਇਸ ਟੂਰਨਾਮੈਂਟ ਦੀ ਜਾਣਕਾਰੀ ਪੰਜਾਬੀ ਫ਼ਿਲਮ ਇੰਡਸਟਰੀ ਦੇ ਹੋਣਹਾਰ ਅਦਾਕਾਰ ਗੁੱਗੂ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕਰਕੇ ਦਿੱਤੀ ਹੈ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਗੁੱਗੂ ਗਿੱਲ ਆਖ ਰਹੇ ਹਨ ਕਿ ਬਹੁਤ ਜਲਦ ਕਪੂਰਥਲਾ ਦੇ ਪਿੰਡ ਦਾਬੂਲੀਆ 'ਚ ਬਾਸਕਟਬਾਲ ਦਾ ਟੂਰਨਾਮੈਂਟ ਹੋ ਰਿਹਾ ਹੈ। ਇਹ ਸਰਦਾਰ ਬਲਕਾਰ ਸਿੰਘ ਜੀ ਚੀਮਾ ਮੈਮੋਰੀਅਲ ਟੂਰਨਾਮੈਂਟ ਹੈ, ਜਿਸ ਨੂੰ ਸੱਜਣ ਸਿੰਘ ਚੀਮਾ ਅਰਜਨ ਵਾੜਲੀ ਵਲੋਂ ਕਰਵਾਇਆ ਜਾ ਰਿਹਾ ਹੈ। ਇਹ ਉਨ੍ਹਾਂ ਵਲੋਂ ਬਹੁਤ ਚੰਗਾ ਕੰਮ ਕਰ ਰਿਹਾ ਹੈ।