ਲੁਧਿਆਣਾ 'ਚ 5 ਕਰੋੜ ਦੀਆਂ ਨਕਲੀ ਸਿਲਾਈ ਮਸ਼ੀਨਾਂ ਫੜ੍ਹੀਆਂ
.jpg)
ਲੁਧਿਆਣਾ ਦੇ ਢੰਡਾਰੀ ਕਲਾਂ 'ਚ ਊਸ਼ਾ ਕੰਪਨੀ ਦੇ ਨਾਂ ਦੀਆਂ ਨਕਲੀ ਸਿਲਾਈ ਮਸ਼ੀਨਾਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਹੈ। ਇੱਥੇ ਸਪੀਡ ਨੈੱਟਵਰਕ ਚੰਡੀਗੜ੍ਹ ਦੇ ਡਾਇਰੈਕਟਰ ਨੇ ਕਾਪੀਰਾਈਟ ਐਕਟ ਮੁਤਾਬਕ ਥਾਣਾ ਸਾਹਨੇਵਾਲ ਦੀ ਪੁਲਸ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ। ਕਰੀਬ 5 ਕਰੋੜ ਦਾ ਮਾਲ ਉਨ੍ਹਾਂ ਨੂੰ ਬਰਾਮਦ ਹੋਇਆ, ਜੋ ਜਾਅਲੀ ਮਾਰਕਾ ਲਾ ਕੇ ਬੰਗਲਾਦੇਸ਼ ਭੇਜਿਆ ਜਾਣਾ ਸੀ। ਉਨ੍ਹਾਂ ਨੇ ਸਾਹਨੇਵਾਲ ਥਾਣੇ ਦੀ ਪੁਲਸ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਤੋਂ ਅਧਿਕਾਰੀ ਖ਼ਫ਼ਾ ਹੋ ਗਏ। ਉਨ੍ਹਾਂ ਨੇ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਥਾਣੇ ਅੰਦਰ ਹੀ ਰੋਸ-ਮੁਜ਼ਾਹਰਾ ਕੀਤਾ। ਦੂਜੇ ਪਾਸੇ ਥਾਣਾ ਮੁਖੀ ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਕੁੱਝ ਚੀਜ਼ਾਂ ਕੰਪਨੀ ਵਾਲਿਆਂ ਤੋਂ ਮੰਗੀਆਂ ਗਈਆਂ ਹਨ ਅਤੇ ਪੂਰੀ ਜਾਂਚ ਤੋਂ ਬਾਅਦ ਹੀ ਮੁਕੱਦਮਾ ਦਰਜ ਕੀਤਾ ਜਾਵੇਗਾ।
ਜੇ ਸਵੇਰੇ ਚਿਹਰੇ 'ਤੇ ਦਿਖਦੇ ਨੇ ਅਜਿਹੇ ਲੱਛਣ ਤਾਂ ਖਤਰੇ 'ਚ ਹੈ ਤੁਹਾਡੀ ਕਿਡਨੀ!
ਭਾਰਤ ਨੇ ਪਾਕਿ ਦੇ ਹਮਲੇ ਕੀਤੇ ਨਾਕਾਮ, ਕੰਗਨਾ ਰਣੌਤ ਨੇ PM ਨਰਿੰਦਰ ਮੋਦੀ ਦੇ 'ਸੁਦਰਸ਼ਨ ਚੱਕਰ' ਦੀ ਕੀਤੀ ਪ੍ਰਸ਼ੰਸਾ
ਚੰਡੀਗੜ੍ਹ ਵਿੱਚ ਵੱਜ ਰਹੇ ਸਾਇਰਨ ,ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਕੀਤੀ ਅਪੀਲ, ਹਵਾਈ ਹਮਲੇ ਦੀ ਚੇਤਾਵਨੀ