ਪੰਜਾਬੀ ਸਿੰਗਰ ਪ੍ਰੇਮ ਢਿੱਲੋਂ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ, ਗੈਂਗਸਟਰ ਜੰਟਾ ਨੇ ਲਈ ਜ਼ਿੰਮੇਵਾਰੀ
Firing in Prem Dhillon: ਪੰਜਾਬ ਦੇ ਮਸ਼ਹੂਰ ਗਾਇਕ ਪ੍ਰੇਮ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਕੈਨੇਡਾ ਦੇ ਬਰੈਂਪਟਨ ’ਚ ਸਥਿਤ ਘਰ ਦੇ ਬਾਹਰ ਗੋਲੀਬਾਰੀ ਹੋਈ ਹੈ। ਜਿਸਦੀ ਜ਼ਿੰਮੇਵਾਰੀ ਮਸ਼ਹੂਰ ਗੈਂਗਸਟਰ ਗੁਰਜੰਟ ਜੰਟਾ ਨੇ ਲਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗਾਇਕ ਪ੍ਰੇਮ ਢਿੱਲੋਂ ‘ਤੇ ਜਾਨਲੇਵਾ ਹਮਲਾ ਹੋਇਆ ਸੀ। ਦਰਅਸਲ, ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ, ਜਿਸ ‘ਚ ਲਾਈਵ ਸ਼ੋਅ ਦੌਰਾਨ ਪ੍ਰੇਮ ਢਿੱਲੋਂ ‘ਤੇ ਇੱਕ ਵਿਅਕਤੀ ਹਮਲਾ ਕਰਦੇ ਦੇਖਿਆ ਗਿਆ ਸੀ।