ਭੂਪੀ ਤੇ ਅੰਕਿਤ ਰਾਣਾ ਗਰੋਹ ਦੇ ਪੰਜ ਮੈਂਬਰ ਕਾਬੂ
.jpg)
ਪਟਿਆਲਾ : ਪਟਿਆਲਾ ਦੇ ਡੀਐੱਸਪੀ ਸਤਿਨਾਮ ਸਿੰਘ ਸੰਘਾ ਦੀ ਨਿਗਰਾਨੀ ਹੇਠ ਕਾਰਵਾਈ ਕਰਦਿਆਂ ਸਪੈਸ਼ਲ ਸੈੱਲ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਅਤੇ ਟੀਮ ਨੇ ਗੈਂਗਸਟਰ ਭੂਪੀ ਰਾਣਾ ਅਤੇ ਅੰਕਿਤ ਰਾਣਾ ਗਰੋਹ ਨਾਲ ਸਬੰਧਤ ਪੰਜ ਮੁਲਜਮਾਂ ਨੂੰ ਪੰਜ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਟਾਰਗੈਟ ਕਿਲਿੰਗ ਆਧਾਰਿਤ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਇਹ ਹਥਿਆਰ ਇਨ੍ਹਾਂ ਨੂੰ ਵਿਦੇਸ਼ ’ਚ ਬੈਠੇ ਮੋਗਾ ਜ਼ਿਲ੍ਹੇ ਦੇ ਅਪਰਾਧੀ ਮਨੀ ਭਿੰਡਰ ਵੱਲੋਂ ਮੁਹੱਈਆ ਕਰਵਾਏ ਗਏ ਹਨ। ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਵਿੱਚ ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਹਰਪ੍ਰੀਤ ਸਿੰਘ ਮੱਖਣ ਵਾਸੀ ਸੈਫਦੀਪੁਰ, ਰਾਮ ਸਿੰਘ ਰਮਨ ਵਾਸੀ ਫਤਿਹਗੜ੍ਹ ਛੰਨਾ ਤੇ ਲਵਪ੍ਰੀਤ ਸਿੰਘ ਬਿੱਲਾ ਵਾਸੀ ਬੁਜਰਕ ਸਮੇਤ ਹਰਪ੍ਰੀਤ ਹੈਪੀ ਅਤੇ ਰਮਨਪ੍ਰੀਤ ਰਮਨ ਦੇ ਨਾਮ ਸ਼ਾਮਲ ਹਨ। ਪਹਿਲੇ ਤਿੰਨਾਂ ਖਿਲਾਫ਼ ਛੇ ਅਤੇ ਪੰਜ-ਪੰਜ ਕੇਸ ਦਰਜ ਹਨ, ਜਿਨ੍ਹਾਂ ਨੇ ਜੇਲ੍ਹ ’ਚ ਹੋਈ ਮੁਲਾਕਾਤ ਦੌਰਾਨ ਹੀ ਗਰੋਹ ਬਣਾਇਆ ਤੇ ਫੇਰ ਬਾਕੀ ਦੋ ਵੀ ਨਾਲ ਮਿਲਾ ਲਿਆ। ਪੁਲੀਸ ਨੇ ਦੱਸਿਆ ਕਿ ਇਸ ਗਰੋਹ ਦੇ ਸਰਗਨੇ ਹਰਪ੍ਰੀਤ ਮੱਖਣ ਨੇ ਗੈਂਗਸਟਰਾਂ ਭੂਪੀ ਰਾਣਾ ਅਤੇ ਅੰਕਿਤ ਰਾਣਾ ਦੇ ਨਾਲ ਮਿਲ ਕੇ ਵੀ ਵਾਰਦਾਤਾਂ ਕੀਤੀਆਂ ਹਨ। ਇਹ ਹਥਿਆਰ ਇਨ੍ਹਾਂ ਨੂੰ ਵਿਦੇਸ਼ ਰਹਿ ਰਹੇ ਮਨੀ ਭਿੰਡਰ ਵੱਲੋਂ ਟਾਰਗੈਟ ਕਿਲਿੰਗ ਦੀ ਕਿਸੇ ਵਾਰਦਾਤ ਲਈ ਮੁਹੱਈਆ ਕਰਵਾਏ ਸਨ। ਇੰਸਪੈਕਟਰ ਹਰਜਿੰਦਰ ਢਿੱਲੋਂ ਦਾ ਕਹਿਣਾ ਸੀ ਕਿ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
Dry Mouth ਦੇ ਕੀ ਨੇ ਕਾਰਨ! ਜਾਣੋ ਇਸ ਦੇ ਲੱਛਣ ਤੇ ਇਲਾਜ
ਕੀ ਸੱਚਮੁੱਚ ਯੁਜਵੇਂਦਰ ਚਾਹਲ ਨੇ ਧਨਸ਼ਰੀ ਨੂੰ ਦਿੱਤੇ 60 ਕਰੋੜ ਰੁਪਏ? ਸੱਚ ਆਇਆ ਸਾਹਮਣੇ, ਜਾਣੋ ਪੂਰੀ ਕਹਾਣੀ
ਸਰਸ ਮੇਲੇ ’ਚ ਰਣਜੀਤ ਬਾਵਾ ਨੇ ਲਾਈਆਂ ਰੌਣਕਾਂ