ਪੰਜਾਬ ਦੇ ਫਾਜ਼ਿਲਕਾ ਤੋਂ ਆਏ ਕ੍ਰਿਕਟਰ ਸ਼ੁਭਮਨ ਗਿੱਲ ਨੂੰ ਵਿਸ਼ਵ ਕੱਪ 2023 ਲਈ ਟੀਮ ਇੰਡੀਆ 'ਚ ਚੁਣਿਆ ਗਿਆ ਹੈ। ਵਿਸ਼ਵ ਕੱਪ ਦੇ ਨਜ਼ਰੀਏ ਤੋਂ ਟੀਮ ਇੰਡੀਆ 'ਚ ਸ਼ੁਭਮਨ ਗਿੱਲ ਦੀ ਚੋਣ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ। ਇਸ ਸਮੇਂ ਸ਼ੁਭਮਨ ਗਿੱਲ ਵੀ ਚੰਗੀ ਫਾਰਮ 'ਚ ਨਜ਼ਰ ਆ ਰਹੇ ਹਨ। ਸ਼ੁਭਮਨ ਗਿੱਲ ਨੇ ਨੇਪਾਲ ਖਿਲਾਫ ਸੋਮਵਾਰ ਨੂੰ ਹੀ ਬੱਲੇਬਾਜ਼ੀ ਕਰਦੇ ਹੋਏ 62 ਗੇਂਦਾਂ 'ਚ 67 ਦੌੜਾਂ ਬਣਾਈਆਂ।
ਆਓ ਤੁਹਾਨੂੰ ਦੱਸਦੇ ਹਾਂ ਸ਼ੁਭਮਨ ਗਿੱਲ ਬਾਰੇ ਕੁਝ ਖਾਸ ਗੱਲਾਂ। ਸ਼ੁਭਮਨ ਗਿੱਲ ਦਾ ਜਨਮ 8 ਸਤੰਬਰ 1999 ਨੂੰ ਫਾਜ਼ਿਲਕਾ, ਪੰਜਾਬ 'ਚ ਹੋਇਆ ਸੀ। ਸ਼ੁਭਮਨ ਦਾ ਪਰਿਵਾਰ ਖੇਤੀਬਾੜੀ ਕਰਦਾ ਸੀ। ਦੱਸਿਆ ਜਾਂਦਾ ਹੈ ਕਿ ਸ਼ੁਭਮਨ ਦੇ ਪਿਤਾ ਲਖਵਿੰਦਰ ਸਿੰਘ ਕ੍ਰਿਕਟ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਸਨ। ਪਰ ਕਿਸੇ ਕਾਰਨ ਉਨ੍ਹਾਂ ਦਾ ਸੁਪਨਾ ਅਧੂਰਾ ਹੀ ਰਹਿ ਗਿਆ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਬੇਟੇ ਨੂੰ ਕ੍ਰਿਕਟਰ ਬਣਾਉਣ ਦਾ ਫੈਸਲਾ ਕੀਤਾ।
NIA ਨੇ ਪੰਜਾਬ ਪੁਲਿਸ ਨੂੰ ਭੇਜਿਆ ਇਨਪੁਟ, ਪੰਜਾਬੀ ਕਲਾਕਾਰਾਂ 'ਤੇ ਹੋ ਸਕਦਾ ਹੈ ਹਮਲਾ, ਚੰਡੀਗੜ੍ਹ ਵਿੱਚ ਏਪੀ ਢਿੱਲੋਂ ਦੇ ਸ਼ੋਅ ਦੀ ਵਧਾਈ ਸੁਰੱਖਿਆ
ਰਾਮ ਰਹੀਮ ਨੂੰ ਹਾਈ ਕੋਰਟ ਵਲੋਂ ਵੱਡਾ ਝਟਕਾ
ਪਟਿਆਲਾ ’ਚ ਟੈਂਕੀ ’ਤੇ ਚੜਿਆ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਸੁਖਵਿੰਦਰ ਪਾਲ ਸਿੰਘ , AAP ਉਮੀਦਵਾਰ ਤੇ ਪੁਲਿਸ ’ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ