ਜਲਦੀ ਭਾਰ ਘਟਾਉਣਾ ਹੈ ਤਾਂ ਖਾਣੀ ਸ਼ੁਰੂ ਕਰੋ ਇਹ ਹਰੀ ਸਬਜ਼ੀ, ਸਰੀਰ ਨੂੰ ਮਿਲਣਗੇ ਕਈ ਹੋਰ ਫਾਇਦੇ
ਬ੍ਰੋਕਲੀ ਇੱਕ ਪੌਸ਼ਟਿਕ ਅਤੇ ਸਿਹਤਮੰਦ ਹਰੀ ਸਬਜ਼ੀ ਹੈ, ਜੋ ਫੂਲਗੋਭੀ ਪਰਿਵਾਰ ਨਾਲ ਸੰਬੰਧਤ ਹੈ। ਇਹ ਵਿਸ਼ੇਸ਼ ਤੌਰ 'ਤੇ ਵਜ਼ਨ ਘਟਾਉਣ, ਦਿਲ ਦੀ ਸਿਹਤ ਸੰਭਾਲਣ ਅਤੇ ਇਮਿਊਨਟੀ ਵਧਾਉਣ ਲਈ ਜਾਣੀ ਜਾਂਦੀ ਹੈ।
ਭਾਰ ਘਟਾਉਣ ਵਾਲੀ ਡਾਈਟ ਦੌਰਾਨ ਬ੍ਰੋਕਲੀ ਸਲਾਦ ਖਾ ਸਕਦੇ ਹੋ। ਇਹ ਨਾ ਸਿਰਫ਼ ਸੁਆਦ ਵਿੱਚ ਸ਼ਾਨਦਾਰ ਹੈ, ਸਗੋਂ ਬ੍ਰੋਕਲੀ ਮੋਟਾਪਾ ਘਟਾਉਣ ਵਿੱਚ ਵੀ ਫਾਇਦੇਮੰਦ ਹੈ। ਬ੍ਰੋਕਲੀ ਫਾਈਬਰ ਨਾਲ ਭਰਪੂਰ ਹੁੰਦੀ ਹੈ, ਇੱਕ ਕੱਪ ਵਿੱਚ ਲਗਭਗ 5 ਗ੍ਰਾਮ ਫਾਈਬਰ ਹੁੰਦਾ ਹੈ। ਫਾਈਬਰ ਤੁਹਾਨੂੰ ਲੰਬੇ ਸਮੇਂ ਲਈ ਭਰਿਆ ਰੱਖਦਾ ਹੈ, ਓਵਰ ਈਟਿੰਗ ਨੂੰ ਘਟਾਉਂਦਾ ਹੈ ਅਤੇ ਪਾਚਨ ਨੂੰ ਉਤਸ਼ਾਹਿਤ ਕਰਦਾ ਹੈ। ਇਸ ਤੋਂ ਇਲਾਵਾ, ਬ੍ਰੋਕਲੀ ਵਿੱਚ ਗਲੂਕੋਰਾਫੈਨਿਨ ਮੈਟਾਬੋਲਿਜ਼ਮ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਇਹ ਭਾਰ ਘਟਾਉਣ ਲਈ ਪ੍ਰਭਾਵਸ਼ਾਲੀ ਹੁੰਦਾ ਹੈ। ਆਓ ਜਾਣਦੇ ਹਾਂ ਬ੍ਰੋਕਲੀ ਸਲਾਦ ਬਣਾਉਣ ਦੀ ਵਿਧੀ। ¼ ਵੱਡੀ ਬ੍ਰੋਕਲੀ, ਸਵਾਦ ਅਨੁਸਾਰ ਨਮਕ, 3-4 ਲਸਣ ਦੀਆਂ ਕਲੀਆਂ, 1 ਚਮਚ ਜੈਤੂਨ ਦਾ ਤੇਲ, 1 ਚਮਚ ਸਿਰਕਾ, 1 ਚਮਚ ਲਾਲ ਮਿਰਚ ਪਾਊਡਰ, 1.5 ਚਮਚ ਸ਼ਹਿਦ, 2 ਚਮਚ ਭੁੰਨੇ ਹੋਏ ਚਿੱਟੇ ਤਿੱਲ ਲਵੋ। ਬ੍ਰੋਕਲੀ ਨੂੰ ਲੰਬੇ ਟੁਕੜਿਆਂ ਵਿੱਚ ਕੱਟੋ, ਡੰਡੀ ਸਮੇਤ। ਇਸ ਨੂੰ 2-3 ਮਿੰਟ ਲਈ ਹਲਕਾ ਜਿਹਾ ਉਬਾਲੋ, ਫਿਰ 5-10 ਮਿੰਟ ਲਈ ਬਰਫ਼ ਦੇ ਪਾਣੀ ਵਿੱਚ ਪਾ ਕੇ ਰੱਖ ਦਿਓ। ਇੱਕ ਕਟੋਰੀ ਵਿੱਚ, ਜੈਤੂਨ ਦਾ ਤੇਲ, ਸਿਰਕਾ, ਲਸਣ, ਲਾਲ ਮਿਰਚ ਪਾਊਡਰ ਅਤੇ ਸ਼ਹਿਦ ਮਿਲਾ ਕੇ ਡ੍ਰੈਸਿੰਗ ਬਣਾਓ। ਬਰਫ਼ ਦੇ ਪਾਣੀ ਵਿੱਚੋਂ ਬ੍ਰੋਕਲੀ ਕੱਢੋ, ਸੁਕਾ ਲਓ, ਅਤੇ ਇਸ ਨੂੰ ਡ੍ਰੈਸਿੰਗ ਵਿੱਚ ਪਾਓ। ਉੱਪਰ ਭੁੰਨੇ ਹੋਏ ਤਿਲ ਛਿੜਕੋ ਅਤੇ ਤਾਜ਼ਾ-ਤਾਜ਼ਾ ਪਰੋਸੋ। ਇਹ ਮਿੱਠਾ, ਮਸਾਲੇਦਾਰ ਅਤੇ ਤਿੱਖਾ ਬ੍ਰੋਕਲੀ ਸਲਾਦ ਤੁਹਾਡੇ ਭਾਰ ਘਟਾਉਣ ਵਾਲੇ ਭੋਜਨ ਲਈ ਇੱਕ ਸੰਪੂਰਨ ਮੀਲ ਦੀ ਤਰ੍ਹਾਂ ਹੈ। ਬ੍ਰੋਕਲੀ ਵਿੱਚ ਵਿਟਾਮਿਨ C, K, ਅਤੇ A, ਫਾਈਬਰ, ਐਂਟੀਆਕਸੀਡੈਂਟਸ, ਅਤੇ ਆਇਰਨ ਵਰਗੇ ਤੱਤ ਮਿਲਦੇ ਹਨ। ਇਹ ਕੋਲੈਸਟ੍ਰੋਲ ਘਟਾਉਣ ਵਿੱਚ ਮਦਦ ਕਰਦੀ ਹੈ, ਜਿਸ ਨਾਲ ਦਿਲ ਦੀ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਇਸ ਵਿੱਚ ਬੀਟਾ-ਕੈਰੋਟੀਨ ਹੁੰਦਾ ਹੈ, ਜੋ ਅੱਖਾਂ ਦੀ ਸਿਹਤ ਲਈ ਲਾਭਕਾਰੀ ਹੈ।