ਨਵੀਂ ਦਿੱਲੀ - ਲੋਕ ਸਭਾ ਚੋਣਾਂ 2024 ਦੇ ਨਤੀਜੇ ਐਲਾਨੇ ਜਾ ਰਹੇ ਹਨ। ਅਮਿਤ ਸ਼ਾਹ ਦਾ ਨਾਂ ਦੇਸ਼ ਦੇ ਸਭ ਤੋਂ ਹਾਈ ਪ੍ਰੋਫਾਈਲ ਲੋਕਾਂ 'ਚ ਸ਼ਾਮਲ ਹੈ। ਅਮਿਤ ਸ਼ਾਹ ਨੇ ਇਕ ਵਾਰ ਫਿਰ ਗੁਜਰਾਤ ਦੀ ਗਾਂਧੀਨਗਰ ਸੀਟ ਤੋਂ ਚੋਣ ਲੜੀ ਹੈ। ਭਾਵੇਂ ਪੂਰਾ ਗੁਜਰਾਤ ਭਾਜਪਾ ਦਾ ਗੜ੍ਹ ਹੈ ਪਰ ਇੱਥੋਂ ਦੀ ਗਾਂਧੀਨਗਰ ਸੀਟ ਭਾਜਪਾ ਲਈ ਸਭ ਤੋਂ ਸੁਰੱਖਿਅਤ ਸੀਟ ਮੰਨੀ ਜਾਂਦੀ ਹੈ। ਅਮਿਤ ਸ਼ਾਹ ਨੇ 1010972 ਵੋਟਾਂ ਹਾਸਲ ਕਰਦੇ ਹੋਏ ਕਾਗਂਰਸ ਪਾਰਟੀ ਦੀ ਸੋਨਲ ਪਟੇਲ ਨੂੰ 744716 ਵੋਟਾਂ ਨਾਲ ਪਛਾੜਿਆ ਹੈ।
ਇਸ ਸ਼ਹਿਰੀ ਹਲਕੇ ਦੀ ਪ੍ਰਤੀਨਿਧਤਾ ਲਾਲ ਕ੍ਰਿਸ਼ਨ ਅਡਵਾਨੀ ਅਤੇ ਅਟਲ ਬਿਹਾਰੀ ਵਾਜਪਾਈ ਵਰਗੇ ਭਾਜਪਾ ਦੇ ਦਿੱਗਜ ਨੇਤਾਵਾਂ ਨੇ ਕੀਤੀ ਹੈ। ਅਮਿਤ ਸ਼ਾਹ ਦੀ ਜਿੱਤ ਤੈਅ ਹੈ ਪਰ ਅੱਜ ਸਾਰਿਆਂ ਦੀ ਦਿਲਚਸਪੀ ਇਸ ਗੱਲ 'ਤੇ ਹੋਵੇਗੀ ਕਿ ਇਸ ਵਾਰ ਅਮਿਤ ਸ਼ਾਹ ਕਿੰਨੀਆਂ ਵੋਟਾਂ ਨਾਲ ਚੋਣ ਜਿੱਤਦੇ ਹਨ।
1991 ਤੋਂ 2014 ਤੱਕ ਅਡਵਾਨੀ ਗਾਂਧੀਨਗਰ ਤੋਂ ਛੇ ਵਾਰ ਜਿੱਤੇ। ਉਨ੍ਹਾਂ ਨੇ ਇਹ ਸੀਟ 1996 ਵਿੱਚ ਵਾਜਪਾਈ ਲਈ ਛੱਡ ਦਿੱਤੀ ਸੀ। ਵਾਜਪਾਈ ਨੇ ਇਸ ਸੀਟ ਦੇ ਨਾਲ-ਨਾਲ ਲਖਨਊ ਤੋਂ ਵੀ ਚੋਣ ਲੜੀ ਸੀ। ਦੋਵਾਂ ਸੀਟਾਂ ਤੋਂ ਚੁਣੇ ਜਾਣ ਤੋਂ ਬਾਅਦ ਵਾਜਪਾਈ ਨੇ ਲਖਨਊ ਸੀਟ ਆਪਣੇ ਕੋਲ ਰੱਖੀ। ਇਸ ਤੋਂ ਬਾਅਦ ਗਾਂਧੀਨਗਰ ਸੀਟ 'ਤੇ ਹੋਈ ਉਪ ਚੋਣ 'ਚ ਕਾਂਗਰਸ ਨੇ ਬਾਲੀਵੁੱਡ ਸੁਪਰਸਟਾਰ ਰਾਜੇਸ਼ ਖੰਨਾ ਨੂੰ ਭਾਜਪਾ ਦੇ ਵਿਜੇ ਪਟੇਲ ਦੇ ਖਿਲਾਫ ਮੈਦਾਨ 'ਚ ਉਤਾਰਿਆ ਸੀ ਪਰ ਉਹ ਹਾਰ ਗਏ।
12.38 ਵਜੇ - ਹੁਣ ਤੱਕ ਦੇ ਨਤੀਜਿਆਂ ਮੁਤਾਬਕ ਮੌਜੂਦਾ ਸਮੇਂ ਅਮਿਤ ਸ਼ਾਹ ਨੇ ਹੁਣ ਤੱਕ 571985 ਵੋਟਾਂ ਹਾਸਲ ਕਰ ਲਈਆਂ ਹਨ ਅਤੇ ਕਾਂਗਰਸ ਉਮੀਦਵਾਰ ਤੋਂ 445749 ਵੋਟਾਂ ਨਾਲ ਅੱਗੇ ਚਲ ਰਹੇ ਹਨ।
ਹੁਣ ਤੱਕ ਦੇ ਨਤੀਜਿਆਂ ਮੁਤਾਬਕ ਅਮਿਤ ਸ਼ਾਹ ਮੌਜੂਦਾ ਸਮੇਂ ਅਮਿਤ ਸ਼ਾਹ ਨੇ ਹੁਣ ਤੱਕ 421424 ਵੋਟਾਂ ਹਾਸਲ ਕਰ ਲਈਆਂ ਹਨ ਅਤੇ ਕਾਂਗਰਸ ਉਮੀਦਵਾਰ ਤੋਂ 329156 ਵੋਟਾਂ ਨਾਲ ਅੱਗੇ ਚਲ ਰਹੇ ਹਨ।
NIA ਨੇ ਪੰਜਾਬ ਪੁਲਿਸ ਨੂੰ ਭੇਜਿਆ ਇਨਪੁਟ, ਪੰਜਾਬੀ ਕਲਾਕਾਰਾਂ 'ਤੇ ਹੋ ਸਕਦਾ ਹੈ ਹਮਲਾ, ਚੰਡੀਗੜ੍ਹ ਵਿੱਚ ਏਪੀ ਢਿੱਲੋਂ ਦੇ ਸ਼ੋਅ ਦੀ ਵਧਾਈ ਸੁਰੱਖਿਆ
ਰਾਮ ਰਹੀਮ ਨੂੰ ਹਾਈ ਕੋਰਟ ਵਲੋਂ ਵੱਡਾ ਝਟਕਾ
ਪਟਿਆਲਾ ’ਚ ਟੈਂਕੀ ’ਤੇ ਚੜਿਆ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਸੁਖਵਿੰਦਰ ਪਾਲ ਸਿੰਘ , AAP ਉਮੀਦਵਾਰ ਤੇ ਪੁਲਿਸ ’ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ